Viral Video: ਬਿਰਆਨੀ ਦਾ ਆਰਡਰ ਲੇਟ ਹੋਣ 'ਤੇ 3 ਨੌਜਵਾਨਾਂ ਨੇ ਰੈਸਟੋਰੈਂਟ ਕਰਮਚਾਰੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ

ਇਹ ਹੈਰਾਨ ਕਰਨ ਵਾਲੀ ਘਟਨਾ ਗ੍ਰੇਟਰ ਨੋਇਡਾ ਦੇ ਅੰਸਲ ਪਲਾਜ਼ਾ ਮਾਲ 'ਚ 9 ਨਵੰਬਰ ਨੂੰ ਰਾਤ ਕਰੀਬ 10:30 ਵਜੇ ਵਾਪਰੀ ਹੈ ਜਿਥੇ ਇੱਕ ਰੈਸਟੋਰੈਂਟ ਕਰਮਚਾਰੀ ਨੂੰ ਗਾਹਕਾਂ ਦੁਆਰਾ ਬੇਰਹਿਮੀ ਨਾਲ ਕੁੱਟਿਆ ਗਿਆ ਹੈ...

ਇਹ ਹੈਰਾਨ ਕਰਨ ਵਾਲੀ ਘਟਨਾ ਗ੍ਰੇਟਰ ਨੋਇਡਾ ਦੇ ਅੰਸਲ ਪਲਾਜ਼ਾ ਮਾਲ 'ਚ 9 ਨਵੰਬਰ ਨੂੰ ਰਾਤ ਕਰੀਬ 10:30 ਵਜੇ ਵਾਪਰੀ ਹੈ ਜਿਥੇ ਇੱਕ ਰੈਸਟੋਰੈਂਟ ਕਰਮਚਾਰੀ ਨੂੰ ਗਾਹਕਾਂ ਦੁਆਰਾ ਬੇਰਹਿਮੀ ਨਾਲ ਕੁੱਟਿਆ ਗਿਆ ਹੈ ਕਿਉਂਕਿ ਉਨ੍ਹਾਂ ਗ੍ਰਾਹਕਾਂ ਦੇ ਆਰਡਰ ਵਿੱਚ ਦੇਰੀ ਹੋ ਰਹੀ ਸੀ। ਇਸ ਕੁੱਟਮਾਰ ਦੀ ਵੀਡੀਓ ਉਸ ਸਮੇਂ ਰੈਸਟੋਰੈਂਟ 'ਚ ਲੱਗੇ CCTV 'ਚ ਕੈਦ ਹੋ ਗਈ ਜਿਸ 'ਚ ਤਿੰਨ ਨੌਜਵਾਨਾਂ ਵਲੋਂ ਗੁੱਸੇ ਵਿੱਚ ਰੈਸਟੋਰੈਂਟ ਕਰਮਚਾਰੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ।  


ਵਾਇਰਲ ਹੋ ਰਹੀ CCTV 'ਚ ਦੇਖਿਆ ਜਾ ਸਕਦਾ ਹੈ ਕਿ 3 ਨੌਜਵਾਨ ਇਸ ਰੈਸਟੋਰੈਂਟ 'ਚ ਬੈਠਾ ਹਨ, ਆਪਣੇ ਆਰਡਰ ਦਿੱਤੀ ਬਿਰਆਨੀ ਦੀ ਉਡੀਕ ਕਰ ਰਹੇ ਹਨ ਪਰ ਆਰਡਰ 'ਚ ਦੇਰੀ ਦੇ ਕਾਰਨ ਇਹ ਨੌਜਵਾਨ ਗੁੱਸੇ 'ਚ ਆ ਜਾਂਦੇ ਹਨ। ਇਸੇ ਦੌਰਾਨ ਉਨ੍ਹਾਂ ਵਿਚੋਂ ਇਕ ਨੌਜਵਾਨ ਅਚਾਨਕ ਆਪਣੀ ਸੀਟ ਤੋਂ ਉੱਠਦਾ ਹੈ ਅਤੇ ਰੈਸਟੋਰੈਂਟ 'ਚ ਆਪਣੇ ਕੰਪਿਊਟਰ 'ਤੇ ਕੰਮ ਵਿਚ ਰੁੱਝੇ ਕਰਮਚਾਰੀ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਗੁੱਸੇ ਵਿੱਚ ਆਇਆ ਆਦਮੀ, ਕਰਮਚਾਰੀ ਨੂੰ ਉਸਦੀ ਗਰਦਨ ਤੋਂ ਫੜ ਉਸਨੂੰ ਖਿੱਚਦਾ ਹੈ। ਇਹ ਕੁੱਟਮਾਰ ਇਥੇ ਹੀ ਨਹੀਂ ਰੁੱਕੀ। ਇਸ ਤੋਂ ਬਾਅਦ ਇਨ੍ਹਾਂ ਤਿੰਨਾਂ ਨੌਜਵਾਨਾਂ ਨੇ ਕਰਮਚਾਰੀ ਨੂੰ ਰੈਸਟੋਰੈਂਟ ਤੋਂ ਬਾਹਰ ਖਿੱਚ ਲਿਆ ਅਤੇ ਉਸ ਨੂੰ ਲੱਤ ਮਾਰਦੇ ਰਹੇ ਅਤੇ ਕੁੱਟਦੇ ਰਹੇ।
ਇਸ ਘਟਨਾ ਤੋਂ ਬਾਅਦ ਜਾਣਕਾਰੀ ਦੇਂਦੀਆਂ ਵਧੀਕ ਡੀਸੀਪੀ ਗ੍ਰੇਟਰ ਨੋਇਡਾ ਵਿਸ਼ਾਲ ਪਾਂਡੇ ਨੇ ਦੱਸਿਆ ਕਿ 3 ਨੌਜਵਾਨਾਂ ਦੀ ਪਛਾਣ ਪ੍ਰਵੇਸ਼, ਮਨੋਜ ਅਤੇ ਕ੍ਰੇਸ ਵਜੋਂ ਹੋਈ ਹੈ। ਉਹ ਬੁੱਧਵਾਰ ਨੂੰ ਨਾਲੇਜ ਪਾਰਕ ਸਥਿਤ ਅੰਸਲ ਮਾਲ ਦੇ ਜ਼ੌਕ ਰੈਸਟੋਰੈਂਟ ਤੋਂ ਆਏ ਸਨ। ਤਿੰਨਾਂ ਨੇ ਚਿਕਨ ਬਿਰਯਾਨੀ ਆਰਡਰ ਕੀਤੀ। ਆਰਡਰ ਨੂੰ ਕੁਝ ਦੇਰ ਲਈ ਟਾਲਣ ਤੋਂ ਬਾਅਦ ਪ੍ਰਵੇਸ਼ ਭੜਕ ਗਿਆ।ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਨੇ ਉਸ ਕਰਮਚਾਰੀ ਨਾਲ ਕੁੱਟਮਾਰ ਕੀਤੀ। ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਪੁਲਿਸ ਨੇ ਤਿੰਨੋਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 



Get the latest update about viral video greater noida, check out more about Biryani order late, Greater Noida, Greater Noida video & Biryani order late greaternoida video

Like us on Facebook or follow us on Twitter for more updates.