ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਵਾਪਰੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਥੇ ਦਰਵਾਰ ਸਾਹਿਬ ਦੇ ਸੇਵਾਦਾਰਾਂ ਨੇ ਇਕ ਬਜ਼ੁਰਗ ਨਾਲ ਕੁੱਟਮਾਰ ਕੀਤੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋ ਸਭ ਪਾਲਕੀ ਸਾਹਿਬ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਕਿਵੇਂ SGPC ਦੇ ਸੇਵਾਦਾਰਾਂ ਨੇ ਇੱਕ ਗੁਰਸਿੱਖ ਬਜ਼ੁਰਗ ਨੂੰ ਪੋੜੀਆਂ ਤੋਂ ਘਸੀਟ ਕੇ ਉਸ ਨਾਲ ਕੁੱਟਮਾਰ ਕੀਤੀ। ਇਸ ਘਟਨਾ ਤੋਂ ਬਾਅਦ ਸਿੱਖ ਸ਼ਰਧਾਲੂਆਂ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ।
ਸੁਖਾਸਨ ਮੌਕੇ ਸੇਵਾਦਾਰਾਂ ਵਲੋਂ ਇਕ ਬਜ਼ੁਰਗ ਨਾਲ ਕੀਤੀ ਕੁੱਟਮਾਰ ਤੇ ਸ਼੍ਰੋਮਣੀ ਕਮੇਟੀ ਨੇ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਕਿ ਪਾਲਕੀ ਸਾਹਿਬ ਜਾਣ ਤੋਂ ਪਹਿਲਾਂ ਇੱਕ ਬਜ਼ੁਰਗ ਵੱਲੋਂ ਜੰਗਲਾਂ ਟੱਪ ਕੇ ਅੰਦਰ ਐਂਟਰੀ ਕੀਤੀ ਗਈ, ਜਿਸ ਨੂੰ ਸੇਵਾਦਾਰ ਵੱਲੋਂ ਰੋਕਿਆ ਗਿ। ਬਜ਼ੁਰਗ ਦਾ ਜਗਲਾ ਟੱਪਣਾ ਗ਼ਲਤ ਸੀ ਸੇਵਾਦਾਰ ਵੱਲੋਂ ਰੋਕਣਾ ਵੀ ਸਹੀ ਸੀ ਪਰ ਜਿਸ ਤਰ੍ਹਾਂ ਉਸ ਨੂੰ ਬਾਹਰ ਕੱਢਿਆ ਗਿਆ, ਉਸ ਨਾਲ ਕੁੱਟਮਾਰ ਕੀਤੀ ਗਈ ਉਹ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਸੇਵਾਦਾਰਾਂ ਨੇ ਜੋ ਗਲਤ ਕੰਮ ਕੀਤਾ ਹੈ ਉਨ੍ਹਾਂ ਨੂੰ ਸਜ਼ਾ ਮਿਲੇਗੀ। ਉਨ੍ਹਾਂ ਦੇ ਖਿਲਾਫ਼ ਲਿਖਤੀ ਰਿਪੋਰਟ ਹੈੱਡ ਆਫਿਸ ਨੂੰ ਭੇਜ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਸਸਪੈਂਡ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਗਾਂਹ ਵੀ ਸੇਵਾਦਾਰਾਂ ਨੂੰ ਇਹੋ ਜਿਹਾ ਵਤੀਰਾ ਅਪਨਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਜੇਕਰ ਕੋਈ ਅਜਿਹੀ ਹਰਕਤ ਕਰਦਾ ਉਹ ਸਜ਼ਾ ਦਾ ਹੱਕਦਾਰ ਹੋਵੇਗਾ। ਉਨ੍ਹਾਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਪਾਲਕੀ ਸਾਹਿਬ ਦੀ ਮਰਿਯਾਦਾ ਨੂੰ ਮੁੱਖ ਰੱਖਦੇ ਹੋਏ ਜਿਹੜੇ ਜੰਗਲੇ ਲਗਾਏ ਗਏ ਨੂੰ ਉਹ ਟੱਪਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਉਹ ਉਨ੍ਹਾਂ ਦੀ ਹਿਫ਼ਾਜ਼ਤ ਲਈ ਜੰਗਲੇ ਤੇ ਸੇਵਾਦਾਰ ਇੱਥੇ ਲਗਾਏ ਗਏ ਹਨ।
ਇਹ ਵੀ ਪੜ੍ਹੋ:- CCTV Video: ਅੰਮ੍ਰਿਤਸਰ 'ਚ ਪੁਰਾਣੀ ਰੰਜਿਸ਼ ਦੇ ਚਲਦਿਆਂ ਯੁਵਕ ਦੇ ਘਰ 'ਚ ਜਾਨਲੇਵਾ ਹਮਲਾ, ਇਲਾਕੇ 'ਚ ਮਚੀ ਦਹਿਸ਼ਤ
ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਕਿਹਾ ਕਿ ਇਹ ਵੀਡੀਓ ਪਟਿਆਲੇ ਤੋਂ ਕਿਸੇ ਸ਼ਖਸ ਨੇ ਵਾਇਰਲ ਕੀਤੀ ਹੈ ਉਸ ਨੂੰ ਪਹਿਲੇ ਵੀਡੀਓ ਮੈਨੂੰ ਵੀ ਭੇਜੀ ਸੀ ਤੇ ਮੈਨੂੰ ਵੀ ਇਸੇ ਆਧਾਰ ਤੇ ਕਾਰਵਾਈ ਕਰਨ ਲਈ ਕਿਹਾ ਸੀ ਜਦੋਂ ਅਸੀਂ ਕਾਰਵਾਈ ਕਰਨ ਦੀ ਸ਼ੁਰੂਆਤ ਕਰ ਰਹੇ ਸਾਂ ਤੇ ਉਸ ਸ਼ਖ਼ਸ ਵੱਲੋਂ ਇਹ ਵੀਡੀਓ ਡਿਲੀਟ ਕਰ ਦਿੱਤੀ ਗਈ। ਮੇਰੇ ਮੋਬਾਇਲ ਤੋਂ ਕਿਸੇ ਚੈਨਲ ਤੇ ਇਹ ਵੀਡੀਓ ਚਲਦੀ ਵੇਖੀ ਗਈ ਪਰ ਅਸੀਂ ਆਪਣੇ ਸੇਵਾਦਾਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਦੋ ਸੇਵਾਦਾਰਾਂ ਨੂੰ ਸਸਪੈਡ ਕਰ ਰਹੇ ਹਾਂ ਤਾਂ ਜੋ ਆਗਾਂਹ ਸੇਵਾਦਾਰ ਇਹੋ ਜਿਹੀ ਹਰਕਤ ਕਰਨ ਗੁਰੇਜ਼ ਕਰਨ।
Get the latest update about harmandir sahib viral video, check out more about Punjabi news, viral video Sikh, darbar sahib viral video & viral video
Like us on Facebook or follow us on Twitter for more updates.