Viral Video: ਮੁਜ਼ੱਫਰਪੁਰ 'ਚ 2 ਟਿਕਟ ਕੁਲੈਕਟਰਾਂ ਦੀ ਗੁੰਡਾਗਰਦੀ, ਯਾਤਰੀ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਇਹ ਘਟਨਾ 2 ਜਨਵਰੀ ਦੀ ਸ਼ਾਮ ਨੂੰ ਬਿਹਾਰ ਦੇ ਮੁਜ਼ੱਫਰਪੁਰ ਨੇੜੇ ਢੋਲੀ ਰੇਲਵੇ ਸਟੇਸ਼ਨ ਨੇੜੇ ਮੁੰਬਈ ਤੋਂ ਜੈਨਗਰ ਜਾ ਰਹੀ ਰੇਲਗੱਡੀ ਵਿੱਚ ਵਾਪਰੀ...

ਹਾਲ੍ਹੀ 'ਚ ਸੋਸ਼ਲ ਮੀਡੀਆ ਤੇ ਭਾਰਤੀ ਰੇਲਵੇ ਆਪਣੀ ਕਰਮਚਾਰੀਆਂ ਦੇ ਕਾਰਨ ਸ਼ਰਮਸਾਰ ਹੁੰਦੀ ਨਜ਼ਰ ਆਈ। ਮੁਜ਼ੱਫਰਪੁਰ 'ਚ ਵਾਪਰੀ ਇਹ ਘਟਨਾ ਜਿਥੇ ਮੁੰਬਈ-ਜੈਨਗਰ ਰੇਲਗੱਡੀ 'ਤੇ ਦੋ ਰੇਲ ਟਿਕਟ ਚੈਕਰਾਂ ਵਲੋਂ ਇੱਕ 'ਬਿਨਾਂ ਟਿਕਟ' ਸਫ਼ਰ ਕਰ ਰਹੇ ਯਾਤਰੀ ਨਾਲ ਕੁੱਟਮਾਰ ਕੀਤੀ ਗਈ। ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਇਸ ਵੀਡੀਓ 'ਚ ਟਿਕਟ ਚੈੱਕਰ ਯਾਤਰੀ ਨੂੰ ਕੁੱਟਦੇ ਅਤੇ ਲੱਤਾਂ ਮਾਰਦੇ ਦਿਖਾਈ ਦਿਖਾਈ ਦਿੱਤੇ। ਵੀਡੀਓ ਵਾਇਰਲ ਹੋਣ ਤੋਂ ਬਾਅਦਇਨ੍ਹਾਂ ਟਿੱਕਟ ਚੈਕਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। 


ਇਹ ਘਟਨਾ 2 ਜਨਵਰੀ ਦੀ ਸ਼ਾਮ ਨੂੰ ਬਿਹਾਰ ਦੇ ਮੁਜ਼ੱਫਰਪੁਰ ਨੇੜੇ ਢੋਲੀ ਰੇਲਵੇ ਸਟੇਸ਼ਨ ਨੇੜੇ ਮੁੰਬਈ ਤੋਂ ਜੈਨਗਰ ਜਾ ਰਹੀ ਰੇਲਗੱਡੀ ਵਿੱਚ ਵਾਪਰੀ। ਵਿਵਾਦ ਇਸ ਲਈ ਸ਼ੁਰੂ ਹੋਇਆ ਕਿਉਂਕਿ ਯਾਤਰੀ ਬਿਨਾਂ ਟਿਕਟ ਸਫ਼ਰ ਕਰ ਰਿਹਾ ਸੀ। ਇਸ ਦੌਰਾਨ ਯਾਤਰੀ ਅਤੇ ਟਿਕਟ ਚੈਕਰ ਆਪਸ ਚ ਬਹਿਸ ਕਰਨ ਲੱਗੇ ਅਤੇ ਆਪਣੀ ਵਿਵਾਦ ਲੜਾਈ 'ਚ ਬਦਲ ਗਿਆ। ਮੁਜ਼ੱਫਰਪੁਰ ਦੇ ਟੀਸੀ ਦੀ ਲੜਾਈ ਦੇ ਵੀਡੀਓ ਵਿੱਚ, ਇਹ ਦੇਖਿਆ ਜਾ ਸਕਦਾ ਹੈ ਕਿ ਯਾਤਰੀ ਪਹਿਲਾਂ ਟਿਕਟ ਇੰਸਪੈਕਟਰ ਨੂੰ ਲੱਤ ਮਾਰਦਾ ਹੈ ਜਦੋਂ ਅਧਿਕਾਰੀ ਨੇ ਉਸਦੀ ਲੱਤ ਫੜ ਕੇ ਉਸਨੂੰ ਉੱਪਰ ਦੀ ਸੀਟ ਤੋਂ ਹੇਠਾਂ ਖਿੱਚਣ ਦੀ ਕੋਸ਼ਿਸ਼ ਕੀਤੀ। 
ਫਿਰ ਟਿਕਟ ਕੁਲੈਕਟਰ ਦਾ ਇੱਕ ਸਾਥੀ ਕਰਮਚਾਰੀ ਨਾਲ ਮਿਲ ਕੇ ਉਸ ਆਦਮੀ ਨੂੰ ਜ਼ਮੀਨ 'ਤੇ ਘਸੀਟਦੇ ਹਨ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਦੇ ਹਨ। ਇੱਥੋਂ ਤੱਕ ਕਿ ਉਸ ਦੇ ਚਿਹਰੇ 'ਤੇ ਬੂਟ ਵੀ ਮਾਰਦੇ ਹਨ। ਦੂਜੇ ਯਾਤਰੀ ਹਮਲੇ ਨੂੰ ਰੋਕਣ ਲਈ ਦਖਲ ਦਿੰਦੇ ਹਨ ਅਤੇ ਉਹਨਾਂ ਨੂੰ ਪੀੜਤ ਨੂੰ ਮਾਰਨ ਲਈ ਟਿਕਟ ਕੁਲੈਕਟਰਾਂ ਨੂੰ ਝਿੜਕਦੇ ਹੋਏ ਸੁਣਿਆ ਜਾ ਸਕਦਾ ਹੈ। ਦੂਜੇ ਯਾਤਰੀ ਹਮਲੇ ਨੂੰ ਰੋਕਣ ਵਿਚ ਕਾਮਯਾਬ ਹੋ ਜਾਂਦੇ ਹਨ ਅਤੇ ਟਿਕਟ ਕੁਲੈਕਟਰਾਂ ਨੂੰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਉਨ੍ਹਾਂ ਨੂੰ ਉਸ ਵਿਅਕਤੀ 'ਤੇ ਹਮਲਾ ਨਹੀਂ ਕਰਨਾ ਚਾਹੀਦਾ ਸੀ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਲੋਂ ਮਿਲੀ ਜੁਲੀ ਪ੍ਰਤੀਕਿਰਿਆ ਸਾਹਮਣੇ ਆਈ। ਇੱਕ ਪਾਸੇ ਜਿਥੇ ਲੋਕਾਂ ਵਲੋਂ ਟਿਕਟ ਚੈਕਰਾਂ ਦੀ ਨਿੰਦਾ ਕੀਤੀ ਜਾ ਰਹੀ ਹੈ ਓਥੇ ਹੀ ਲੋਕਾਂ ਵਲੋਂ ਯਾਤਰੀ ਦੀ ਗਲਤੀ ਵੀ ਕੱਢੀ ਜਾ ਰਹੀ ਹੈ। ਪਰ ਇਸ ਸਭ ਦੇ ਚਲਦਿਆਂ ਰੇਲਵੇ ਜਰੂਰ ਸਤਰਕ ਹੋਇਆ ਹੈ, ਰੇਲਵੇ ਦੇ ਵਲੋਂ ਵੀਡੀਓ ਦੇ ਐਕਸ਼ਨ ਲੈਂਦਿਆਂ ਦੋਨੋ ਟਿਕਟ ਚੈਕਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।  

Get the latest update about BIHAR MUZAFFARPUR TC FIGHT, check out more about INDIA NEWS TODAY, INDIA NEWS, MUZAFFARPUR TICKET COLLECTOR WITHOUT TICKET PASSENGER & MUZAFFARPUR TICKET COLLECTOR FIGHT VIDEO

Like us on Facebook or follow us on Twitter for more updates.