ਕੋਰੋਨਾ ਵਾਇਰਸ ਤੋਂ ਭਾਰਤ ਦੀ ਸਲਾਮਤੀ ਲਈ ਇਜ਼ਰਾਇਲ 'ਚ ਹੋਇਆ 'ਓਮ ਨਮਹ ਸ਼ਿਵਾਏ' ਦਾ ਜਾਪ

ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ ਤੇ ਦੁਨੀਆ ਭਰ ਵਿਚ ਇਸ ਨੂੰ ਲੈ ਕੇ ਚਿੰਤਾ ਵੀ ਹੈ ਤੇ ਦੁਖ ਵੀ। ਅਜਿਹੇ ਵਿਚ ਕ...

ਤੇਲ ਅਵੀਵ: ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ ਤੇ ਦੁਨੀਆ ਭਰ ਵਿਚ ਇਸ ਨੂੰ ਲੈ ਕੇ ਚਿੰਤਾ ਵੀ ਹੈ ਤੇ ਦੁਖ ਵੀ। ਅਜਿਹੇ ਵਿਚ ਕਈ ਦੇਸ਼ ਅਲੱਗ-ਅਲੱਗ ਤਰਾਂ ਨਾਲ ਮਦਦ ਦੇਣ ਤੋਂ ਸਮਰਥਨ ਜਤਾਉਣ ਸਾਹਮਣੇ ਆ ਰਹੇ ਹਨ। ਇਸ ਦਾ ਨਜ਼ਾਰਾ ਇਜ਼ਰਾਇਲ ਵਿਚ ਦੇਖਣ ਨੂੰ ਮਿਲਿਆ, ਜਿਥੇ ਸੈਂਕੜੇ ਲੋਕ ਭਾਰਤ ਦੇ ਲਈ ਪ੍ਰਾਰਥਨਾ ਕਰਨ ਇਕੱਠੇ ਉੱਤਰੇ। ਇਸ ਪ੍ਰੋਗਰਾਮ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਹ ਲੋਕ 'ਓਮ ਨਮਹ ਸ਼ਿਵਾਏ' ਦਾ ਜਾਪ ਕਰ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਪਸੰਦ ਕੀਤੀ ਜਾ ਰਹੀ ਹੈ।

ਭਾਰਤੀ ਦੂਤਘਰ ਦੇ ਅਧਿਕਾਰੀ ਪਵਨ ਕੇ. ਪਾਲ ਨੇ ਇਹ ਵੀਡੀਓ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਸੀ ਕਿ ਜਦੋਂ ਪੂਰਾ ਇਜ਼ਰਾਇਲ ਤੁਹਾਨੂੰ ਉਮੀਦ ਦੀ ਕਿਰਨ ਦਿਖਾਉਣ ਦੇ ਲਈ ਇਕਜੁੱਟ ਹੋਵੇ... ਇਕ ਯੂਜ਼ਰ ਨੇ ਇਸ ਉੱਤੇ ਲਿਖਿਆ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਪਿਆਰੀਆਂ ਹੁੰਦੀਆਂ ਹਨ ਤੇ ਇਸ ਨਾਲ ਸਾਡਾ ਤਣਾਅ ਘੱਟ ਹੁੰਦਾ ਹੈ ਤੇ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ। ਕਿਸੇ ਨੇ ਇਸ ਦੌਰਾਨ ਇਜ਼ਰਾਇਲ ਦੀ ਸ਼ਲਾਘਾ ਕੀਤੀ ਤੇ ਕੋਵਿਡ ਮੁਕਤ ਦੇਖਣ ਉੱਤੇ ਖੁਸ਼ੀ ਜਤਾਈ।

ਪਿਛਲੇ ਮਹੀਨੇ ਇਜ਼ਰਾਇਲ ਨੇ ਪਬਲਿਕ ਮਾਸਕ ਦੇ ਨਿਯਮ ਨੂੰ ਖਤਮ ਕਰ ਦਿੱਤਾ ਤੇ ਵਿੱਦਿਅਕ ਅਦਾਰਿਆਂ ਨੂੰ ਪੂਰੀ ਤਰ੍ਹਾਂ ਖੋਲ ਦਿੱਤਾ। ਇਜ਼ਰਾਇਲ ਨੇ ਭਾਰਤ ਨੂੰ ਵੱਡੀ ਮਦਦ ਵੀ ਭੇਜੀ ਹੈ। ਇਜ਼ਰਾਇਲ ਤੋਂ ਜੀਵਨ ਰੱਖਿਅਕ ਉਪਕਰਨਾਂ ਦੀ ਪਹਿਲੀ ਖੇਪ ਬੁੱਧਵਾਰ ਨੂੰ ਭਾਰਤ ਪਹੁੰਚ ਗਈ। ਭਾਰਤ ਨੂੰ ਭੇਜੇ ਜਾਣ ਵਾਲੇ ਇਨ੍ਹਾਂ ਉਪਕਰਨਾਂ ਵਿਚ ਆਕਸੀਜਨ ਜੇਨਰੇਟਰਸ ਤੇ ਰੇਸਪੇਰੇਟਰਸ ਸ਼ਾਮਲ ਹਨ। ਇਨ੍ਹਾਂ ਸਾਰੇ ਉਪਕਰਨਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਹੈ।

Get the latest update about Truescoop, check out more about Pandemic, India, Israel & Viral Video

Like us on Facebook or follow us on Twitter for more updates.