Viral Video: ਜਲੰਧਰ 'ਚ ਸ਼ਰਾਬ ਠੇਕੇਦਾਰਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਕੀਤੀ ਬਦਸਲੂਕੀ, ਧੱਕਾ ਮੁੱਕੀ ਕਰ ਦਿੱਤੀਆਂ ਧਮਕੀਆਂ

ਇਹ ਸਭ ਹਰਕਤ ਦੀਵਾਲੀ ਦੀ ਰਾਤ ਨੂੰ ਦੇਖਣ ਨੂੰ ਮਿਲੀ ਜਿਥੇ ਦਾਣਾ ਮੰਡੀ 'ਚ ਸ਼ਰਾਬ ਦੇ ਠੇਕੇਦਾਰ ਅਤੇ ਉਸ ਦੇ ਸਾਥੀਆਂ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਦੋਸ਼ੀਆਂ ਵਲੋਂ ਉਸ ਇਲਾਕੇ ਵਿੱਚ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਧੱਕਾ ਮੁੱਕੀ ਕਰ ਉਨ੍ਹਾਂ ਨੂੰ ਧਮਕਾਉਂਦੇ ਵੀ ਗਿਆ...

ਜਲੰਧਰ ਦੇ ਗੁਰਾਇਆ ਦੇ ਇੱਕ ਪੇਂਡੂ ਇਲਾਕੇ 'ਚ ਇਹ ਘਟਨਾ ਵਾਪਰੀ ਹੈ। ਇਹ ਸਭ ਹਰਕਤ ਦੀਵਾਲੀ ਦੀ ਰਾਤ ਨੂੰ ਦੇਖਣ ਨੂੰ ਮਿਲੀ ਜਿਥੇ ਦਾਣਾ ਮੰਡੀ 'ਚ ਸ਼ਰਾਬ ਦੇ ਠੇਕੇਦਾਰ ਅਤੇ ਉਸ ਦੇ ਸਾਥੀਆਂ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਦੋਸ਼ੀਆਂ ਵਲੋਂ ਉਸ ਇਲਾਕੇ ਵਿੱਚ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨਾਲ ਧੱਕਾ ਮੁੱਕੀ ਕਰ ਉਨ੍ਹਾਂ ਨੂੰ ਧਮਕਾਉਂਦੇ ਵੀ ਦੇਖਿਆ ਗਿਆ। ਸ਼ਰਾਬ ਠੇਕੇਦਾਰ ਦੀ ਇਹ ਸਾਰੀ ਹਰਕਤ ਉਸ ਵੇਲੇ ਕਿਸੇ ਵਿਅਕਤੀ ਵਲੋਂ ਕੈਮਰੇ 'ਚ ਕੈਦ ਕਰ ਲਈ ਗਈ ਜੋਕਿ ਹੁਣ ਵਾਇਰਲ ਹੋ ਰਹੀ ਹੈ। 

ਜਾਣਕਾਰੀ ਮੁਤਾਬਿਕ ਇਹ ਘਟਨਾ ਦੀਵਾਲੀ ਦੀ ਦੇਰ ਰਾਤ ਵਾਪਰੀ ਸੀ ਜਦੋਂ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮ  ਚੈਕਿੰਗ ਕਰ ਰਹੇ ਸਨ, ਓਦੋਂ ਉਨ੍ਹਾਂ ਨੇ ਸ਼ਰਾਬ ਦੇ ਠੇਕੇ ਦੇ ਸਾਹਮਣੇ ਭਾਰੀ ਭੀੜ ਇਕੱਠੀ ਹੁੰਦੀ ਦੇਖੀ। ਜਦਕਿ ਇਸ ਦੁਕਾਨ ਨੂੰ ਬੰਦ ਕਰਨ ਦਾ ਸਮਾਂ ਵੀ ਹੋ ਚੁੱਕਿਆ ਸੀ। ਇਸ ਭੀੜ ਨੂੰ ਕੰਟਰੋਲ ਕਰਨ ਲਈ ਪੁਲਿਸ ਅਧਿਕਾਰੀ ਉਥੇ ਗਏ ਅਤੇ ਠੇਕੇਦਾਰ ਨੂੰ ਆਪਣੀ ਦੁਕਾਨ ਬੰਦ ਕਰਨ ਦੀ ਬੇਨਤੀ ਕੀਤੀ। ਇਸ ਨਾਲ ਦੁਕਾਨ ਦੇ ਮਲਿਕ ਨੇ ਗੁੱਸੇ ਵਿੱਚ ਆ ਅਧਿਕਾਰੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਨਾਲ ਲੜਾਈ ਧੱਕਾ-ਮੁੱਕੀ ਵੀ ਕੀਤੀ।
ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਨੇ ਠੇਕੇ ਨੂੰ ਅੰਦਰੋਂ ਤਾਲਾ ਲਗਾਇਆ ਹੋਇਆ ਹੈ ਪਰ ਦੁਕਾਨ ਦਾ ਮਾਲਕ ਅਤੇ ਉਸ ਦੇ ਸਾਥੀ ਵਾਰ-ਵਾਰ ਇਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਇੰਨਾ ਹੀ ਨਹੀਂ, ਦੋਸ਼ੀ ਪੁਲਿਸ ਮੁਲਾਜ਼ਮਾਂ ਨਾਲ ਲਗਾਤਾਰ ਦੁਰਵਿਵਹਾਰ ਅਤੇ ਧੱਕਾ-ਮੁੱਕੀ ਕਰ ਰਹੇ ਹਨ ਅਤੇ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਉਨ੍ਹਾਂ ਦੇ ਉੱਚ ਪੱਧਰੀ ਸੰਪਰਕ ਹਨ ਅਤੇ ਉਹ ਜੋ ਚਾਹੁਣ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ।

ਜਾਣਕਾਰੀ ਅਨੁਸਾਰ ਸ਼ਰਾਬ ਦੇ ਠੇਕੇਦਾਰ ਦੇ ਕਈ ਸਿਆਸੀ ਆਗੂਆਂ ਨਾਲ ਚੰਗੇ ਸਬੰਧ ਹਨ ਅਤੇ ਪੁਲਿਸ ਮੁਲਾਜ਼ਮਾਂ ਨਾਲ ਵੀ ਉਸ ਦੀ ਨੇੜਤਾ ਹੈ। ਇਹ ਵੀਡੀਓ ਪਹਿਲਾਂ ਸਾਹਮਣੇ ਨਾ ਆਉਣ ਦਾ ਮੁੱਖ ਕਾਰਨ ਹੈ ਕਿਉਂਕਿ ਪੁਲਿਸ ਵੱਲੋਂ ਹੀ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਰਿਪੋਰਟਾਂ ਅਨੁਸਾਰ, ਵੱਖ-ਵੱਖ ਪੁਲਿਸ ਅਧਿਕਾਰੀ ਵੀਡੀਓ ਨੂੰ ਉਨ੍ਹਾਂ ਸਾਰੇ ਚੈਨਲਾਂ ਤੋਂ ਹਟਾ ਰਹੇ ਹਨ ਜਿੱਥੇ ਇਹ ਅਪਲੋਡ ਕੀਤਾ ਗਿਆ ਹੈ। ਅਜੇ ਤੱਕ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਸੂਤਰਾਂ ਦੀ ਮੰਨੀਏ ਤਾਂ ਪੁਲਸ ਖੁਦ ਹੀ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Get the latest update about PUNJAB NEWS LIVE, check out more about RUCKUS ON DIWALI NIGHT, PUNJAB NEWS TODAY, POLICE OFFICIAL PUSHED & TOP PUNJAB NEWS

Like us on Facebook or follow us on Twitter for more updates.