ਕੁਝ ਸਮਾਂ ਪਹਿਲਾ ਸੜਕਾਂ ਤੇ ਵਹੀਕਲ ਚਲਾਉਂਦੇ ਸਮੇਂ ਹੈਲਮੇਟ ਨਾ ਪਾ ਕੇ, ਸਿਗਨਲ ਤੋੜ ਨੇ ਕਾਨੂੰਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਸਨ। ਪਰ ਇਨ੍ਹੀਂ ਦਿਨੀਂ ਇਕ 'ਨਵੀਂ ਨਸਲ' ਸੜਕਾਂ 'ਤੇ ਅੰਨ੍ਹੇਵਾਹ ਸਟੰਟ ਕਰ ਇੰਸਟਾਗ੍ਰਾਮ ਰੀਲਾਂ ਬਣਾਉਣ ਲਈ ਆਪਣੀ ਜਾਨ ਨੂੰ ਜੋਖਮ 'ਚ ਪਾ ਸੜਕਾਂ ਤੇ ਹੀ ਸਟੰਟ ਕਰਦੇ ਨਜ਼ਰ ਆ ਜਾਂਦੇ ਹਨ । ਹਾਲ ਹੀ ਵਿੱਚ ਅਜਿਹੇ ਹੀ ਨੌਜਵਾਨਾਂ ਦਾ ਇੱਕ ਗਰੁੱਪ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸੜਕ ਤੇ ਸਟੰਟ ਕਰਦੇ ਹੋਏ ਸੋਸ਼ਲ ਮੀਡੀਆ ਤੇ ਵੈਟਲ ਹੋਇਆ ਹੈ। ਇਕੋ ਸਮੇਂ 'ਚ ਇੱਕ ਸਕੂਟੀ ਤੇ 8 ਤੇ ਕਰੀਬ ਨੌਜਵਾਨ ਸਫ਼ਰ ਕਰ ਰਹੇ ਸਨ। ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਕਈ ਲੋਕ ਪੁਲਿਸ ਤੇ ਹੀ ਸਵਾਲ ਚੁੱਕ ਰਹੇ ਹਨ।
ਇਹ ਵੀ ਪੜ੍ਹੋ:- Video: ਮੇਰਠ ਦੇ ਨੌਜਵਾਨ ਨੇ ਰਾਸ਼ਟਰੀ ਗੀਤ 'ਤੇ ਕੀਤਾ ਅਸ਼ਲੀਲ ਡਾਂਸ, ਵੀਡੀਓ ਵਾਇਰਲ ਹੋਣ ਤੋਂ ਬਾਅਦ 3 ਗ੍ਰਿਫਤਾਰ
ਇਸ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਸਕੂਟੀ 'ਤੇ 8 ਤੋਂ 9 ਲੜਕੇ ਸਫਰ ਕਰ ਰਹੇ ਹਨ, ਜੋ ਕਿਸੇ ਨਾ ਕਿਸੇ ਤਰੀਕੇ ਨਾਲ ਸਕੂਟੀ 'ਤੇ ਫਸੇ ਹੋਏ ਹਨ। ਇਨ੍ਹਾਂ ਨੌਜਵਾਨਾਂ ਦਾ ਅਜਿਹਾ ਕਾਰਨਾਮਾ ਦੇਖ ਪਿੱਛੇ ਤੋਂ ਆ ਰਹੇ ਇੱਕ ਬਾਈਕ ਸਵਾਰ ਨੇਉਨ੍ਹਾਂ ਦੀ ਵੀਡੀਓ ਬਣਾ ਲਈ। ਉਸ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਭਾਈ ਤੁਸੀਂ ਕਿਵੇਂ ਕੀਤਾ? ਵੀਰ...ਤੁਹਾਡੇ ਕੋਲ ਵਾਧੂ ਹੁਨਰ ਹੈ.. ਇਸ 'ਤੇ ਸਕੂਟੀ ਦੇ ਅੱਗੇ ਬੈਠੇ ਨੌਜਵਾਨ ਨੇ ਕਿਹਾ ਕਿ ਹੇ ਭਾਈ... ਵੀਡੀਓ ਨਾ ਛਡਿਓ ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਝਾਰਖੰਡ ਦਾ ਹੈ। ਕਿਉਂਕਿ ਸਕੂਟੀ ਦੀ ਨੰਬਰ ਪਲੇਟ 'ਤੇ ਝਾਰਖੰਡ ਦੀ ਰਜਿਸਟ੍ਰੇਸ਼ਨ ਦਿਖਾਈ ਦਿੰਦੀ ਹੈ।
Get the latest update about jharkhand video, check out more about viral video jharkhand, viral video & jharkhand scooty vieo
Like us on Facebook or follow us on Twitter for more updates.