Viral Video: ਹੈਦਰਾਬਾਦ 'ਚ ਬਣਿਆ ਨਵਾਂ ਰਿਕਾਰਡ, 12 ਕਿਲੋ ਦਾ ਗਣੇਸ਼ ਲੱਡੂ 45 ਲੱਖ 'ਚ ਹੋਇਆ ਨੀਲਾਮ

ਦਸ ਦਈਏ ਕਿ ਤੇਲਗੂ ਬੋਲਣ ਵਾਲੇ ਰਾਜਾਂ ਵਿੱਚ ਭਗਵਾਨ ਗਣੇਸ਼ ਲਈ ਬਣੇ ਲੱਡੂ ਦੀ ਨਿਲਾਮੀ ਕਰਨ ਦੀ ਪਰੰਪਰਾ ਹੈ ਅਤੇ ਮੰਨਿਆ ਜਾਂਦਾ ਹੈ

ਹੈਦਰਾਬਾਦ 'ਚ ਇਹ ਇੱਕ ਨਵਾਂ ਰਿਕਾਰਡ ਬਣਿਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸ਼ਨੀਵਾਰ ਨੂੰ ਹੈਦਰਾਬਾਦ ਦੇ ਇੱਕ ਗਣਪਤੀ ਪੰਡਾਲ ਵਿੱਚ ਹੋਈ ਨਿਲਾਮੀ 'ਚ ਇੱਕ ਲੱਡੂ 45 ਲੱਖ ਰੁਪਏ ਵਿੱਚ ਵਿਕਿਆ। ਸਿਕੰਦਰਾਬਾਦ ਦੇ ਕਨੋਜੀਗੁੜਾ ਵਿੱਚ ਮਾਰਕਥਾ ਸ਼੍ਰੀ ਲਕਸ਼ਮੀ ਗਣਪਤੀ ਉਤਸਵ ਪੰਡਾਲ ਵਿੱਚ 12 ਕਿਲੋ ਦੇ ਲੱਡੂ ਪ੍ਰਸਾਦ (ਪਵਿੱਤਰ ਭੇਟ) ਦੀ ਨਿਲਾਮੀ ਵਿੱਚ ਵੈਂਕਟ ਰਾਓ ਅਤੇ ਗੀਤਾਪ੍ਰਿਆ ਜੋੜੇ ਦੀ ਸਭ ਤੋਂ ਵੱਧ ਬੋਲੀ ਲੱਗੀ।

ਦਸ ਦਈਏ ਕਿ ਤੇਲਗੂ ਬੋਲਣ ਵਾਲੇ ਰਾਜਾਂ ਵਿੱਚ ਭਗਵਾਨ ਗਣੇਸ਼ ਲਈ ਬਣੇ ਲੱਡੂ ਦੀ ਨਿਲਾਮੀ ਕਰਨ ਦੀ ਪਰੰਪਰਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਜੇਤੂ ਨੂੰ ਪ੍ਰਸਾਦ ਦੇ ਰੂਪ ਵਿੱਚ ਭਗਵਾਨ ਦਾ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਇਸ ਲੱਡੂ ਪ੍ਰਸ਼ਾਦ ਲਈ ਹੋਈ ਬੋਲੀ ਚ ਸਭ ਤੋਂ ਅੱਗੇ ਸੀ। ਰਾਜ ਵਿੱਚ ਦੂਜੀ ਸਭ ਤੋਂ ਉੱਚੀ ਬੋਲੀ ਬਾਲਾਪੁਰ ਗਣੇਸ਼ ਲੱਡੂ ਲਈ ਸੀ, ਜਿਸ ਨੂੰ ਇੱਕ ਦਿਨ ਪਹਿਲਾਂ 24.60 ਲੱਖ ਰੁਪਏ ਮਿਲੇ ਸਨ।
ਜਿਕਰਯੋਗ ਹੈ ਕਿ 10 ਦਿਨਾਂ ਦਾ ਗਣਪਤੀ ਤਿਉਹਾਰ ਇਸ ਸਾਲ ਵਿਸ਼ੇਸ਼ ਧੂਮਧਾਮ ਨਾਲ ਮਨਾਇਆ ਗਿਆ ਹੈ ਕਿਉਂਕਿ ਪਿਛਲੇ ਦੋ ਸਾਲਾਂ ਤੋਂ ਕੋਵਿਡ ਦੇ ਕਾਰਨ ਇਹ ਤਿਉਹਾਰ ਨਹੀਂ ਮਨਾਈ ਗਿਆ। ਪਿਛਲੇ ਹਫ਼ਤੇ ਦੇਸ਼ ਭਰ ਵਿੱਚ ਗਣੇਸ਼ ਵਿਸਰਜਨ ਹੋਇਆ ਹੈ।

Get the latest update about viral video, check out more about ganesh ladoo, Hyderabad record Hyderabad news, Hyderabad viral video & Hyderabad record ganesh ladoo

Like us on Facebook or follow us on Twitter for more updates.