Viral Video: ਪਾਕਿਸਤਾਨ ਦੇ ਕਰਤਾਰਪੁਰ ਕੋਰੀਡੋਰ 'ਤੇ 75 ਸਾਲਾਂ ਦੇ ਵਿਛੋੜੇ ਤੋਂ ਬਾਅਦ ਪਹਿਲੀ ਵਾਰ ਮਿਲੇ ਭੈਣ-ਭਰਾ

ਇਸ ਵੀਡੀਓ ਨੂੰ ਪਾਕਿਸਤਾਨੀ ਪੱਤਰਕਾਰ ਗੁਲਾਮ ਅੱਬਾਸ ਸ਼ਾਹ ਨੇ ਸ਼ੇਅਰ ਕੀਤਾ ਹੈ। ਜਿਸ 'ਚ ਪੰਜਾਬ, ਭਾਰਤ ਦੇ ਵਸਨੀਕ ਅਮਰਜੀਤ ਸਿੰਘ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਆਪਣੀ ਭੈਣ ਕੁਲਸੂਮ ਨਾਲ ਮੁਲਾਕਾਤ ਕੀਤੀ

ਕਰਤਾਰਪੁਰ ਕੋਰੀਡੋਰ ਨੂੰ ਭਾਰਤ ਪਾਕਿ ਦੀ ਵੰਡ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਪਰਿਵਾਰਾਂ ਨੂੰ ਮਿਲਵਾਓਂ ਦਾ ਇਕ ਰਸਤਾ ਮੰਨਿਆ ਜਾਂਦਾ ਹੈ। ਕਰਤਾਰਪੁਰ ਕੋਰੀਡੋਰ ਦੋਹਾਂ ਦੇਸ਼ਾਂ ਦੇ ਵਿਛੜੇ ਲੋਕਾਂ ਨੂੰ ਜੋੜ ਰਿਹਾ ਹੈ। ਪਿਛਲੇ ਮਹੀਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੋਂ ਪਹਿਲਾਂ ਦੋਵੇਂ ਭਰਾ ਗਲਿਆਰੇ 'ਤੇ ਮਿਲੇ ਸਨ। ਹਾਲ੍ਹੀ 'ਚ ਸੋਸ਼ਲ ਮੀਡੀਆ ਤੇ ਕਰਤਾਰਪੁਰ ਕੋਰੀਡੋਰ ਦੀ ਇੱਕ ਹੋਰ ਵੀਡੀਓ ਨੇ ਸਭ ਨੂੰ ਭਾਵੁਕ ਕਰ ਦਿੱਤਾ ਹੈ। ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਾਕਿਸਤਾਨ ਕਰਤਾਰਪੁਰ 'ਚ 75 ਸਾਲਾਂ ਦੇ ਵਿਛੋੜੇ ਤੋਂ ਬਾਅਦ ਪਹਿਲੀ ਵਾਰ ਭੈਣ-ਭਰਾ ਮਿਲੇ। ਇਨ੍ਹਾਂ ਭੈਣ ਭਰਾ ਨੂੰ ਮਿਲਦੇ ਦੇਖ ਜਿਥੇ ਪਰਿਵਾਰ ਵੀ ਆਪਣੇ ਹੰਜੂ ਨਾ ਰੋਕ ਸਕਿਆ, ਉਥੇ ਹੀ ਵੀਡੀਓ ਨੂੰ ਦੇਖਣ ਵਾਲੇ ਵੀ ਭਾਵੁਕ ਹੋ ਗਏ।   

ਇਸ ਵੀਡੀਓ ਨੂੰ ਪਾਕਿਸਤਾਨੀ ਪੱਤਰਕਾਰ ਗੁਲਾਮ ਅੱਬਾਸ ਸ਼ਾਹ ਨੇ ਸ਼ੇਅਰ ਕੀਤਾ ਹੈ। ਜਿਸ 'ਚ ਪੰਜਾਬ, ਭਾਰਤ ਦੇ ਵਸਨੀਕ ਅਮਰਜੀਤ ਸਿੰਘ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਆਪਣੀ ਭੈਣ ਕੁਲਸੂਮ ਨਾਲ ਮੁਲਾਕਾਤ ਕੀਤੀ। ਦੋਵੇਂ ਭਾਰਤ-ਪਾਕਿਸਤਾਨ ਦੀ ਵੰਡ ਤੋਂ 75 ਸਾਲ ਬਾਅਦ ਇੱਕ ਦੂਜੇ ਨੂੰ ਮਿਲੇ ਸਨ। ਦੋਵੇਂ ਭੈਣ-ਭਰਾ ਇਕ-ਦੂਜੇ ਨੂੰ ਦੇਖ ਕੇ ਆਪਣੇ ਹੰਝੂ ਨਾ ਰੋਕ ਸਕੇ। 
ਜਾਣਕਾਰੀ ਦੇਂਦਿਆਂ ਕੁਲਸੁਮ ਅਖ਼ਤਰ ਨੇ ਕਿਹਾ ਕਿ ਉਸ ਦਾ ਪਰਿਵਾਰ 1947 ਵਿੱਚ ਜਲੰਧਰ ਤੋਂ ਪਾਕਿਸਤਾਨ ਆ ਗਿਆ ਸੀ, ਪਰ ਉਸ ਦਾ ਇੱਕ ਭੈਣ ਅਤੇ ਭਰਾ ਪੰਜਾਬ ਵਿੱਚ ਹੀ ਰਹਿ ਗਿਆ। ਉਨ੍ਹਾਂ ਦਾ ਜਨਮ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਹੋਇਆ ਸੀ। ਭਾਰਤ ਵਿੱਚ ਰਹਿੰਦੇ ਆਪਣੇ ਭੈਣ-ਭਰਾਵਾਂ ਬਾਰੇ ਗੱਲ ਕਰਦਿਆਂ ਉਸਦੀ ਮਾਂ ਹਮੇਸ਼ਾ ਰੋਂਦੀ ਰਹਿੰਦੀ ਸੀ। ਕੁਲਸੂਮ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਭਰਾ ਨੂੰ ਮਿਲਣ ਦੀ ਉਮੀਦ ਛੱਡ ਦਿੱਤੀ ਸੀ ਪਰ ਕੁਝ ਸਾਲ ਪਹਿਲਾਂ ਉਸ ਦੇ ਪਿਤਾ ਨੇ ਪਾਕਿਸਤਾਨ ਆਏ ਇਕ ਦੋਸਤ ਨਾਲ ਗੱਲਬਾਤ ਦੌਰਾਨ ਆਪਣੇ ਬੱਚਿਆਂ ਦਾ ਜ਼ਿਕਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਪਤਾ ਲਗਾਇਆ ਜਾ ਸਕੇਗਾ।

Get the latest update about , check out more about kartarpur corridor family meet after 75 years, kartarpur corridor latest video, kartarpur corridor & kartarpur corridor brother sister meet

Like us on Facebook or follow us on Twitter for more updates.