Viral Video: ਗਾਜ਼ੀਆਬਾਦ 'ਚ ਪਿਟਬੁੱਲ ਦਾ ਕਹਿਰ, ਪਾਰਕ ਵਿੱਚ ਖੇਡਦੇ 11 ਸਾਲਾਂ ਦੇ ਬੱਚੇ ਤੇ ਕੀਤਾ ਜਾਨਲੇਵਾ ਹਮਲਾ, 150 ਤੋਂ ਵੱਧ ਲਗੇ ਟਾਂਕੇ

ਜਾਣਕਾਰੀ ਮੁਤਾਬਿਕ ਗਾਜ਼ੀਆਬਾਦ ਦੇ ਸੰਜੇ ਨਗਰ ਦੇ ਸੈਕਟਰ 23 ਦੇ ਬਾਪੂਧਾਮ ਇਲਾਕੇ ਵਿੱਚ ਇਹ ਘਟਨਾ ਵਾਪਰੀ ਹੈ। ਪਿਟਬੁੱਲ ਵੱਲੋਂ ਕੀਤੇ ਹਮਲੇ ਦਾ ਸ਼ਿਕਾਰ ਹੋਏ ਨਾਬਾਲਗ ਦੀ ਪਛਾਣ ਗਾਜ਼ੀਆਬਾਦ ਦੇ ਰਹਿਣ ਵਾਲੇ ਪੁਸ਼ਪ ਤਿਆਗੀ ਵਜੋਂ ਹੋਈ ਹੈ

ਦਿੱਲੀ 'ਚ ਕੁਝ ਦਿਨ ਪਹਿਲਾ ਇਕ ਲਿਫਟ 'ਚ ਕੁੱਤੇ ਵਲੋਂ ਬੱਚੇ ਨੂੰ ਕਟੇ ਜਾਣ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਤੋਂ ਬਾਅਦ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਕਾਰਨ ਲੋਕ ਡਰ ਗਏ ਹਨ। ਇਕ ਵਾਇਰਲ ਹੋ ਰਹੀ ਵੀਡੀਓ 'ਚ ਪਿਟਬੁੱਲ ਨਸਲ ਦੇ ਇੱਕ ਪਾਲਤੂ ਕੁੱਤੇ ਨੇ ਗਾਜ਼ੀਆਬਾਦ ਵਿੱਚ ਪਾਰਕ 'ਚ ਖੇਡ ਰਹੇ ਇੱਕ 11 ਸਾਲ ਦੇ ਲੜਕੇ 'ਤੇ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਇਹ ਘਟਨਾ ਪਿਛਲੇ ਸ਼ਨੀਵਾਰ, 3 ਸਤੰਬਰ ਨੂੰ ਵਾਪਰੀ ਸੀ। ਜਿਸ ਦੀ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ।  

ਜਾਣਕਾਰੀ ਮੁਤਾਬਿਕ ਗਾਜ਼ੀਆਬਾਦ ਦੇ ਸੰਜੇ ਨਗਰ ਦੇ ਸੈਕਟਰ 23 ਦੇ ਬਾਪੂਧਾਮ ਇਲਾਕੇ ਵਿੱਚ ਇਹ ਘਟਨਾ ਵਾਪਰੀ ਹੈ। ਪਿਟਬੁੱਲ ਵੱਲੋਂ ਕੀਤੇ ਹਮਲੇ ਦਾ ਸ਼ਿਕਾਰ ਹੋਏ ਨਾਬਾਲਗ ਦੀ ਪਛਾਣ ਗਾਜ਼ੀਆਬਾਦ ਦੇ ਰਹਿਣ ਵਾਲੇ ਪੁਸ਼ਪ ਤਿਆਗੀ ਵਜੋਂ ਹੋਈ ਹੈ। ਸੀਸੀਟੀਵੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨਾਬਾਲਗ ਲੜਕਾ ਪਾਰਕ 'ਚ ਖੇਡ ਰਿਹਾ ਹੈ। ਅਚਾਨਕ, ਇੱਕ ਪਿੱਟਬੁਲ ਉਸ ਵੱਲ ਦੌੜਦਾ ਹੈ ਅਤੇ ਉਸ 'ਤੇ ਹਮਲਾ ਕਰਦਾ ਹੈ। 'ਪਾਲਤੂ' ਪਿਟਬੁੱਲ ਨੂੰ ਨਾਬਾਲਗ ਨੂੰ ਕੱਟਦਿਆਂ ਦੇਖ ਕੇ ਕੁੱਤੇ ਦਾ ਮਾਲਕ ਕਥਿਤ ਤੌਰ 'ਤੇ ਉਸ ਵੱਲ ਭੱਜਿਆ ਅਤੇ ਕੁੱਤੇ ਨੂੰ ਹਟਾ ਕੇ ਲੜਕੇ ਦੀ ਜਾਨ ਬਚਾਈ। ਇਸ ਤੋਂ ਇਲਾਵਾ ਵੀਡਿਓ ਵਿੱਚ, ਕੁੱਤੇ ਦਾ ਮਾਲਕ ਪਾਰਕ ਵਿੱਚ ਪਿਟਬੁਲ ਕੁੱਤੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਦੇਖਿਆ ਜਾ ਸਕਦਾ ਹੈ। ਕੁੱਤੇ ਦਾ ਮਾਲਕ ਆਪਣੇ ਪਾਲਤੂ ਜਾਨਵਰ ਨੂੰ ਕਾਬੂ ਕਰਨਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਬੱਚੇ ਨੂੰ ਕੁੱਤੇ ਦੇ ਚੁੰਗਲ 'ਚੋਂ ਛੁਡਵਾਇਆ। ਹਾਲਾਂਕਿ, ਉਸ ਸਮੇਂ ਤੱਕ ਨਾਬਾਲਗ ਲੜਕਾ ਕਦੀ ਜਖਮੀ ਹੋ ਚੁੱਕਿਆ ਸੀ।
ਇਸ ਹਮਲੇ ਤੋਂ ਲੜਕੇ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਆਪਰੇਸ਼ਨ ਹੋਇਆ ਅਤੇ 150 ਤੋਂ ਵੱਧ ਟਾਂਕੇ ਲੱਗੇ। ਫਿਲਹਾਲ ਲੜਕੇ ਦੀ  ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ। ਪੀੜਤਾ ਦੇ ਪਿਤਾ ਸਚਿਨ ਤਿਆਗੀ ਮੁਤਾਬਕ ਪਿਟਬੁਲ ਨੂੰ ਇਕ ਲੜਕੀ ਪਾਰਕ 'ਚ ਲੈ ਕੇ ਆਈ ਸੀ। ਅਚਾਨਕ ਲੜਕੀ ਦੇ ਹੱਥੋਂ ਕੁੱਤੇ ਦੀ ਬੈਲਟ ਖਿਸਕ ਗਈ ਅਤੇ ਫਿਰ ਇਸ ਨੇ 11 ਸਾਲ ਦੇ ਲੜਕੇ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕੁੱਤੇ ਦੇ ਮਾਲਕ ਦੀ ਪਛਾਣ ਸੁਭਾਸ਼ ਤਿਆਗੀ ਵਜੋਂ ਹੋਈ ਹੈ ਅਤੇ ਉਸ ਨੂੰ ਕੁੱਤੇ ਦੀ ਰਜਿਸਟਰੇਸ਼ਨ ਨਾ ਕਰਨ 'ਤੇ 5 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ।

Get the latest update about GHAZIABAD PITBULL ATTACK, check out more about PITBULL SANJAY NAGAR SECTOR 23, GHAZIABAD PITBULL ATTACK VIDEO, PITBULL ATTACK GHAZIABAD & PITBULL ATTACK GHAZIABAD VIDEO

Like us on Facebook or follow us on Twitter for more updates.