Viral Video: ਤੇਲੰਗਾਨਾ 'ਚ ਟੋਲ ਫੀਸ ਮੰਗਣ 'ਤੇ ਭੜਕੇ TRS ਨੇਤਾ, ਕਰਮਚਾਰੀਆਂ ਦੀ ਕੀਤੀ ਕੁੱਟਮਾਰ

ਇਹ ਘਟਨਾ ਤੇਲੰਗਾਨਾ ਦੇ ਸ਼ਾਦਨਗਰ ਟੋਲ ਪਲਾਜ਼ਾ ‘ਤੇ ਬੁੱਧਵਾਰ ਸਵੇਰੇ ਵਾਪਰੀ ਹੈ...

ਹਾਲ੍ਹੀ 'ਚ ਤੇਲੰਗਾਨਾ 'ਚ TRS ਨੇਤਾਵਾਂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਜਦੋਂ ਉਨ੍ਹਾਂ ਕੋਲੋਂ ਟੋਲ ਪਲਾਜ਼ਾ ਕ੍ਰਮਕਰਮਚਾਰੀਆਂ ਨੇ ਫੀਸ ਮੰਗੀ। ਟੋਲ ਪਲਾਜ਼ਾ 'ਤੇ ਟੀਆਰਐਸ ਦੇ ਦੋ ਨੇਤਾਵਾਂ ਨੇ ਕਰਮਚਾਰੀਆਂ ਤੇ ਹਮਲਾ ਕਰਨ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਇਹ ਘਟਨਾ ਤੇਲੰਗਾਨਾ ਦੇ ਸ਼ਾਦਨਗਰ ਟੋਲ ਪਲਾਜ਼ਾ ‘ਤੇ ਬੁੱਧਵਾਰ ਸਵੇਰੇ ਵਾਪਰੀ ਹੈ।  


ਜਾਣਕਾਰੀ ਮੁਤਾਬਿਕ ਬੁੱਧਵਾਰ ਸਵੇਰ ਨੂੰ ਜਦੋਂ ਤੇਲੰਗਾਨਾ ਦੇ ਸ਼ਾਦਨਗਰ ਟੋਲ ਪਲਾਜ਼ਾ 'ਤੇ ਟੀਆਰਐਸ ਨੇਤਾ ਅਸਪਣੀ ਕਰ ਲੈ ਪਹੁੰਚੇ ਤਾਂ ਟੋਲ ਕਰਮਚਾਰੀਆਂ ਨੇ ਉਨ੍ਹਾਂ ਨੇਤਾਵਾਂ ਨੂੰ ਟੋਲ ਫੀਸ ਦੇਣ ਲਈ ਕਿਹਾ ਤਾਂ ਉਹ ਗੁੱਸੇ ‘ਚ ਆ ਗਏ ਅਤੇ ਉਥੇ ਕਰਮਚਾਰੀਆਂ ਨਾਲ ਬਹਿਸ ਕਰਨ ਲਗੇ। ਵਿਵਾਦ ਇੰਨਾ ਵੱਧ ਗਿਆ ਕਿ ਟੀਆਰਐਸ ਨੇਤਾਵਾਂ ਨੇ ਟੋਲ ਵਰਕਰਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਨ੍ਹਾਂ ਨੇਤਾਵਾਂ ਨੇ ਟੋਲ ’ਤੇ ਵੀ ਭੰਨਤੋੜ ਕੀਤੀ। ਇਹ ਸਾਰੀ ਘਟਨਾ ਟੋਲ ਪਲਾਜ਼ਾ ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਇਕ ਆਗੂ ਦੀ ਪਛਾਣ ਨਸਰੂਲਾਬਾਦ ਦੇ ਸਰਪੰਚ ਵਜੋਂ ਹੋਈ ਹੈ।
ਇਸ ਮਾਮਲੇ ਵਿੱਚ ਪੁਲੀਸ ਨੇ ਦੋਵਾਂ ਧਿਰਾਂ ਦੀ ਸ਼ਿਕਾਇਤ ਦਰਜ ਕਰ ਲਈ ਹੈ। ਸ਼ਮਸ਼ਾਬਾਦ ਦੇ ਡੀਸੀਪੀ ਆਰ ਜਗਦੀਸ਼ਵਰ ਰੈਡੀ ਨੇ ਕਿਹਾ ਕਿ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਕਿਉਂਕਿ ਦੋਵਾਂ ਨੇ ਸ਼ਿਕਾਇਤ ਕੀਤੀ ਸੀ। ਟੋਲ ਪਲਾਜ਼ਿਆਂ 'ਤੇ ਹਮਲਾ ਕਰਨ ਅਤੇ ਭੰਨਤੋੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Get the latest update about telangana video, check out more about trc leaders toll Kazakh, Telangana Rowdies, telangana toll plaza fight & telangana trs leaders fight

Like us on Facebook or follow us on Twitter for more updates.