Viral Video: ਜੰਮੂ ਕਸ਼ਮੀਰ ਦੇ ਪੂੰਛ 'ਚ ਮਿੰਨੀ ਬੱਸ ਨਾਲ ਹੋਇਆ ਦਰਦਨਾਕ ਹਾਦਸਾ, 9 ਦੀ ਮੌਤ, 27 ਜ਼ਖਮੀ

ਫੌਜ, ਸਥਾਨਕ ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਬਚਾਅ ਕਾਰਜ ਅਜੇ ਵੀ ਜਾਰੀ ਹੈ ਅਤੇ ਸਾਰੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਨਜ਼ਦੀਕੀ ਮੰਡੀ ਹਸਪਤਾਲ ਭੇਜਿਆ ਗਿਆ ਹੈ

ਜੰਮੂ-ਕਸ਼ਮੀਰ 'ਚ ਇਹ ਦਰਦਨਾਕ ਘਟਨਾ ਵਾਪਰੀ ਹੈ। ਜਿਥੇ ਪੂੰਛ 'ਚ ਹੋਏ ਇਸ ਵੱਡੇ ਹਾਦਸੇ ਨੇ ਸਭ ਦਾ ਦਿਲ ਦਹਿਲਾ ਦਿੱਤਾ ਹੈ। ਪੂੰਛ 'ਚ ਇੱਕ ਮਿੰਨੀ ਬੱਸ ਦਾ ਐਕਸੀਡੈਂਟ ਹੋਇਆ ਹੈ ਜਿਸ 'ਚ  ਹੁਣ ਤੱਕ ਕਰੀਬ 9 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 27 ਯਾਤਰੀ ਜ਼ਖਮੀ ਹੋ ਗਏ ਹਨ। 
ਦੱਸਿਆ ਜਾ ਰਿਹਾ ਹੈ ਕਿ 36 ਯਾਤਰੀਆਂ ਨੂੰ ਲੈ ਕੇ ਇੱਕ ਮਿੰਨੀ ਬੱਸ ਜਦੋਂ ਪੁੰਛ ਪਹੁੰਚ ਰਹੀ ਸੀ ਤਾਂ ਸਾਵਜੀਆਂ ਦੀ ਸਰਹੱਦੀ ਪੱਟੀ ਵਿੱਚ ਇੱਕ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਈ। 
ਫੌਜ, ਸਥਾਨਕ ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਬਚਾਅ ਕਾਰਜ ਅਜੇ ਵੀ ਜਾਰੀ ਹੈ ਅਤੇ ਸਾਰੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਨਜ਼ਦੀਕੀ ਮੰਡੀ ਹਸਪਤਾਲ ਭੇਜਿਆ ਗਿਆ ਹੈ।
ਇਸ ਦੁਖਦਾਈ ਘਟਨਾ ਬਾਰੇ ਸੁਣ ਕੇ ਸਾਰੇ ਦੇਸ਼ ਦੇ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ ਹੈ। ਨਾਲ ਹੀ, ਜੰਮੂ ਕਸ਼ਮੀਰ ਦੇ ਉਪ ਰਾਜਪਾਲ ਨੇ ਐਲਾਨ ਕੀਤਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਾਰੇ ਜ਼ਖਮੀਆਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਵੇ।

Get the latest update about JAMMU KASHMIR ACCIDENT VIDEO, check out more about POONCH ACCIDENT VIRAL VIDEO, POONCH JAMMU KASHMIR, POONCH BUS ACCIDENT & POONCH JAMMU KASHMIR

Like us on Facebook or follow us on Twitter for more updates.