Viral Video: ਕੇਰਲ ਦੇ SBI ਬੈਂਕ 'ਚ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ 'ਓਨਮ ਅਸੁਰ ਰਾਜਾ ਮਹਾਬਲੀ'

30 ਅਗਸਤ ਤੋਂ 8 ਸਤੰਬਰ ਤੱਕ ਕੇਰਲ ਵਿੱਚ ਓਨਮ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਓਨਮ ਅਸੁਰ ਰਾਜਾ ਮਹਾਬਲੀ ਦੇ ਸਵਾਗਤ ਲਈ ਮਨਾਇਆ ਜਾਂਦਾ ਹੈ

ਵੈਸੇ ਤਾਂ ਭਾਰਤ 'ਚ ਹਮੇਸ਼ਾ ਹੀ ਲੋਕ SBI ਬੈਂਕ 'ਚ ਕਰਮਚਾਰੀਆਂ ਦੇ ਵਿਵਹਾਰ ਕਰਕੇ ਸ਼ਿਕਾਇਤ ਕਰਦੇ ਹਨ ਪਰ ਹਾਲ੍ਹੀ 'ਚ ਇੰਟਰਨੈਟ 'ਤੇ ਵਾਇਰਲ ਹੋਈ ਇੱਕ ਵੀਡੀਓ ਨੇ ਸਭ ਨੂੰ ਖੁਸ਼ ਕਰ ਦਿੱਤਾ ਹੈ। ਇਸ ਵੀਡੀਓ 'ਚ ਸਟੇਟ ਬੈਂਕ ਆਫ ਇੰਡੀਆ (SBI)ਦਾ ਇੱਕ ਕਰਮਚਾਰੀ 'ਓਨਮ ਅਸੁਰ ਰਾਜਾ ਮਹਾਬਲੀ' ਦੇ ਅਵਤਾਰ 'ਚ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰ ਰਿਹਾ ਹੈ। ਇਹ ਦਾਅਵਾ ਕੀਤਾ ਗਿਆ ਸੀ ਕਿ ਮਾਮਲਾ ਕੇਰਲ ਦੇ ਟੈਲੀਚੇਰੀ ਵਿੱਚ ਸਥਿਤ ਐਸਬੀਆਈ ਦੀ ਇੱਕ ਸ਼ਾਖਾ ਨਾਲ ਸਬੰਧਤ ਹੈ। ਜਿੱਥੇ ਇੱਕ ਕਰਮਚਾਰੀ ਨੇ ਆਪਣੇ ਅਨੋਖੇ ਗੈਟਅਪ ਨਾਲ ਸਭ ਦਾ ਦਿਲ ਜਿੱਤ ਲਿਆ।

ਜਾਣਕਾਰੀ ਮੁਤਾਬਿਕ, ਕੇਰਲ ਦੇ ਟੈਲੀਚੇਰੀ ਵਿੱਚ ਸਥਿਤ ਐਸਬੀਆਈ ਦੀ ਇੱਕ ਸ਼ਾਖਾ 'ਚ ਕਰਮਚਾਰੀ ਨੂੰ ਓਨਮ 'ਤੇ ਰਾਜਾ ਮਹਾਬਲੀ ਦੇ ਰੂਪ 'ਚ ਬੈਂਕ 'ਚ ਕੰਮ ਕਰਦੇ ਦੇਖਿਆ ਗਿਆ ਸੀ, ਜਿਸ ਨੂੰ ਦੇਖ ਲੋਕ ਖੁਸ਼ ਹੋ ਗਏ। ਦੱਸ ਦੇਈਏ ਕਿ 30 ਅਗਸਤ ਤੋਂ 8 ਸਤੰਬਰ ਤੱਕ ਕੇਰਲ ਵਿੱਚ ਓਨਮ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਓਨਮ ਅਸੁਰ ਰਾਜਾ ਮਹਾਬਲੀ ਦੇ ਸਵਾਗਤ ਲਈ ਮਨਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਮਹਾਬਲੀ ਧਰਤੀ 'ਤੇ ਆਪਣੀ ਪਰਜਾ ਨੂੰ ਮਿਲਣ ਲਈ ਪਾਤਾਲ ਲੋਕ ਤੋਂ ਆਉਂਦਾ ਹੈ।
4 ਸਤੰਬਰ ਨੂੰ ਟਵਿੱਟਰ ਹੈਂਡਲ @NixonJoseph1708 ਦੁਆਰਾ ਸ਼ੇਅਰ ਕੀਤਾ ਤੇ ਕੈਪਸ਼ਨ 'ਚ ਲਿਖਿਆ- 'ਐਸਬੀਆਈ ਟੈਲੀਚੇਰੀ ਦਾ ਇਕ ਕਰਮਚਾਰੀ ਮਹਾਨ ਰਾਜਾ ਮਹਾਬਲੀ ਦੀ ਪੁਸ਼ਾਕ 'ਚ ਕਾਊਂਟਰ 'ਤੇ ਸੇਵਾ ਕਰ ਰਿਹਾ ਹੈ, ਜੋ ਹਰ ਸਾਲ ਓਨਮ ਦੇ ਮੌਕੇ 'ਤੇ ਆਉਂਦੇ ਹਨ।' 

Get the latest update about karela sbi bank viral video, check out more about onam asur mahabali, karela sbi bank employee, karela viral video & viral video

Like us on Facebook or follow us on Twitter for more updates.