ਵਾਇਰਲ ਵੀਡੀਓ: ਦਿੱਲੀ ਦੀਆਂ ਸੜਕਾਂ ਤੇ ਦੇਖਣ ਨੂੰ ਮਿਲੀ Swiggy ਅਤੇ Zomato ਦੀ ਦੋਸਤੀ

ਸਵਿਗੀ ਅਤੇ ਜ਼ੋਮੈਟੋ ਅਜਿਹੇ ਆਨਲਾਈਨ ਫ਼ੂਡ ਡਿਲਵਰੀ ਦੇ ਸੋਰਸ ਹਨ ਜਿਨ੍ਹਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੈ। ਅਜਿਹੇ 'ਚ ਜਲਦੀ ਤੋਂ ਜਲਦੀ ਭੋਜਨ ਪਹੁੰਚਾਉਣ ਦਾ ਦਬਾਅ ਵੀ ਵਧ ਗਿਆ ਹੈ। ਪਰ ਹੁਣ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ

ਸੋਸ਼ਲ ਮੀਡੀਆ 'ਤੇ ਕਈ ਵਾਰ ਕੁਝ ਅਜਿਹੇ ਵੀਡੀਓ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦਾ ਦਿਲ ਭਾਵੁਕ ਹੋ ਜਾਂਦਾ ਹੈ। ਅੱਜ ਦੀ ਭੱਜ-ਨੱਠ ਭਰੀ ਜਿੰਦਗੀ 'ਚ ਲੋਕਾਂ ਕੋਲ ਘਰ 'ਚ ਖਾਣਾ ਬਣਾਉਣ ਤੱਕ ਦਾ ਸਮਾਂ ਵੀ ਬਹੁਤ ਘੱਟ ਹੁੰਦਾ ਹੈ। ਅਜਿਹੇ 'ਚ ਉਹ ਖਾਣਾ ਆਨਲਾਈਨ ਆਰਡਰ ਕਰਨਾ ਪਸੰਦ ਕਰਦੇ ਹਨ। ਸਵਿਗੀ ਅਤੇ ਜ਼ੋਮੈਟੋ ਅਜਿਹੇ ਆਨਲਾਈਨ ਫ਼ੂਡ ਡਿਲਵਰੀ ਦੇ ਸੋਰਸ ਹਨ ਜਿਨ੍ਹਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੈ। ਅਜਿਹੇ 'ਚ ਜਲਦੀ ਤੋਂ ਜਲਦੀ ਭੋਜਨ ਪਹੁੰਚਾਉਣ ਦਾ ਦਬਾਅ ਵੀ ਵਧ ਗਿਆ ਹੈ। ਪਰ ਹੁਣ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ  Swiggy ਅਤੇ Zomato ਦੇ ਕਰਮਚਾਰੀ ਵੀ ਕਈ ਵਾਰ ਇੱਕ ਦੂਜੇ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ।

ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ Swiggy ਰਾਈਡਰ ਨੇ Zomato ਡਿਲੀਵਰੀ ਮੈਨ ਦੀ ਮਦਦ ਕੀਤੀ। ਦਿੱਲੀ ਦੀਆਂ ਸੜਕਾਂ ਤੇ ਜ਼ੋਮੈਟੋ ਦਾ ਡਿਲੀਵਰੀ ਬੁਆਏ ਬਾਈਕ 'ਤੇ ਜਾ ਰਿਹਾ ਹੈ ਅਤੇ ਉਹ ਸਵਿਗੀ ਡਿਲੀਵਰੀ ਬੁਆਏ ਦੀ ਮਦਦ ਕਰਦਾ ਹੈ ਜੋ ਸਾਈਕਲ 'ਤੇ ਜਾ ਰਿਹਾ ਹੈ। ਇਸ ਵੀਡੀਓ ਨੂੰ ਇਕ ਸ਼ੋਸ਼ਲ ਮੀਡੀਆ ਯੂਜਰ ਨੇ ਸ਼ੇਅਰ ਕੀਤਾ ਤੇ ਲਿਖਿਆ, 'ਦਿੱਲੀ 'ਚ ਇਨ੍ਹਾਂ ਬੇਹੱਦ ਗਰਮ ਅਤੇ ਅਸਹਿ ਦਿਨਾਂ 'ਚ ਦੇਖੀ ਸੱਚੀ ਦੋਸਤੀ!'

Get the latest update about VIRAL VIDEO, check out more about SWIGY VIRAL VIDEO, DELHI, SWIGGY & ZOMATO VIRAL VIDEO

Like us on Facebook or follow us on Twitter for more updates.