Viral Video: ਕੇਰਲ ਦੀ ਅਨੌਖੀ ਦੁਲਹਨ, ਟੋਇਆਂ ਨਾਲ ਭਰੀ ਸੜਕ 'ਤੇ ਕਰਵਾਇਆ ਫੋਟੋਸ਼ੂਟ

ਹਾਲ੍ਹੀ 'ਚ ਕੇਰਲ ਵਿੱਚ ਅਨੌਖੀ ਦੁਲਹਨ ਦੇਖਣ ਨੂੰ ਮਿਲੀ ਜਿਸ ਨੇ ਸਾਰੇ ਫੈਨਸੀ ਫੋਟੋਸ਼ੂਟ ਨੂੰ ਛੱਡ ਕੇ ਆਪਣੇ ਰਾਜ ਦੀ ਅਸਲੀਅਤ ਨੂੰ ਸਾਹਮਣੇ ਲਿਆਉਣਾ ਚੁਣਿਆ। ਇਸ ਫੋਟੋਸ਼ੂਟ ਦੀ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ਆਈ ਹਰ ਕੋਈ ਇਸ ਨੂੰ ਸ਼ੇਅਰ ਕਰਨ ਲਗਾ...

ਵਿਆਹ ਦਾ ਦਿਨ ਹਰ ਕਿਸੇ ਦੀ ਜ਼ਿੰਦਗੀ ਦਾ ਸਭ ਤੋਂ ਖਾਸ ਦਿਨ ਹੁੰਦਾ ਹੈ। ਇਸ ਖਾਸ ਦਿਨ ਦੇ ਖਾਸ ਪਲਾਂ ਨੂੰ ਕੈਮਰੇ 'ਚ ਕੈਦ ਕਰ ਯਾਦਾਂ ਬਣਾ ਸਾਂਭਿਆ ਜਾਂਦਾ ਹੈ ਪਰ ਹਾਲ੍ਹੀ 'ਚ ਕੇਰਲ ਵਿੱਚ ਅਨੌਖੀ ਦੁਲਹਨ ਦੇਖਣ ਨੂੰ ਮਿਲੀ ਜਿਸ ਨੇ ਸਾਰੇ ਫੈਨਸੀ ਫੋਟੋਸ਼ੂਟ ਨੂੰ ਛੱਡ ਕੇ ਆਪਣੇ ਰਾਜ ਦੀ ਅਸਲੀਅਤ ਨੂੰ ਸਾਹਮਣੇ ਲਿਆਉਣਾ ਚੁਣਿਆ। ਇਸ ਫੋਟੋਸ਼ੂਟ ਦੀ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ਆਈ ਹਰ ਕੋਈ ਇਸ ਨੂੰ ਸ਼ੇਅਰ ਕਰਨ ਲਗਾ। 

ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋਈ ਇਸ ਵੀਡੀਓ ਵਿੱਚ, ਇੱਕ ਸੁੰਦਰ ਦੁਲਹਨ ਨੂੰ ਆਪਣੇ ਵਿਆਹ ਵਾਲਾ ਜੋੜਾ ਪਹਿਨੇ, ਗੰਦੇ ਪਾਣੀ ਨਾਲ ਭਰੇ ਟੋਇਆਂ ਨਾਲ ਭਰੀ ਸੜਕ 'ਤੇ ਤੁਰਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਵਿਆਹ ਦਾ ਫੋਟੋਸ਼ੂਟ ਕਰਵਾਉਣ ਦਾ ਸਭ ਤੋਂ ਅਨੋਖਾ ਵੀਡੀਓ ਬਣ ਗਿਆ ਹੈ। ਵੀਡੀਓ ਵਿੱਚ ਅੱਗੇ ਵੱਖ-ਵੱਖ ਵਾਹਨ ਲੰਘਦੇ ਦਿਖਾਈ ਦਿੰਦੇ ਹਨ ਪਰ ਦੁਲਹਨ ਬਿਨਾਂ ਡਿੱਗੇ ਸੜਕ 'ਤੇ ਚੱਲਦੀ ਹੈ। ਇੱਕ ਵੀਡੀਓਗ੍ਰਾਫਰ ਨੂੰ ਵੀ ਦੇਖਿਆ ਜਾ ਸਕਦਾ ਹੈ ਜੋ ਦੁਲਹਨ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਕੈਪਚਰ ਕਰ ਰਿਹਾ ਹੈ। 


ਵੀਡੀਓ ਨੂੰ ਇੰਸਟਾਗ੍ਰਾਮ ਹੈਂਡਲ 'ਤੇ 'Arrow_weddingcompany' ਨਾਮ ਦੇ ਪੇਜ ਦੁਆਰਾ ਪੋਸਟ ਕੀਤਾ ਗਿਆ ਹੈ। ਵੀਡੀਓ ਨੂੰ ਕੈਪਸ਼ਨ ਦਿੱਤਾ ਗਿਆ ਹੈ, "ਸੜਕ ਦੇ ਵਿਚਕਾਰ ਵਿਆਹ ਦਾ ਫੋਟੋਸ਼ੂਟ।"


ਜਦੋਂ ਤੋਂ ਇਹ ਵੀਡੀਓ ਵਾਇਰਲ ਹੋਇਆ ਹੈ ਲੋਕ ਇਸ ਗੱਲ ਤੋਂ ਪ੍ਰਭਾਵਿਤ ਹੋਏ ਹਨ ਕਿ ਕਿਵੇਂ ਦੁਲਹਨ ਨੇ ਕੇਰਲ ਰਾਜ ਦੀ ਮੁੱਖ ਸਮੱਸਿਆ ਨੂੰ ਸਭ ਤੋਂ ਖੂਬਸੂਰਤ ਢੰਗ ਨਾਲ ਦੱਸਣ ਦਾ ਫੈਸਲਾ ਕੀਤਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਹ ਗੰਭੀਰ ਮੁੱਦਾ ਸਭ ਤੋਂ ਰਚਨਾਤਮਕ ਤਰੀਕਿਆਂ ਨਾਲ ਸਾਹਮਣੇ ਆਇਆ ਹੈ। ਕੁਝ ਦਿਨ ਪਹਿਲਾਂ ਇਕ ਸਮਾਜ ਸੇਵੀ ਇਸ ਦਾ ਵਿਰੋਧ ਕਰਨ ਲਈ ਟੋਇਆਂ ਨਾਲ ਭਰੀਆਂ ਸੜਕਾਂ 'ਤੇ ਘੁੰਮਦਾ ਦੇਖਿਆ ਗਿਆ ਸੀ। ਇੰਨਾ ਹੀ ਨਹੀਂਗੂਗਲ ਮੈਪ 'ਤੇ ਬੈਂਗਲੁਰੂ ਤੋਂ ਇਕ ਟੋਏ ਦੀ ਨਿਸ਼ਾਨਦੇਹੀ ਹੋਈ ਹੈ।

Get the latest update about BRIDE PHOTOSHOOT ON ROAD, check out more about KERALA BRIDE VIRAL VIDEO, PHOTOSHOOT ON ROADS FULL OF POTHOLES, BRIDE VIRAL VIDEO & KERALA

Like us on Facebook or follow us on Twitter for more updates.