Viral Video: ਦੂਜੀ ਔਰਤ ਨਾਲ ਮਨਾ ਰਿਹਾ ਸੀ ਰੰਗਰਲੀਆਂ, ਪਤਨੀ ਨੇ ਰੰਗੇ ਹੱਥੀਂ ਕੀਤਾ ਕਾਬੂ

ਔਰਤ ਦਾ ਪਤੀ ਨਰਸਿੰਗ ਹੋਮ ਵਿੱਚ ਕੰਮ ਕਰਦਾ ਹੈ। ਉਨ੍ਹਾਂ ਦੀ ਇੱਕ 16 ਸਾਲ ਦੀ ਬੇਟੀ ਵੀ ਹੈ...

ਇਹ ਮਾਮਲਾ ਆਗਰਾ, ਉੱਤਰ ਪ੍ਰਦੇਸ਼ ਦਾ ਹੈ ਜਿਥੇ ਇੱਕ ਪਤਨੀ ਨੇ ਆਪਣੇ ਪਤੀ ਨੂੰ ਇੱਕ ਹੋਟਲ ਦੇ ਕਮਰੇ ਵਿੱਚ ਰੰਗਿ ਹਥਿ ਕਾਬੂ ਕੀਤਾ ਜਦੋਂ ਉਹ ਦੂਜੀ ਔਰਤ ਨਾਲ ਰੰਗਰਲੀਆਂ  ਮਨ ਰਿਹਾ ਸੀ। ਇਸ ਪੂਰੀ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਿੱਲੀ ਦਿਉੜੀ ਰੋਡ ਦੇ ਰਹਿਣ ਵਾਲੇ ਦਿਨੇਸ਼ ਦੀ ਪਤਨੀ (ਨੀਲਮ) ਨੇ ਉਸ ਤੇ ਦੋਸ਼ ਲਗਾਏ ਕਿ ਉਸ ਦੇ ਇਕ ਔਰਤ ਨਾਲ ਨਾਜਾਇਜ਼ ਸਬੰਧ ਹਨ। ਇਸ ਗੱਲ ਨੂੰ ਲੈ ਕੇ ਦੋਵਾਂ 'ਚ ਕਾਫੀ ਝਗੜਾ ਹੋਇਆ ਅਤੇ ਗੁੱਸੇ 'ਚ ਆ ਕੇ ਨੀਲਮ ਘਰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ। ਔਰਤ ਦਾ ਪਤੀ ਨਰਸਿੰਗ ਹੋਮ ਵਿੱਚ ਕੰਮ ਕਰਦਾ ਹੈ। ਉਨ੍ਹਾਂ ਦੀ ਇੱਕ 16 ਸਾਲ ਦੀ ਬੇਟੀ ਵੀ ਹੈ। 


ਹਾਲ੍ਹੀ 'ਚ ਜਦੋਂ ਨੀਲਮ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਦਿੱਲੀ ਗੇਟ ਸਥਿਤ ਇਕ ਹੋਟਲ ਵਿਚ ਉਸੇ ਔਰਤ ਨਾਲ ਹੈ, ਤਾਂ ਉਹ ਤੁਰੰਤ ਆਪਣੇ ਭਰਾ ਨਾਲ ਹੋਟਲ ਪਹੁੰਚੀ। ਕਮਰੇ 'ਚ ਦਾਖਲ ਹੁੰਦੇ ਹੀ ਗੁੱਸੇ 'ਚ ਆ ਕੇ ਨੀਲਮ ਨੇ ਆਪਣੇ ਪੈਰਾਂ 'ਚੋਂ ਚੱਪਲਾਂ ਕੱਢ ਕੇ ਪਹਿਲਾਂ ਆਪਣੇ ਪਤੀ ਦੀ ਕੁੱਟਮਾਰ ਕੀਤੀ ਅਤੇ ਫਿਰ ਦੂਜੀ ਔਰਤ 'ਤੇ ਵੀ ਚੱਪਲਾਂ  ਨਾਲ ਕੁੱਟ ਦਿੱਤਾ। ਅਤੇ ਇਸ ਦੌਰਾਨ ਪਤੀ ਮਾਫੀ ਮੰਗਦਾ ਰਿਹਾ, ਪਰ ਨੀਲਮ ਦੇ ਹੱਥ ਨਹੀਂ ਰੁਕੇ!
ਵਾਇਰਲ ਹੋਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਨੀਲਮ ਆਪਣੇ ਪਤੀ ਅਤੇ ਇਕ ਹੋਰ ਔਰਤ ਨੂੰ ਚੱਪਲਾਂ ਨਾਲ ਕੁੱਟ ਰਹੀ ਸੀ ਤਾਂ ਦਿਨੇਸ਼ ਆਪਣੀ ਪਤਨੀ ਤੋਂ ਵਾਰ-ਵਾਰ ਮੁਆਫੀ ਮੰਗਦਾ ਹੈ। ਉਹ ਕਹਿ ਰਿਹਾ ਹੈ - ਗਲਤੀ ਹੋ ਗਈ ਹੈ। ਇਹ ਦੁਬਾਰਾ ਨਹੀਂ ਹੋਵੇਗਾ। ਬੱਸ ਇਸ ਵਾਰ ਮੈਨੂੰ ਮਾਫ਼ ਕਰ ਦਿਓ। ਇਕ ਹੋਰ ਔਰਤ ਵੀ ਨੀਲਮ ਤੋਂ ਮੁਆਫੀ ਮੰਗਦੀ ਨਜ਼ਰ ਆ ਰਹੀ ਹੈ। ਉਹ ਰੋਂਦੀ ਹੋਈ ਕਹਿੰਦੀ ਹੈ- ਹੁਣ ਤੋਂ ਅਜਿਹਾ ਨਹੀਂ ਹੋਵੇਗਾ। ਮੈਨੂੰ ਮਾਫ਼ ਕਰ ਦੇਵੋ। ਇਹ ਹਾਈ ਵੋਲਟੇਜ ਡਰਾਮਾ ਹੋਟਲ 'ਚ ਘੰਟਿਆਂਬੱਧੀ ਚੱਲਦਾ ਰਿਹਾ। ਹਾਲਾਂਕਿ ਪੁਲਿਸ ਬਾਅਦ 'ਚ ਦਿਨੇਸ਼ ਅਤੇ ਦੂਜੀ ਔਰਤ ਨੂੰ ਥਾਣੇ ਲੈ ਗਏ।  

Get the latest update about video, check out more about husband caught by wife with another woman in hotel & viral video

Like us on Facebook or follow us on Twitter for more updates.