Viral Video: ਜੈਸੀ ਕਰਨੀ ਵੈਸੀ ਭਰਨੀ! ਬਾਈਕ ਸਵਾਰ ਨੂੰ ਲੱਤ ਮਾਰਨ ਦੇ ਚੱਕਰ 'ਚ ਆਪ ਜਲੀਲ ਹੋਈ ਕੁੜੀ

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਨੇਟੀਜ਼ਨਾਂ ਨੇ ਇਸ ਨੂੰ ''ਇੰਸਟੈਂਟ ਕਰਮਾ" ਕਿਹਾ ਹੈ। ਕਈ ਲੋਕਾਂ ਨੇ ਇਸ ਵਾਇਰਲ ਵੀਡੀਓ ਤੇ ਹਾਸੇ ਵਾਲੀ ਪ੍ਰਤੀਕਿਰਿਆ ਦਿੱਤੀ ਹੈ ਜਦਕਿ ਕਈ ਨੇ ਇਸ ਕੁੜੀ ਦੀ ਇਸ ਹਰਕਤ ਦੀ ਨਿੰਦਾ ਕੀਤੀ ਹੈ...

ਅਕਸਰ ਅਸੀਂ ਸੁਣਦੇ ਹਾਂ ਕਿ ਜੈਸੀ ਕਰਨੀ ਵੈਸੀ ਭਰਨੀ! ਅਸੀਂ ਜੋ ਵੀ ਕਰਮ ਕਰਦੇ ਹਾਂ ਉਸ ਦਾ ਫਲ ਸਾਨੂੰ ਓਸੇ ਸਮੇਂ ਮਿਲ ਜਾਂਦਾ ਹੈ ਖਾਸ ਕਰਕੇ ਸਾਡੇ ਮਾੜੇ ਕੰਮ ਦਾ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਸ ਦਾ ਬਿਲਕੁਲ ਸਹੀ ਉਦਾਹਰਣ ਦੇਖਣ ਨੂੰ ਮਿਲਿਆ ਹੈ ਜਿਸ 'ਚ ਇੱਕ ਮੋਟਰਸਾਈਕਲ 'ਤੇ ਸਵਾਰ ਕੁੜੀ ਦੂਜੇ ਮੋਟਰਸਾਈਕਲ ਤੇ ਸਵਾਰ ਕੁੜੀ ਨੂੰ ਲੱਤ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸ ਦੀ ਇਸ ਹਰਕਤ ਦੇ ਕਰਕੇ ਉਸ ਨੂੰ ਆਪ ਹੀ ਜਲੀਲ ਹੋਣਾ ਪਿਆ।  

ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਵਿਚ ਇੱਕ ਕੁੜੀ ਆਪਣੇ ਪਿੱਛੇ ਤੋਂ ਆ ਰਹੀ ਇੱਕ ਹੋਰ ਬਾਈਕ ਤੇ ਸਵਾਰ ਕੁੜੀ ਨੂੰ ਲੱਤ ਮਾਰਦੀ ਦਿਖਾਈ ਦਿੰਦੀ ਹੈ। ਇਸ ਦੌਰਾਨ ਦੂਜੀ ਬਾਈਕ ਤੇ ਸਵਾਰ ਕੁੜੀ ਨੂੰ ਹੇਠਾਂ ਸੁੱਟਣ ਦੀ ਕੋਸ਼ਿਸ਼ 'ਚ ਬਾਈਕ ਸਵਾਰ ਆਪਣਾ ਹੀ ਸੰਤੁਲਨ ਗੁਆ ​​ਬੈਠਦੀ ਹੈ ਤੇ ਚਲਦੀ ਬਾਈਕ ਤੋਂ ਹੇਠਾਂ ਡਿੱਗ ਜਾਂਦੀ ਹੈ। ਦੂਜੀ ਕੁੜੀ ਨੂੰ ਸੁੱਟਣ ਦੇ ਚੱਕਰ 'ਚ ਇਹ ਕੁੜੀ ਆਪ ਹੀ ਜਲੀਲ ਹੋ ਜਖ਼ਮੀ ਹੋ ਜਾਂਦੀ ਹੈ। ਇਸ ਦੌਰਾਨ ਇਹ ਸਭ ਘਟਨਾ ਨੂੰ ਇਨ੍ਹਾਂ ਦੋਨਾਂ ਬਾਇਕਸ ਦੇ ਪਿੱਛੇ ਆ ਰਹੀ ਗੱਡੀ 'ਚ ਰਿਕਾਰਡ ਕਰ ਲਿਆ ਜਾਂਦਾ ਹੈ।  
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਨੇਟੀਜ਼ਨਾਂ ਨੇ ਇਸ ਨੂੰ ''ਇੰਸਟੈਂਟ ਕਰਮਾ" ਕਿਹਾ ਹੈ। ਕਈ ਲੋਕਾਂ ਨੇ ਇਸ ਵਾਇਰਲ ਵੀਡੀਓ ਤੇ ਹਾਸੇ ਵਾਲੀ ਪ੍ਰਤੀਕਿਰਿਆ ਦਿੱਤੀ ਹੈ ਜਦਕਿ ਕਈ ਨੇ ਇਸ ਕੁੜੀ ਦੀ ਇਸ ਹਰਕਤ ਦੀ ਨਿੰਦਾ ਕੀਤੀ ਹੈ।  

Get the latest update about video, check out more about Karma, viral, accident viral & video viral

Like us on Facebook or follow us on Twitter for more updates.