Viral Video: ਕੋਬਰਾ ਨਾਲ ਸਟੰਟ ਕਰ ਜੋਖਮ 'ਚ ਪਾਈ ਜਿੰਦਗੀ, ਕੈਮਰੇ 'ਚ ਕੈਦ ਹੋਈ ਵਿਅਕਤੀ ਦੀ ਬੇਵਕੂਫ਼ੀ

ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਦੇ ਭਦਰਾਵਤੀ ਦੀ ਦੱਸੀ ਜਾ ਰਹੀ ਵਾਇਰਲ ਵੀਡੀਓ...

ਇਹ ਹੈਰਾਨ ਕਰਨ ਵਾਲਾ ਮਾਮਲਾ ਕਰਨਾਟਕਾ ਤੋਂ ਸਾਹਮਣੇ ਆਇਆ ਹੈ ਜਿਸ 'ਚ ਇੱਕ ਵਿਅਕਤੀ ਨੇ ਸੱਪਾਂ ਲਈ ਪਿਆਰ ਜਾਹਿਰ ਕਰਨ ਲਈ ਅਜੀਬ ਸਟੰਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਇਹ ਸਟੰਟ ਉਲਟਾ ਪੈ ਗਿਆ। ਕਰਨਾਟਕਾ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਕੋਬਰਾ ਨਾਲ ਸਟੰਟ ਕਰਦੇ ਇਸ ਵਿਅਕਤੀ ਨੂੰ ਕੋਬਰਾ ਨੇ ਡੰਗ ਲਿਆ। 

ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਦੇ ਭਦਰਾਵਤੀ ਦੀ ਦੱਸੀ ਜਾ ਰਹੀ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਇੱਕ ਬਾਗ਼ ਵਿੱਚ ਆਪਣੇ ਹੱਥ ਵਿੱਚ ਕੋਬਰਾ ਫੜਦਾ ਹੈ। ਇਸ ਦੌਰਾਨ ਬਹੁਤ ਸਾਰੇ ਲੋਕ ਇਸ ਘਟਨਾ ਵਾਲੀ ਥਾਂ ਤੇ ਮੌਜੂਦ ਹੁੰਦੇ ਹਨ ਤੇ ਉਸ ਵਿਅਕਤੀ ਨੂੰ ਘੇਰ ਲੈਂਦੇ ਹਨ। ਇਸ ਦੌਰਾਨ ਵਿਅਕਤੀ ਉਸ ਸੱਪ ਨੂੰ ਚੁੰਮਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਦੀ ਇਹ ਕੋਸ਼ਿਸ਼ ਬੁਰੇ ਸੁਪਨੇ 'ਚ ਬਦਲ ਜਾਂਦੀ ਹੈ ਜਦੋ ਉਸ ਕੋਬਰਾ ਸੱਪ ਉਸ ਨੂੰ ਡੰਗ ਮਾਰ ਲੈਂਦਾ ਹੈ।  
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੱਪ ਨੇ ਜਿਵੇਂ ਹੀ ਵਿਅਕਤੀ ਨੂੰ ਡੰਗ ਮਾਰਿਆ, ਭੀੜ ਬਾਹਰ ਨੂੰ ਭੱਜ ਜਾਂਦੀ ਹੈ। ਦਸਿਆ ਜਾ ਰਿਹਾ ਹੈ ਕਿ ਸੱਪ ਦੇ ਕੱਟਣ ਤੋਂ ਬਾਅਦ ਵੀ ਇਹ ਵਿਅਕਤੀ ਬਚ ਗਿਆ, ਹਾਲਾਂਕਿ ਉਸਦੀ ਪਛਾਣ ਨਹੀਂ ਹੋ ਸਕੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਵੱਖ ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁੱਝ ਲੋਕ ਇਸ ਨੂੰ ਵਿਅਕਤੀ ਦੀ ਬੇਵਕੂਫੀ ਦਸ ਰਹੇ ਹਨ ਤੇ ਕੁਝ ਲੋਕ ਇਸ ਬੇਜ਼ੁਬਾਨ ਜਾਨਵਰ ਨਾਲ ਹੋ ਰਹੇ ਜੁਰਮ ਦੀ ਗੱਲ ਕਹਿ ਰਹੇ ਹਨ।  




Get the latest update about KARNATAKA MAN SNAKE BITE, check out more about SNAKE BITE VIRAL VIDEO, SNAKE BITE VIDEO, SHIVAMOGGA SNAKE BITE INCIDENT & VIRAL VIDEO

Like us on Facebook or follow us on Twitter for more updates.