Viral Video: ਆਸਾਮ 'ਚ ਤੇਜ਼ ਰਫ਼ਤਾਰ ਟਰੱਕ ਅਤੇ ਜੰਗਲ 'ਚੋਂ ਨਿਕਲ ਰਹੇ ਗੈਂਡੇ ਦੀ ਹੋਈ ਜ਼ਬਰਦਸਤ ਟੱਕਰ, ਮੁੱਖ ਮੰਤਰੀ ਨੇ ਲਿਆ ਐਕਸ਼ਨ

ਆਸਾਮ ਵਿੱਚ ਇਹ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ ਜਿਸ ਤੇ ਪ੍ਰਤੀਕਿਰਿਆ ਦੇਂਦਿਆਂ ਇਕ ਵੀਡੀਓ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ...

ਆਸਾਮ ਵਿੱਚ ਇਹ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ ਜਿਸ ਤੇ ਪ੍ਰਤੀਕਿਰਿਆ ਦੇਂਦਿਆਂ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਟਰੱਕ ਡਰਾਈਵਰ ਦੇ ਬੇਰਹਿਮ ਰਵੱਈਏ ਨਾਲ ਇਕ ਮਾਸੂਮ ਜਾਨਵਰ ਦੀ ਜਾਨ ਜਾ ਸਕਦੀ ਹੈ। ਵਾਇਰਲ ਵੀਡੀਓ ਵਿਚ ਇਕ ਗੈਂਡਾ ਜੰਗਲ ਵਿਚੋਂ ਨਿਕਲਦਾ ਹੈ ਅਤੇ ਉਥੋਂ ਲੰਘ ਰਹੇ ਇਕ ਟਰੱਕ ਨਾਲ ਟਕਰਾ ਜਾਂਦਾ ਹੈ। ਇਸ ਤੋਂ ਬਾਅਦ ਗੈਂਡਾ ਉੱਠ ਗਿਆ ਪਰ ਇਸ ਟੱਕਰ ਦਾ ਅਸਰ ਉਸ ਤੇ ਇੰਨਾ ਮਾੜਾ ਹੋਈਆ ਕਿ ਉਹ ਫਿਰ ਸੜਕ 'ਤੇ ਡਿੱਗ ਗਿਆ। ਫਿਰ ਉਹ ਫਿਰ ਉਠਿਆ ਅਤੇ ਜੰਗਲ ਦੇ ਅੰਦਰ ਚਲਾ ਗਿਆ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਗੈਂਡੇ ਨੂੰ ਜੰਗਲ 'ਚੋਂ ਨਿਕਲਦਾ ਦੇਖ ਕੇ ਵੀ ਟਰੱਕ ਡਰਾਈਵਰ ਨੇ ਉਸ ਨੂੰ ਲੰਘਣ ਲਈ ਬ੍ਰੇਕ ਨਹੀਂ ਲਗਾਈ ਅਤੇ ਉਸ ਨੂੰ ਟੱਕਰ ਮਾਰਨ ਤੋਂ ਬਾਅਦ ਵੀ ਰੁੱਕ ਕੇ ਹਾਲਤ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। 

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੀਐਮ ਦੇ ਨਾਲ-ਨਾਲ ਹਰ ਕੋਈ ਇਸ ਜਾਨਵਰ ਦੇ ਸਮਰਥਨ 'ਚ ਸਾਹਮਣੇ ਆਇਆ ਅਤੇ ਉਨ੍ਹਾਂ ਕਿਹਾ ਕਿ ਟਰੱਕ ਦੇ ਡਰਾਈਵਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਕਈ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਸਰਕਾਰ ਨੂੰ ਇੱਕ ਖਾਸ ਕਿਸਮ ਦਾ ਬੁਨਿਆਦੀ ਢਾਂਚਾ ਬਣਾਉਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਜਾਨਵਰਾਂ ਨੂੰ ਕੋਈ ਖਤਰਾ ਨਾ ਹੋਵੇ ਅਤੇ ਉਹ ਖੁੱਲ੍ਹੇਆਮ ਘੁੰਮ ਸਕਣ।
ਇਸ ਘਟਨਾ ਬਾਰੇ ਅਸਾਮ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਵਾਪਰਨਾ ਬਹੁਤ ਦੁਖਦਾਈ ਸੀ। ਇਸ ਵਾਹਨ ਦੀ ਤਲਾਸ਼ ਕਰ ਇਸ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ। ਇਸ ਸਭ ਤੋਂ ਬਾਅਦ ਮੁੱਖ ਮੰਤਰੀ ਨੇ ਇੱਕ ਐਲਾਨ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਜਾਨਵਰਾਂ ਨੂੰ ਬਚਾਉਣ ਦਾ ਇੱਕ ਹੱਲ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਜ਼ੀਰੰਗਾ ਦੇ ਪਸ਼ੂਆਂ ਨੂੰ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ 32 ਕਿਲੋਮੀਟਰ ਦਾ ਕੋਰੀਡੋਰ ਬਣਾਇਆ ਜਾਵੇਗਾ।
ਇੱਕ ਆਈਐਫਐਸ ਅਧਿਕਾਰੀ, ਪਰਵੀਨ ਕਸਵਾਨ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਉਨ੍ਹਾਂ ਤੱਥਾਂ ਸਹਿਤ ਕਿਹਾ ਕਿ ਹਰ ਮਹੀਨੇ ਸੈਂਕੜੇ ਪਸ਼ੂ ਓਵਰਸਪੀਡਿੰਗ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਸਰਕਾਰ ਨੂੰ ਇਸ ਸਮੱਸਿਆ ਦੇ ਹੱਲ ਲਈ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ। 
ਬਾਲੀਵੁੱਡ ਦੀ ਮਸ਼ਹੂਰ ਹਸਤੀ ਰਵੀਨਾ ਟੰਡਨ ਨੇ ਵੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਵਾੜ ਜਾਂ ਗਲਿਆਰੇ ਬਣਾਉਣੇ ਚਾਹੀਦੇ ਹਨ। ਉਨ੍ਹਾਂ ਟਰੱਕ ਡਰਾਈਵਰ ਖ਼ਿਲਾਫ਼ ਕਾਰਵਾਈ ਕਰਨ ਲਈ ਮੁੱਖ ਮੰਤਰੀ ਦੀ ਸ਼ਲਾਘਾ ਵੀ ਕੀਤੀ।



Get the latest update about INDIA LIVE UPDATES, check out more about ASSAM RHINO GETS HIT, ASSAM VIRAL VIDEO, INDIA NEWS LIVE & RHINO GETS HIT BY TRUCK

Like us on Facebook or follow us on Twitter for more updates.