Viral Video: ਨੋਇਡਾ 'ਚ ਸ਼ਰਾਬੀ ਮਹਿਲਾ ਨੇ ਸੁਰੱਖਿਆ ਗਾਰਡ ਨਾਲ ਕੀਤੀ ਬਦਸਲੂਕੀ

ਇੱਕ ਹੈਰਾਨ ਕਰਨ ਵਾਲਾ ਮਾਮਲਾ ਨੋਇਡਾ ਦੇ ਇੱਕ ਹਾਊਸਿੰਗ ਸੋਸਾਇਟੀ ਤੋਂ ਸਾਹਮਣੇ ਆਇਆ ਹੈ ਜਿਥੇਂ ਇੱਕ ਸੁਰੱਖਿਆ ਗਾਰਡ ਨਾਲ ਦੁਰਵਿਵਹਾਰ ਕਰਦਿਆਂ ਇੱਕ ਸ਼ਰਾਬੀ ਔਰਤ ਦੀ ਹਰਕਤ ਕੈਮਰੇ ਵਿੱਚ ਕੈਦ ਹੋ ਗਈ...

ਇੱਕ ਹੈਰਾਨ ਕਰਨ ਵਾਲਾ ਮਾਮਲਾ ਨੋਇਡਾ ਦੇ ਇੱਕ ਹਾਊਸਿੰਗ ਸੋਸਾਇਟੀ ਤੋਂ ਸਾਹਮਣੇ ਆਇਆ ਹੈ ਜਿਥੇਂ ਇੱਕ ਸੁਰੱਖਿਆ ਗਾਰਡ ਨਾਲ ਦੁਰਵਿਵਹਾਰ ਕਰਦਿਆਂ ਇੱਕ ਸ਼ਰਾਬੀ ਔਰਤ ਦੀ ਹਰਕਤ ਕੈਮਰੇ ਵਿੱਚ ਕੈਦ ਹੋ ਗਈ ਜੋਕਿ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਈ ਹੈ। ਇਸ ਵੀਡੀਓ 'ਚ ਮਹਿਲਾ ਦਾ ਸੁਰਖਿਆ ਗਾਰਡ ਦੇ ਪ੍ਰਤੀ ਵਿਵਹਾਰ ਦੇਖ ਕੇ ਲੋਕਾਂ ਕਾਫੀ ਗੁੱਸੇ 'ਚ ਹਨ ਤੇ ਇਸ ਮਹਿਲਾ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।  

ਜਾਣਕਾਰੀ ਮੁਤਾਬਿਕ ਡਿਊਟੀ 'ਤੇ ਮੌਜੂਦ ਗਾਰਡ ਅਤੇ ਸ਼ਰਾਬੀ ਔਰਤ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਗੱਲਬਾਤ ਹੋ ਰਹੀ ਸੀ ਜੋਕਿ ਬਾਅਦ 'ਚ ਘਟੀਆ ਹਰਕਤ 'ਚ ਬਦਲ ਗਈ। ਇਸ ਵੀਡੀਓ 'ਚ ਇੱਕ ਸ਼ਰਾਬੀ ਔਰਤ ਨੂੰ ਇੱਕ ਗਾਰਡ ਨਾਲ ਦੁਰਵਿਵਹਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਟੀਵੀ ਜਰਨਲਿਸਟ ਨਿਖਿਲ ਚੌਧਰੀ ਦੁਆਰਾ ਸ਼ੇਅਰ ਕੀਤਾ ਗਿਆ ਸੀ। ਵੀਡੀਓ ਨੂੰ ਪੋਸਟ ਕਰਦੇ ਹੋਏ ਨਿਖਿਲ ਦੇ ਟਵੀਟ 'ਚ ਲਿਖਿਆ ਹੈ, ''ਨੋਇਡਾ ਦੇ ਸੈਕਟਰ 121 ਦੀ ਅਜਨਾਰਾ ਹੋਮਸ ਸੋਸਾਇਟੀ 'ਚ ਸ਼ਰਾਬੀ ਲੜਕੀ ਨੇ ਸੁਰੱਖਿਆ ਗਾਰਡ ਨਾਲ ਦੁਰਵਿਵਹਾਰ ਕੀਤਾ।


ਇਹ ਘਟਨਾ ਕਥਿਤ ਤੌਰ 'ਤੇ ਨੋਇਡਾ ਦੇ ਅੰਜਾਰਾ ਹੋਮਜ਼ ਸੁਸਾਇਟੀ ਦਾ ਹੈ। ਵੀਡੀਓ ਨੂੰ ਸੁਰੱਖਿਆ ਟੀਮ ਦੇ ਇੱਕ ਸਾਥੀ ਮੈਂਬਰ ਦੁਆਰਾ ਰਿਕਾਰਡ ਕੀਤਾ ਗਿਆ ਸੀ ਜਿਸ 'ਚ ਗਾਰਡ ਨੂੰ ਉਸ ਔਰਤ ਨੂੰ ਜਵਾਬ ਦਿੱਤੇ ਬਿਨਾਂ ਪਿੱਛੇ ਹੱਥ ਜੋੜ ਕੇ ਖੜ੍ਹੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਕਈ ਹੋਰ ਲੋਕ ਖੜ੍ਹੇ ਵੇਖੇ ਜਾ ਸਕਦੇ ਹਨ। 

 ਇਸ ਮਾਮਲੇ ਦੀ ਸੂਚਨਾ ਨਜ਼ਦੀਕੀ ਪੁਲਸ ਸਟੇਸ਼ਨ ਨੂੰ ਦਿੱਤੀ ਗਈ ਤਾਂ ਉਨ੍ਹਾਂ ਨੇ ਡਿਊਟੀ 'ਤੇ ਮੌਜੂਦ ਸੁਸਾਇਟੀ ਦੇ ਗਾਰਡ ਦੀ ਸ਼ਿਕਾਇਤ 'ਤੇ ਮਹਿਲਾ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Get the latest update about DRUNK WOMAN IN NOIDA ASSAULTS SECURITY GUARD, check out more about NOIDA ANJARA SOCIETY VIDEO, INDIA NEWS, SECURITY GUARD ABUSED VIDEO NOIDA & NOIDA GUARD ASSAULTED VIDEO

Like us on Facebook or follow us on Twitter for more updates.