Viral Video: ਬੇਜ਼ੁਬਾਨਾ ਦੇ ਘਰ 'ਤੇ ਚਲੀ JCB, ਦਰੱਖਤ ਟੁੱਟਣ ਨਾਲ ਇਕੋ ਝਟਕੇ 'ਚ ਕਈ ਪੰਛੀਆਂ ਨੇ ਗਵਾਈ ਜਿੰਦਗੀ

ਇਸ ਘਟਨਾ ਤਿਰੂਰੰਗੜੀ 'ਚ ਵੀਕੇ ਪਾੜੀ ਦੇ ਇਲਾਕੇ 'ਚ ਵੀਰਵਾਰ ਨੂੰ ਵਾਪਰੀ ਸੀ। ਜਿਥੇ ਜੇਸੀਬੀ ਡਰਾਈਵਰ ਦੁਆਰਾ ਬਿਨਾ ਕਿਸੇ ਤਰ੍ਹਾਂ ਦੀ ਅਧਿਕਾਰਿਕ ਸੂਚਨਾ ਦੇ ਸੜਕ ਕਿਨਾਰੇ ਲੱਗੇ ਇਮਲੀ ਦੇ ਦਰੱਖਤ ਨੂੰ ਢਾਹ ਦਿੱਤਾ ਗਿਆ...

ਤੁਸੀਂ ਇਨਸਾਨੀ ਘਰਾਂ 'ਤੇ ਜੇਸੀਬੀ ਚਲਦਿਆਂ ਕਈ ਵਾਰ ਦੇਖੀ ਹੋਵੇਗੀ ਪਰ ਬੇਜ਼ੁਬਾਨਾ ਦੇ ਘਰਾਂ ਦੇ ਇਹ ਜੇਸੀਬੀ ਦਾ ਕਹਿਰ ਹੁੰਦਾ ਪਹਿਲੀ ਵਾਰ ਦੇਖੋਗੇ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਨੇ ਸਭ ਦਾ ਦਿਲ ਦਹਿਲਾ ਦਿੱਤਾ ਹੈ। ਇਨ੍ਹਾਂ ਬੇਜ਼ੁਬਾਨ ਪੰਛੀਆਂ 'ਤੇ ਜੇਸੀਬੀ ਮਸ਼ੀਨ ਨੇ ਅਜਿਹਾ ਕਹਿਰ ਢਾਇਆ ਕਿ ਕੁਝ ਹੀ ਪਲਾਂ 'ਚ ਕਈ ਪੰਛੀਆਂ ਨੇ ਆਪਣੀ ਜਾਨ ਗਵਾ ਦਿੱਤੀ। ਇਹ ਵੀਡੀਓ ਕੇਰਲ ਦੇ ਮਾਲਾਪੁਰਮ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਜੇਸੀਬੀ ਮਸ਼ੀਨ ਦੁਆਰਾ ਸੜਕ ਕਿਨਾਰੇ ਲੱਗੇ ਦਰੱਖਤ ਨੂੰ ਵੱਢਿਆ ਜਾ ਰਿਹਾ ਹੈ।

ਇਸ ਘਟਨਾ ਤਿਰੂਰੰਗੜੀ 'ਚ ਵੀਕੇ ਪਾੜੀ ਦੇ ਇਲਾਕੇ 'ਚ ਵੀਰਵਾਰ ਨੂੰ ਵਾਪਰੀ ਸੀ। ਜਿਥੇ ਜੇਸੀਬੀ ਡਰਾਈਵਰ ਦੁਆਰਾ ਬਿਨਾ ਕਿਸੇ ਤਰ੍ਹਾਂ ਦੀ ਅਧਿਕਾਰਿਕ ਸੂਚਨਾ ਦੇ ਸੜਕ ਕਿਨਾਰੇ ਲੱਗੇ ਇਮਲੀ ਦੇ ਦਰੱਖਤ ਨੂੰ ਢਾਹ ਦਿੱਤਾ ਗਿਆ। ਇਸ ਦਰਦਨਾਕ ਵੀਡੀਓ ਨੂੰ ਦੇਖ ਕੇ ਲੱਖਾਂ ਲੋਕ ਗੁੱਸੇ 'ਚ ਆ ਗਏ ਕਿਉਂਕਿ ਜਿਵੇਂ ਵੀ ਦਰਖਤ ਟੁੱਟ ਕੇ ਹੇਠਾਂ ਜਮੀਨ ਤੇ ਡਿੱਗਦਾ ਹੈ, ਕੁਝ ਪੰਛੀ ਕਾਹਲੀ ਨਾਲ ਉੱਡ ਜਾਂਦੇ ਹਨ ਅਤੇ ਕੁਝ ਦੀਆਂ ਲਾਸ਼ਾਂ ਹੇਠਾਂ ਜ਼ਮੀਨ 'ਤੇ ਡਿੱਗ ਜਾਂਦੀਆਂ ਹਨ । ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਸ ਦਰਖਤ ਤੇ ਕਈ ਪੰਛੀਆਂ ਦੇ ਆਲ੍ਹਣੇ ਬਣੇ ਹੋਏ ਸਨ। 
ਇਹ ਵੀਡੀਓ IFS ਪਰਵੀਨ ਕਾਸਵਾਨ ਨੇ ਸ਼ੇਅਰ ਕੀਤਾ ਹੈ। ਇਹ ਵੀਡੀਓ ਕੇਰਲ ਦੇ ਮਾਲਾਪੁਰਮ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਡਰਾਈਵਰ ਨੇ ਬਿਨਾ ਕਿਸੇ ਜਾਣਕਾਰੀ ਦੇ ਇਹ ਦਰਖਤ ਢਾਇਆ ਹੈ। ਇਸ ਦਰਖਤ ਨੂੰ ਮਾਲਾਪੁਰਮ ਨੈਸ਼ਨਲ ਹਾਈਵੇ 66 ਦੀ ਐਕਸਪੇਂਸ਼ਲ ਲਈ ਕਟਿਆ ਗਿਆ ਹੈ। ਇਸ ਵੀਡੀਓ 'ਚ ਜਦੋਂ ਲੋਕਾਂ ਨੇ ਮਾਸੂਮ ਪੰਛੀਆਂ ਨੂੰ ਮਰਦੇ ਦੇਖਿਆ ਤਾਂ ਉਸ ਡਰਾਈਵਰ ਖਿਲ਼ਾਫ ਉਨ੍ਹਾਂ ਦਾ ਗੁੱਸਾ ਫੁੱਟ ਗਿਆ। ਕੁਝ ਲੋਕਾਂ ਨੇ ਇਸ ਲਈ ਵਿਕਾਸ ਦੀ ਅੰਨ੍ਹੀ ਦੌੜ ਨੂੰ ਜ਼ਿੰਮੇਵਾਰ ਠਹਿਰਾਇਆ, ਜਦੋਂ ਕਿ ਕੁਝ ਨੇ ਲਿਖਿਆ ਕਿ ਕੁਦਰਤ ਸਾਨੂੰ ਇਨ੍ਹਾਂ ਗਲਤੀਆਂ ਦਾ ਸਬਕ ਦਵੇਗੀ। ਪਰ ਸੱਚਮੁੱਚ, ਆਖ਼ਰ ਇਨ੍ਹਾਂ ਗਰੀਬ ਪੰਛੀਆਂ ਦਾ ਕੀ ਕਸੂਰ ਸੀ?

   

Get the latest update about jcb tree viral video, check out more about viral video, jbs tree birds viral video & Kerala tree fall viral video

Like us on Facebook or follow us on Twitter for more updates.