Viral Video: ਗਵਾਲੀਅਰ 'ਚ ਜਿਆਦਾ ਬਿੱਲ ਆਉਣ ਤੇ ਭੜਕਿਆ ਵਿਅਕਤੀ, ਬਿਜਲੀ ਵਿਭਾਗ ਦੇ ਕਰਮਚਾਰੀ ਦੀ ਬੇਰਹਿਮੀ ਨਾਲ ਕੁੱਟਮਾਰ

ਰਿਪੋਰਟਾਂ ਦੇ ਅਨੁਸਾਰ, ਇਹ ਘਟਨਾ ਊਰਜਾ ਮੰਤਰੀ ਪ੍ਰਦੁਮਣ ਸਿੰਘ ਤੋਮਰ ਦੇ ਗਵਾਲੀਅਰ ਜ਼ਿਲ੍ਹੇ ਵਿੱਚ ਵਾਪਰੀ ਹੈ। 45 ਸੈਕਿੰਡ ਦੀ ਵੀਡੀਓ ਕਲਿੱਪ ਵਿੱਚ ਇੱਕ ਵਿਅਕਤੀ ਨੂੰ ਬਿਜਲੀ ਵਿਭਾਗ ਦੇ ਕਰਮਚਾਰੀ ਦੀ ਕੁੱਟਮਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ

ਸੋਸ਼ਲ ਮੀਡੀਆ ਤੇ ਅਕਸਰ ਹੀ ਅਸੀਂ ਕੁੱਟਮਾਰ ਲੜਾਈ ਦੀਆਂ ਵੀਡੀਓ ਨੂੰ ਵਾਇਰਲ ਹੁੰਦੇ ਦੇਖਦੇ ਹਨ, ਪਰ ਹਾਲ੍ਹੀ 'ਚ ਵਾਇਰਲ ਹੋਈ ਇਸ ਵੀਡੀਓ 'ਚ ਇਕ ਬਿਜਲੀ ਮਹਿਕਮੇ ਦੇ ਕਰਮਚਾਰੀ ਦੀ ਕੁੱਟਮਾਰ ਹੁੰਦੀ ਦੇਖੀ ਗਈ, ਜਿਸ ਦੀ ਵਜ੍ਹਾ ਹੋਰ ਕੁੱਝ ਨਹੀਂ ਬਲਕਿ ਜਿਆਦਾ ਬਿਲ ਆਉਣਾ ਸੀ। ਮੱਧ ਪ੍ਰਦੇਸ਼ 'ਚ ਇਹ ਘਟਨਾ ਵਾਪਰੀ ਹੈ ਜਿਥੇ ਬਿਜਲੀ ਵਿਭਾਗ 'ਚ ਕੰਮ ਕਰਦੇ ਇਕ ਵਿਅਕਤੀ ਦੀ ਇਕ ਵਿਅਕਤੀ ਵਲੋਂ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਗਈ ਹੈ। ਇਹ ਹੈਰਾਨ ਕਰਨ ਵਾਲੀ ਘਟਨਾ ਗਵਾਲੀਅਰ 'ਚ ਵਾਪਰੀ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

 ਰਿਪੋਰਟਾਂ ਦੇ ਅਨੁਸਾਰ, ਇਹ ਘਟਨਾ ਊਰਜਾ ਮੰਤਰੀ ਪ੍ਰਦੁਮਣ ਸਿੰਘ ਤੋਮਰ ਦੇ ਗਵਾਲੀਅਰ ਜ਼ਿਲ੍ਹੇ ਵਿੱਚ ਵਾਪਰੀ ਹੈ। 45 ਸੈਕਿੰਡ ਦੀ ਵੀਡੀਓ ਕਲਿੱਪ ਵਿੱਚ ਇੱਕ ਵਿਅਕਤੀ ਨੂੰ ਬਿਜਲੀ ਵਿਭਾਗ ਦੇ ਕਰਮਚਾਰੀ ਦੀ ਕੁੱਟਮਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਗਵਾਲੀਅਰ ਦੇ ਲਕਸ਼ਮੀਗੰਜ ਖੇਤਰ ਵਿੱਚ ਬਿਜਲੀ ਖਪਤਕਾਰਾਂ ਦੁਆਰਾ ਬ੍ਰਿਜਮੋਹਨ ਧਾਕੜ ਦੇ ਰੂਪ ਵਿੱਚ ਪਛਾਣੇ ਗਏ ਆਊਟਸੋਰਸ ਮੀਟਰ ਰੀਡਰ ਦੀ ਕੁੱਟਮਾਰ ਕੀਤੀ ਗਈ ਸੀ। ਦਰਅਸਲ ਬ੍ਰਿਹਮੋਹਨ ਲਕਸ਼ਮੀਗੰਜ ਜ਼ੋਨ ਵਿੱਚ ਸਥਿਤ ਜੀਵਾਜੀ ਗੰਜ ਦੇ ਸੀਕਰਵਾਰ ਇਲਾਕੇ ਵਿੱਚ ਆਊਟਸੋਰਸ  ਮੀਟਰ ਰੀਡਿੰਗ ਲੈਣ ਆਇਆ ਸੀ। ਜਦੋਂ ਉਹ ਰੀਡਿੰਗ ਲੈ ਕੇ ਵਾਪਿਸ ਆ ਰਿਹਾ ਸੀ ਤਾਂ ਰਸਤੇ 'ਚ ਖਪਤਕਾਰ ਅਨੁਰਾਗ ਕੁਸ਼ਵਾਹਾ ਸਮੇਤ ਤਿੰਨ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਲੱਤਾਂ ਅਤੇ ਮੁੱਕਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਦਰਅਸਲ ਬਿਜਲੀ ਦਾ ਬਿੱਲ ਜ਼ਿਆਦਾ ਆਉਣ 'ਤੇ ਇਕ ਖਪਤਕਾਰ ਨੇ ਮੀਟਰ ਰੀਡਰ 'ਤੇ ਆਪਣਾ ਗੁੱਸਾ ਕੱਢਿਆ'ਤੇ ਸੜਕ 'ਤੇ ਹੀ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਖਪਤਕਾਰ ਨੇ ਰੀਡਰ 'ਤੇ ਜ਼ਿਆਦਾ ਰੀਡਿੰਗ ਲੈਣ ਦਾ ਦੋਸ਼ ਲਾਉਂਦਿਆਂ ਸੜਕ 'ਤੇ ਹੀ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। 

ਘਟਨਾ ਤੋਂ ਬਾਅਦ ਪੀੜਤ ਮੁਲਾਜ਼ਮ ਨੇ ਜਨਕਗੰਢ ਥਾਣੇ ਵਿੱਚ ਕੁੱਟਮਾਰ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੇ ਮੁਲਜ਼ਮ ਖਪਤਕਾਰ ਅਨੁਰਾਗ ਕੁਸ਼ਵਾਹਾ ਸਮੇਤ ਦੋ ਵਿਅਕਤੀਆਂ ਖ਼ਿਲਾਫ਼ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਘਟਨਾ ਤੋਂ ਬਾਅਦ ਬਿਜਲੀ ਮੁਲਾਜ਼ਮਾਂ ਨੇ ਰੋਸ਼ਨੀਘਰ ਵਿੱਚ ਰੋਸ ਪ੍ਰਦਰਸ਼ਨ ਕਰਕੇ ਬਣਦੀ ਕਾਰਵਾਈ ਅਤੇ ਸੁਰੱਖਿਆ ਕਾਨੂੰਨ ਦੀ ਮੰਗ ਕੀਤੀ ਹੈ। 

Get the latest update about National News, check out more about Gwalior district, Pradhuman Singh Tomar, Gwalior Viral Video & electricity department

Like us on Facebook or follow us on Twitter for more updates.