Viral Video: ਚਲਦੇ ਸ਼ੋਅ ਦੌਰਾਨ ਸਟੇਜ ਤੋਂ ਡਿੱਗਿਆ ਪੰਜਾਬੀ ਸਿੰਗਰ ਗੁਰਨਾਮ ਭੁੱਲਰ

ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਅਜਿਹੀ ਘਟਨਾ ਵਾਪਰੀ ਹੋਵੇ। ਅਕਸਰ ਹੀ ਲਾਈਵ ਸ਼ੋਆਂ ਦੇ ਦੌਰਾਨ ਤੁਸੀਂ ਕਈ ਕਲਾਕਾਰਾਂ ਦਾ ਬੈਲੰਸ ਵਿਗੜਨ ਨਾਲ ਜਾਂ ਸਟੇਜ 'ਚ ਕੁਝ ਗੜਬੜ ਹੋਣ ਨਾਲ ਅਜਿਹੀ ਹਾਦਸੇ ਹੁੰਦੇ ਦੇਖੇ ਹੋਣਗੇ...

ਵੈਸੇ ਤਾਂ ਪੰਜਾਬੀ ਗਾਇਕ ਕਲਾਕਾਰ ਆਪਣੀ ਗਾਇਕੀ ਸਟਾਈਲ ਕਰਕੇ ਚਰਚਾ 'ਚ ਆਉਂਦੇ ਹਨ। ਇਨ੍ਹਾਂ ਦੀ ਪ੍ਰਸਿੱਧੀ ਕਰਕੇ ਹੀ ਲੋਕ ਕਈ ਸ਼ੋਅਜ਼ 'ਚ ਇਨ੍ਹਾਂ ਗਾਇਕਾਂ ਦੇ ਗਾਣਿਆਂ ਦਾ ਅਨੰਦ ਮਾਣਦੇ ਹਨ। ਇਹ ਕਲਾਕਾਰ ਵੀ ਆਪਣੀ ਪਰਫਾਰਮੈਂਸ 'ਚ ਇੰਨਾ ਰੁਝ ਜਾਂਦੇ ਹਨ ਕਿ ਆਲੇ ਦੁਆਲੇ ਦਾ ਕੁੱਝ ਖਿਆਲ ਨਹੀਂ ਰਹਿੰਦਾ। ਕੁਝ ਦਿਨ ਪਹਿਲਾਂ ਲੋਕਾਂ ਨੂੰ ਅਜਿਹਾ ਹੀ ਕੁੱਝ ਦੇਖਣ ਨੂੰ ਮਿਲੀਆ ਜਦੋਂ ਇੱਕ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੁਰਨਾਮ ਭੁੱਲਰ ਆਪਣੀ ਪਰਫਾਰਮੈਂਸ 'ਚ ਅਜਿਹਾ ਰੁੱਝ ਗਿਆ ਕਿਇਕ ਵੱਡੇ ਹਾਦਸੇ ਦੀ ਸ਼ਿਕਾਰ ਹੁੰਦੇ ਹੁੰਦੇ ਬਚਿਆ। ਜਿਸ ਦਾ ਇੱਕ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।  

ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪੰਜਾਬੀ ਗਾਇਕ ਗੁਰਨਾਮ ਭੁੱਲਰ ਕਿਸੇ ਸਮਾਰੋਹ 'ਚ ਪ੍ਰਫਾਰਮ ਕਰ ਰਿਹਾ ਹੈ। ਉਹ ਗੀਤ ਗਾਉਂਦਾ ਹੋਇਆ ਸਟੇਜ ਤੋਂ ਥੋੜ੍ਹਾ ਪਿੱਛੇ ਜਾਂਦਾ ਹੈ ਪਰ ਗੀਤ ਗਾਉਣ 'ਚ ਰੁੱਝਿਆ ਗੁਰਨਾਮ ਭੁੱਲਰ ਜਿਵੇਂ ਹੀ ਪਰਫਾਰਮੈਂਸ ਕਰਦਿਆਂ ਹੋਏ ਸਟੇਜ ਦੇ ਅਗੇ ਵਧਦਾ ਹੈ ਉਸਦਾ ਪੈਰ ਸਟੇਜ ਤੇ ਨਹੀਂ ਟਿੱਕ ਪਾਉਂਦਾ ਤੇ ਬੈਲੰਸ ਵਿਗੜਨ ਨਾਲ ਉਹ  ਸਟੇਜ ਤੋਂ ਹੇਠਾਂ ਡਿੱਗ ਜਾਂਦਾ ਹੈ। ਜਿਸ ਤੋਂ ਬਾਅਦ ਓਥੇ ਮੌਜੂਦ ਸਭ ਲੋਕ ਹੈਰਾਨ ਰਹੀ ਜਾਂਦੇ ਹਨ ਤੇ ਗੁਰਨਾਮ ਦੀ ਮਦਦ ਲਈ ਅੱਗੇ ਭੱਜਦੇ ਹਨ। ਇਸ ਤੋਂ ਬਾਅਦ ਵੀਡੀਓ 'ਚ ਦੇਖਿਆ ਜਾ ਸਕਦਾ ਕਿ ਪਰਫਾਰਮੈਂਸ ਦੌਰਾਨ ਬੇਧਿਆਨ ਹੋ ਕੇ ਡਿਗਿਆ ਗਾਇਕ ਇਸ ਹਾਦਸੇ ਤੋਂ ਬਾਅਦ ਖੁਦ ਨੂੰ ਸੰਭਾਲਦਾ ਹੈ ਤੇ ਮੁੜ ਪਰਫਾਰਮੈਂਸ ਲਈ ਸਟੇਜ ਵੱਲ ਵੱਧ ਜਾਂਦਾ ਹੈ। 
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਗੁਰਨਾਮ ਭੁੱਲਰ ਦੇ ਫੈਨਸ ਵਲੋਂ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਗੁਰਨਾਮ ਭੁੱਲਰ ਦੇ ਕਈ ਫੈਨਸ ਉਸ ਲਈ ਚਿੰਤਾ ਪ੍ਰਗਟ ਕਰ ਰਹੇ ਹਨ ਕਿ ਗੁਰਨਾਮ ਭੁੱਲਰ ਠੀਕ ਹੈ ਜਾਂ ਨਹੀਂ।  

ਦਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਅਜਿਹੀ ਘਟਨਾ ਵਾਪਰੀ ਹੋਵੇ। ਅਕਸਰ ਹੀ ਲਾਈਵ ਸ਼ੋਆਂ ਦੇ ਦੌਰਾਨ ਤੁਸੀਂ ਕਈ ਕਲਾਕਾਰਾਂ ਦਾ ਬੈਲੰਸ ਵਿਗੜਨ ਨਾਲ ਜਾਂ ਸਟੇਜ 'ਚ ਕੁਝ ਗੜਬੜ ਹੋਣ ਨਾਲ ਅਜਿਹੀ ਹਾਦਸੇ ਹੁੰਦੇ ਦੇਖੇ ਹੋਣਗੇ। ਇਸ ਤੋਂ ਪਹਿਲਾ ਦਿਲਜੀਤ ਦੋਸਾਂਝ ਦੇ ਨਾਲ ਵੀ ਅਜਿਹਾ ਹੀ ਹਾਦਸਾ ਵਾਪਰ ਚੁੱਕਿਆ। ਇਕ ਲਾਇ ਸ਼ੀਓਂ ਦੌਰਾਨ ਦਿਲਜੀਤ ਸਟੇਜ ਤੇ ਹੀ ਬੈਲੰਸ ਵਿਗੜਨ ਨਾਲ ਡਿੱਗ ਗਿਆ ਸੀ। ਗਾਇਕ ਮਾਸਟਰ ਸਲੀਮ ਜਦੋਂ ਇੱਕ ਵਾਰ ਕਿਸੇ ਜਾਗਰਣ 'ਚ ਪ੍ਰਫਾਰਮ ਕਰ ਰਿਹਾ ਸੀ ਤਾਂ ਪੂਰੀ ਸਟੇਜ ਹੀ ਹੇਠਾਂ ਆ ਗਈ ਸੀ।

Get the latest update about punjab viral video, check out more about gurnam bhullar viral video, Viral Video, pollywood & gurman bhullar live show

Like us on Facebook or follow us on Twitter for more updates.