Viral Video: ਹਰਿਦੁਆਰ ਦੀ 'ਹਰਿ ਕੀ ਪੌੜੀ' 'ਤੇ ਟਰੈਂਡ ਫੋਲੋ ਕਰਨਾ ਪਿਆ ਮਹਿੰਗਾ, ਹੁਣ ਪੁਲਿਸ ਕਰੇਗੀ ਕਾਰਵਾਈ

ਵੀਡੀਓ ਵਿੱਚ,ਨੌਜਵਾਨਾਂ ਦਾ ਇੱਕ ਗਰੁੱਪ ਬਾਲੀਵੁੱਡ ਦੇ ਮਸ਼ਹੂਰ ਗੀਤ 'ਕਾਲਾ ਚਸ਼ਮਾ' 'ਤੇ ਵਾਇਰਲ ਡਾਂਸ ਕਰਦਾ ਦੇਖਿਆ ਜਾ ਸਕਦਾ ਹੈ

ਹਾਲ੍ਹੀ 'ਚ ਸੋਸ਼ਲ ਮੀਡੀਆ ਤੇ ਉੱਤਰਾਖੰਡ ਦੇ ਹਰਿਦੁਆਰ ਵਿੱਚ ਪਵਿੱਤਰ ਹਰਿ ਕੀ ਪੌੜੀ ਦੀ ਇਕ ਵੀਡੀਓ ਨੇ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ ਹੈ। ਪਵਿੱਤਰ ਹਰਿ ਕੀ ਪੌੜੀ ਤੇ ਕਈ ਨੌਜਵਾਨਾਂ ਦੇ ਡਾਂਸ ਦੀ ਇੱਕ ਵੀਡੀਓ ਕਲਿੱਪ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋਈ ਹੈ, ਜਿਸ ਤੋਂ ਬਾਅਦ ਲੋਕ ਅਤੇ ਹਰਿਦੁਆਰ ਦੇ ਸਾਧੂ ਇਨ੍ਹਾਂ ਨੌਜਵਾਨਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ।

ਵੀਡੀਓ ਵਿੱਚ,ਨੌਜਵਾਨਾਂ ਦਾ ਇੱਕ ਗਰੁੱਪ ਬਾਲੀਵੁੱਡ ਦੇ ਮਸ਼ਹੂਰ ਗੀਤ 'ਕਾਲਾ ਚਸ਼ਮਾ' 'ਤੇ ਵਾਇਰਲ ਡਾਂਸ ਕਰਦਾ ਦੇਖਿਆ ਜਾ ਸਕਦਾ ਹੈ। 15 ਸੈਕਿੰਡ ਦੀ ਵੀਡੀਓ ਕਲਿੱਪ ਦੇ ਸੋਸ਼ਲ ਮੀਡੀ ਤੇ ਆਉਣ ਦੇ ਨਾਲ ਹੀ ਲੋਕਾਂ ਦੁਆਰਾ ਇਸ ਵੀਡੀਓ ਦੀ ਨਿੰਦਾ ਕੀਤੀ ਜਾ ਰਹੀ ਹੈ। ਲੋਕਾਂ ਵਲੋਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰਿ ਕੀ ਪੌੜੀ ਤੇ ਕੈਮਰਾ ਮੋਬਾਈਲ ਫੋਨ ਬੈਨ ਕਰਨ ਦੀ ਮੰਗ ਉੱਠ ਰਹੀ ਹੈ। 
ਜਾਣਕਾਰੀ ਮੁਤਾਬਿਕ ਇਸ ਵੀਡੀਓ ਤੋਂ ਬਾਅਦ ਗੰਗਾ ਸਭਾ ਦੇ ਜਨਰਲ ਸਕੱਤਰ ਤਨਮਯ ਵਸ਼ਿਸ਼ਟ ਨੇ ਸਥਾਨਕ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ‘ਧਰਮਨਗਰੀ ਦੀ ਸ਼ਾਨ ਨਾਲ ਖਿਲਵਾੜ’ ਦੇ ਅੰਤਰਗਤ ਕਾਰਵਾਈ ਕਰਨ ਦੀ ਗੱਲ ਕਹੀ ਹੈ। ਹੁਣ ਹਰਿਦੁਆਰ ਪੁਲਿਸ ਨੇ ਵੀ ਪਛਾਣੇ ਗਏ ਵਿਅਕਤੀਆਂ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਉਨ੍ਹਾਂ ਨੇ ਅਜੇ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। 

ਜਿਕਰਯੋਗ ਹੈ ਕਿ ਹਰਿ ਕੀ ਪੌੜੀ, ਮੰਦਿਰ ਦੇ ਸ਼ਹਿਰ ਦਾ ਸਭ ਤੋਂ ਮਸ਼ਹੂਰ ਘਾਟ, ਸ਼ਰਧਾਲੂ ਅਤੇ ਸੈਲਾਨੀ ਵੱਡੀ ਗਿਣਤੀ ਵਿੱਚ ਆਪਣੀਆਂ ਪ੍ਰਾਰਥਨਾਵਾਂ ਕਰਕੇ ਪਵਿੱਤਰ ਗੰਗਾ ਦਾ ਆਸ਼ੀਰਵਾਦ ਲੈਣ ਲਈ ਆਉਂਦੇ ਹਨ। ਇਹ ਉਹ ਸਥਾਨ ਵੀ ਹੈ ਜਿੱਥੇ ਹਰ ਬਾਰਾਂ ਸਾਲਾਂ ਬਾਅਦ ਵਿਸ਼ਵ ਪ੍ਰਸਿੱਧ ਕੁੰਭ ਮੇਲਾ ਲੱਗਦਾ ਹੈ ਅਤੇ ਅਰਧ ਕੁੰਭ ਮੇਲਾ ਹਰ 6 ਸਾਲਾਂ ਬਾਅਦ ਲੱਗਦਾ ਹੈ। 

Get the latest update about viral video, check out more about haridwar har ki paudi viral, haridwar kala chashma, trend & haridwar

Like us on Facebook or follow us on Twitter for more updates.