Viral Video: ਗਾਜ਼ੀਆਬਾਦ 'ਚ ਵਧਦੀ ਗੁੰਡਾਗਰਦੀ, ਸ਼ਰੇਆਮ ਵਿਅਕਤੀ ਨੂੰ ਮੋਟਰਸਾਈਕਲ ਨਾਲ ਟੱਕਰ ਮਾਰ ਦੋਸ਼ੀ ਵਲੋਂ ਕੀਤੀ ਗਈ ਕੁੱਟਮਾਰ

ਯੂਪੀ ਦੇ ਗਾਜ਼ੀਆਬਾਦ ਜ਼ਿਲ੍ਹੇ ਵਿੱਚ ਇਹ ਘਟਨਾ ਵਾਪਰੀ ਹੈ ਜਿਥੇ ਗਾਜ਼ੀਆਬਾਦ ਦੇ ਲੋਨੀ 'ਚ ਹੋਏ ਇੱਕ ਝਗੜੇ ਤੋਂ ਬਾਅਦ ਇਕ ਵਿਅਕਤੀ ਦੀ ਕਥਿਤ ਤੌਰ 'ਤੇ ਦੂਜੇ ਵਿਅਕਤੀ ਨੂੰ ਰੋੜ੍ਹ ਤੇ ਹੀ ਆਪਣੇ ਮੋਟਰਸਾਈਕਲ ਨਾਲ ਟੱਕਰ ਮਾਰ ਉਸ ਦੀ ਕੁੱਟਮਾਰ ਕੀਤੀ...

ਯੂਪੀ ਦੇ ਗਾਜ਼ੀਆਬਾਦ ਜ਼ਿਲ੍ਹੇ ਵਿੱਚ ਇਹ ਘਟਨਾ ਵਾਪਰੀ ਹੈ ਜਿਥੇ ਗਾਜ਼ੀਆਬਾਦ ਦੇ ਲੋਨੀ 'ਚ ਹੋਏ ਇੱਕ ਝਗੜੇ ਤੋਂ ਬਾਅਦ ਇਕ ਵਿਅਕਤੀ ਦੀ ਕਥਿਤ ਤੌਰ 'ਤੇ ਦੂਜੇ ਵਿਅਕਤੀ ਨੂੰ ਰੋੜ੍ਹ ਤੇ ਹੀ ਆਪਣੇ ਮੋਟਰਸਾਈਕਲ ਨਾਲ ਟੱਕਰ ਮਾਰ ਉਸ ਦੀ ਕੁੱਟਮਾਰ ਕੀਤੀ। 25 ਅਕਤੂਬਰ ਨੂੰ ਲੋਨੀ ਦੇ ਬਾਗ ਰਾਣਪ ਇਲਾਕੇ 'ਚ ਰਾਤ ਕਰੀਬ 9 ਵਜੇ ਵਾਪਰੀ ਇਸ ਘਟਨਾ ਦੀ CCTV ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ।  
ਜਿਕਰਯੋਗ ਹੈ ਕਿ ਲੋਨੀ ਇਲਾਕੇ ਦੇ ਬਾਦਲ ਦਾ ਅਜੈ ਉਰਫ ਗੋਵਿੰਦ ਨਾਲ ਪਿਛਲੇ ਦਿਨੀਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਦੋਹਾਂ ਦਾ ਸਮਝੌਤਾ ਵੀ ਹੋ ਗਿਆ। ਪਰ ਅਜੈ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ। ਬਾਦਲ ਕਿਸੇ ਕੰਮ ਲਈ ਨਿਊ ਵਿਕਾਸ ਨਗਰ ਕਲੋਨੀ ਗਿਆ ਸੀ, ਜਿੱਥੇ ਅਜੇ ਨੇ ਉਸ ਨੂੰ ਬਾਈਕ ਨਾਲ ਟੱਕਰ ਮਾਰ ਦਿੱਤੀ। ਸੀਸੀਟੀਵੀ ਕੈਮਰੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਸੜਕ ਕਿਨਾਰੇ ਪੈਦਲ ਜਾ ਰਿਹਾ ਹੈ।  ਉਸ ਨੂੰ ਅਚਾਨਕ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਟੱਕਰ ਮਾਰ ਦਿੰਦਾ ਹੈ। ਜਿਸ ਤੋਂ ਬਾਅਦ ਬਾਦਲ ਜਮੀਨ ਤੇ ਡਿੱਗ ਜਾਂਦਾ ਹੈ ਤੇ ਬੇਸੁੱਧ ਹੋ ਜਾਂਦਾ ਹੈ ਇੰਨੇ 'ਚ ਦੋਸ਼ੀ ਅਜੇ ਬਾਈਕ ਤੋਂ ਉਤਰ ਕੇ ਪੀੜਤ ਬਾਦਲ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਪੀੜ੍ਹਤ ਵਿਅਕਤੀ ਦਾ ਦੋਸਤ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਦੋਸ਼ੀ ਵਲੋਂ ਲਗਾਤਾਰ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ।


ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਪੀੜਤ ਦੀ ਸਹਾਇਤਾ ਕੀਤੀ ਅਤੇ ਉਸ ਦੇ ਪਰਿਵਾਰਕ ਨੂੰ ਇਸ ਬਾਰੇ ਜਾਣਕਾਰੀ ਦਿੱਤੀ।  ਇਸ ਤੋਂ ਬਾਅਦ ਪੀੜ੍ਹਤ ਵਿਅਕਤੀ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ।  ਲੋਨੀ ਦੇ ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ। ਦੋਸ਼ੀ ਅਜੇ ਸਿੰਘ ਉਰਫ ਗੋਵਿੰਦਾ ਵਾਸੀ ਨਿਊ ਵਿਕਾਸਨਗਰ ਨੂੰ ਸ਼ਨੀਵਾਰ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਹੈ।Get the latest update about Up police, check out more about Ghaziabad viral fight, Viral Viral, Ghaziabad news & Video Uttar Pradesh

Like us on Facebook or follow us on Twitter for more updates.