Viral Video: ਪਟਿਆਲਾ 'ਚ ਸ਼ਰਾਬੀ ਥਾਰ ਡਰਾਈਵਰ ਦੀ ਧੱਕੇਸ਼ਾਹੀ, ਅੰਨੇਵਾਹ ਕੀਤੀ ਭੰਨਤੋੜ

ਇਹ ਹੈਰਾਨ ਕਰਨ ਵਾਲੀ ਘਟਨਾ ਵੀਰਵਾਰ ਨੂੰ ਪਟਿਆਲਾ 'ਚ ਵਾਪਰੀ ਹੈ ਜਿਥੇ ਇੱਕ ਨੌਜਵਾਨ ਵਲੋਂ ਸ਼ਰਾਬ ਪੀ ਕੇ ਆਪਣੀ ਮਹਿੰਦਰਾ ਥਾਰ ਨਾਲ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਗਿਆ। ਉਸ ਵਲੋਂ ਸ਼ਰਾਬ ਦੇ ਨਸ਼ੇ 'ਚ ਹੀ ਭੰਨਤੋੜ ਵੀ ਕੀਤੀ ਗਈ...

ਇਹ ਹੈਰਾਨ ਕਰਨ ਵਾਲੀ ਘਟਨਾ ਵੀਰਵਾਰ ਨੂੰ ਪਟਿਆਲਾ 'ਚ ਵਾਪਰੀ ਹੈ ਜਿਥੇ ਇੱਕ ਨੌਜਵਾਨ ਵਲੋਂ ਸ਼ਰਾਬ ਪੀ ਕੇ ਆਪਣੀ ਮਹਿੰਦਰਾ ਥਾਰ ਨਾਲ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਗਿਆ। ਉਸ ਵਲੋਂ ਸ਼ਰਾਬ ਦੇ ਨਸ਼ੇ 'ਚ ਹੀ ਭੰਨਤੋੜ ਵੀ ਕੀਤੀ ਗਈ, ਕਈ ਵਾਹਨਾਂ ਨੂੰ ਟੱਕਰ ਮਾਰੀ ਗਈ। ਤੇਜ਼ ਰਫ਼ਤਾਰ ਮਹਿੰਦਰਾ ਥਾਰ ਦੀਆਂ ਹਰਕਤਾਂ ਦੇਖ ਆਸ-ਪਾਸ ਖੜ੍ਹੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਮੌਕੇ ਤੋਂ ਭੱਜਣਾ ਪਿਆ। ਦਿਲ ਦਹਿਲਾ ਦੇਣ ਵਾਲੀ ਘਟਨਾ ਪਟਿਆਲਾ ਦੇ ਲੀਲਾ ਭਵਨ ਚੌਕ ਅਤੇ 22 ਨੰਬਰ ਫਾਟਕ ਨੇੜੇ ਵਾਪਰੀ ਹੈ। ਇਸ ਤੋਂ ਬਾਅਦ ਲੋਕਾਂ ਵੱਲੋਂ ਥਾਰ ਵਿੱਚ ਗੱਡੀ ਚਲਾ ਰਹੇ ਨੌਜਵਾਨਾਂ ਦਾ ਪਿੱਛਾ ਕਰਨ ਤੋਂ ਬਾਅਦ ਕਾਬੂ ਕਰ ਉਸ ਦੀ ਕੁੱਟ ਮਾਰ ਕੀਤੀ ਗਈ। ਹੁਣ ਪਟਿਆਲਾ ਥਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਨਾਲ ਲੋਕ ਹੈਰਾਨ ਹਨ ਕਿ ਨੌਜਵਾਨ ਨੇ ਅਜਿਹਾ ਕਿਉਂ ਕੀਤਾ।

ਪਟਿਆਲਾ ਥਾਰ ਦੀ ਵਾਇਰਲ ਹੋਈ ਇਸ ਵੀਡੀਓ ਵਿੱਚ, ਇੱਕ ਵਿਅਕਤੀ ਨੂੰ ਥਾਰ ਨੂੰ ਰੋਕਣ ਲਈ ਉਸ 'ਤੇ ਪਥਰਾਅ ਕਰਦਿਆਂ ਦੇਖਿਆ ਜਾ ਸਕਦਾ ਹੈ, ਹਾਲਾਂਕਿ ਇਸ ਤੋਂ ਬਾਅਦ ਵੀ ਥਾਰ ਡਰਾਈਵਰ ਨਹੀਂ ਰੁਕਿਆ। ਡਰਾਈਵਰ ਨੇ ਮੌਕੇ ਤੋਂ ਫਰਾਰ ਹੋਣ ਲਈ ਦੂਜੇ ਵਾਹਨ ਨੂੰ ਟੱਕਰ ਮਾਰ ਕੇ ਯੂ-ਟਰਨ ਲਿਆ। ਆਖ਼ਰਕਾਰ ਡਰਾਈਵਰ ਨੂੰ ਸਥਾਨਕ ਲੋਕਾਂ ਨੇ ਕਾਬੂ ਕਰ ਲਿਆ ਉਸ ਦੀ ਕੁੱਟਮਾਰ ਵੀ ਕੀਤੀ ਗਈ।
ਰਿਪੋਰਟਾਂ ਅਨੁਸਾਰ, ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ 4.30 ਵਜੇ ਦੇ ਕਰੀਬ ਅਜੀਤ ਨਗਰ ਤੋਂ ਲੈਵਲ ਕਰਾਸਿੰਗ ਵੱਲ ਆਉਂਦੇ ਸਮੇਂ ਥਾਰ ਸਵਾਰ ਇੱਕ ਡਰਾਈਵਰ ਨੇ ਤਿੰਨ ਲੋਕਾਂ ਸਮੇਤ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਕੁਝ ਦੇਰ ਬਾਅਦ ਲੋਕਾਂ ਨੇ ਪਿੱਛਾ ਕਰਕੇ ਥਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕਾਰ ਦੇ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਇਹ 22 ਨੰਬਰ ਫਾਟਕ 'ਤੇ ਇੱਕ ਰੈਸਟੋਰੈਂਟ ਕੋਲ ਉਸ ਦੀ ਥਾਰ ਰੁਕ ਗਈ। 

ਜਾਣਕਾਰੀ ਮੁਤਾਬਿਕ ਤਿੰਨ ਵਿਅਕਤੀਆਂ ਅਮਿਤ, ਪਰਮਿੰਦਰ ਅਤੇ ਦੀਪਇੰਦਰ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਦੀ ਉਮਰ 25 ਸਾਲ ਦੇ ਕਰੀਬ ਹੈ ਅਤੇ ਪੁਲਿਸ ਉਨ੍ਹਾਂ ਦਾ ਮੈਡੀਕਲ ਵੀ ਕਰਵਾ ਰਹੀ ਹੈ। ਐਸ.ਐਚ.ਓ ਨੇ ਅੱਗੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 307 (ਕਤਲ ਦੀ ਕੋਸ਼ਿਸ਼), 279 (ਕਾਹਲੀ ਨਾਲ ਗੱਡੀ ਚਲਾਉਣਾ ਜਾਂ ਜਨਤਕ ਰਸਤੇ 'ਤੇ ਸਵਾਰੀ ਕਰਨਾ) ਅਤੇ ਹੋਰਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।

Get the latest update about PUNJAB NEWS LIVE, check out more about PATIALA THAR VIRAL VIDEO, PATIALA THAR, TOP PUNJAB NEWS & PATIALA THAR DRUNK YOUTH

Like us on Facebook or follow us on Twitter for more updates.