Viral Video: ਇੰਟਰਨੈਟ 'ਤੇ ਛਾਇਆ 'ਜੁਗਾੜੀ ਬਾਬਾ', ਸਪੈਸ਼ਲ ਹੈਲਮੇਟ ਕਰਕੇ ਹੋ ਰਹੀ ਸਭ ਪਾਸੇ ਚਰਚਾ

'ਜੁਗਾੜੀ ਬਾਬਾ' ਦੀ ਇਹ ਕਲਿੱਪ ਉੱਤਰ ਪ੍ਰਦੇਸ਼ ਦੀ ਦੱਸੀ ਜਾ ਰਹੀ ਹੈ। ਜਿਸ 'ਚ ਇੱਕ ਬਾਬੇ ਨੇ ‘ਦੇਸੀ ਜੁਗਾੜ’ ਦੀ ਤਕਨੀਕ ਨਾਲ ਇੱਕ ਖਾਸ ਹੈਲਮੇਟ ਬਣਾਇਆ ਹੈ...

ਭਾਰਤ 'ਚ ਟੈਲੇਂਟ ਦੀ ਕਮੀ ਨਹੀਂ ਹੈ। ਹਰ ਵਿਅਕਤੀ ਆਪਣੀ ਸੁੱਖ ਸਹੂਲਤ ਦੇ ਮੁਤਾਬਿਕ ਆਪਣੇ ਟੈਲੇਂਟ ਨੂੰ ਇਸਤੇਮਾਲ ਕਰ ਹੀ ਲੈਂਦਾ ਹੈ ਇਸੇ ਕਰਕੇ ਹੀ ਸ਼ਾਇਦ ਉਨ੍ਹਾਂ ਨੂੰ ਜੁਗਾੜੀ ਨਾਮ ਵੀ ਦਿੱਤਾ ਜਾਂਦਾ ਹੈ ਪਰ ਹਾਲ ਹੀ 'ਚ ਇੱਕ ਜੁਗਾੜੀ ਬਾਬਾ ਇੰਟਰਨੈਟ ਤੇ ਛਾਇਆ ਹੋਇਆ ਹੈ। ਜਿਸ ਵੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। 'ਜੁਗਾੜੀ ਬਾਬਾ' ਦੀ ਇਹ ਕਲਿੱਪ ਉੱਤਰ ਪ੍ਰਦੇਸ਼ ਦੀ ਦੱਸੀ ਜਾ ਰਹੀ ਹੈ। ਜਿਸ 'ਚ ਇੱਕ ਬਾਬੇ ਨੇ ‘ਦੇਸੀ ਜੁਗਾੜ’ ਦੀ ਤਕਨੀਕ ਨਾਲ ਇੱਕ ਖਾਸ ਹੈਲਮੇਟ ਬਣਾਇਆ ਹੈ। ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਇਸ ਦੇਸੀ ਜੁਗੜ੍ਹ ਵਾਲੇ ਹੈਲਮੇਟ ਦੀ ਖਾਸੀਅਤ ਇਹ ਹੈ ਕਿ ਇਸ ਹੈਲਮੇਟ ਵਿੱਚ ਸੋਲਰ ਪਲੇਟ ਦੇ ਨਾਲ ਇੱਕ ਪੱਖਾ ਲਗਾਇਆ ਗਿਆ ਹੈ ਜੋਕਿ ਧੁੱਪ 'ਚ ਚਿਹਰੇ ਨੂੰ ਗਰਮੀ ਤੋਂ ਬਚਾ ਲੈਂਦਾ ਹੈ।


ਇੰਟਰਨੈਟ ਤੇ ਵਾਇਰਲ ਹੋਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਾਬਾ ਸੜਕ ਤੋਂ ਲੰਘ ਰਿਹਾ ਸੀ ਕਿ ਇੱਕ ਸਾਥੀ ਨੇ ਉਸ ਨੂੰ ਦੇਖਿਆ। ਬਾਬੇ ਦਾ ਅਨੋਖਾ ਹੈਲਮੇਟ ਦੇਖ ਕੇ ਉਹ ਹੈਰਾਨ ਹੋ ਗਿਆ। ਉਹ ਵਿਅਕਤੀ ਪੁੱਛਦਾ ਹੈ ਕਿ ਬਾਬਾ ਜੀ ਇਹ ਕਿਹੜਾ ਸਿਸਟਮ ਬਣਾਇਆ ਹੈ? ਬਾਬਾ ਕਹਿੰਦਾ ਹੈ ਕਿ ਉਸਨੇ ਗਰਮੀ ਤੋਂ ਬਚਣ ਲਈ ਇਹ ਜੁਗਾੜ ਬਣਾਇਆ ਹੈ। ਦਰਅਸਲ, ਇਸ ਸਪੈਸ਼ਲ ਹੈਲਮੇਟ ਦੇ ਅਗਲੇ ਹਿੱਸੇ ਵਿੱਚ ਇੱਕ ਪੱਖਾ ਲਗਾਇਆ ਗਿਆ ਹੈ। ਜਦੋਂ ਕਿ ਪਿਛਲੇ ਪਾਸੇ ਇੱਕ ਛੋਟੀ ਸੋਲਰ ਪਲੇਟ ਹੈ, ਜੋ ਊਰਜਾ ਪੈਦਾ ਕਰਦੀ ਹੈ ਅਤੇ ਪੱਖਾ ਚਲਾਉਂਦੀ ਹੈ। ਬਾਬਾ ਦੱਸਦਾ ਹੈ ਕਿ ਜਦੋਂ ਉਹ ਛਾਂ 'ਤੇ ਜਾਂਦਾ ਹੈ ਤਾਂ ਪੱਖਾ ਬੰਦ ਹੋ ਜਾਂਦਾ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਸੂਰਜ ਜਿੰਨਾ ਤੇਜ਼ ਹੋਵੇਗਾ, ਇਹ ਪੱਖਾ ਓਨੀ ਹੀ ਤੇਜ਼ੀ ਨਾਲ ਚੱਲੇਗਾ। ਜਦੋਂ ਕਿ ਇਹ ਛਾਂ ਵਿਚ ਜਾਂਦੇ ਹੀ ਹੌਲੀ ਜਾਂ ਰੁਕ ਜਾਂਦੀ ਹੈ।
ਇਸ ਜੁਗਾੜੀ ਬਾਬਾ ਦੇ ਇਸ ਅਦਭੁਤ ਜੁਗਾੜ ਨੂੰ ਦੇਖ ਕੇ ਜਿੱਥੇ ਕਈ ਯੂਜ਼ਰਸ ਨੇ ਬਾਬਾ ਜੀ ਦੇ ਇਸ ਵਿਚਾਰ ਦੀ ਸ਼ਲਾਘਾ ਕੀਤੀ, ਉੱਥੇ ਹੀ ਕਈਆਂ ਨੇ ਇਹ ਜੁਗਾੜ ਗਰਮੀ ਤੋਂ ਬਚਣ ਲਈ ਬਿਲਕੁਲ ਸਹੀ ਜੁਗੜ੍ਹ ਦੱਸਿਆ ਹੈ। ਕਈ ਲੋਕ ਜੁਗਾੜੀ ਬਾਬਾ ਦੇ ਟੈਲੇਂਟ ਦੀ ਵੀ ਤਰੀਫ ਕਰ ਰਹੇ ਹਨ। 

Get the latest update about uttar pradesh, check out more about viral video, special helmet viral video, old man with special helmet & uttar pradesh viral video

Like us on Facebook or follow us on Twitter for more updates.