Viral Video: ਸਟੇਜ ਤੇ ਛੋਟੀ ਬੱਚੀ ਦੇ ਐਕ੍ਸਪ੍ਰੇਸ਼ਨ, ਡਾਂਸ ਮੂਵਸ ਦੇਖ ਹਰ ਕੋਈ ਹਾਰਿਆ ਦਿਲ

ਇਸ 30 ਸਕਿੰਟ ਦੀ ਕਲਿੱਪ ਵਿੱਚ, ਇੱਕ ਛੋਟੀ ਕੁੜੀ ਨੂੰ ਹਰਿਆਣਵੀ ਗਾਇਕ ਅਜੈ ਹੁੱਡਾ ਦੇ ਇੱਕ ਮਸ਼ਹੂਰ ਗੀਤ 'ਤੇ ਪੂਰੇ ਸਵੈਗ ਨਾਲ ਸਟੇਜ 'ਤੇ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ...

ਸੋਸ਼ਲ ਮੀਡੀਆ ਤੇ ਹਾਲ੍ਹੀ 'ਚ ਵਾਇਰਲ ਹੋਈ ਇੱਕ ਵੀਡੀਓ ਨੇ ਇੱਕ ਛੋਟੀ ਬੱਚੀ ਨੂੰ ਸਟਾਰ ਬਣਾ ਦਿੱਤਾ ਹੈ। ਇਸ ਬੱਚੀ ਨੇ ਆਪਣੀਆਂ ਸ਼ਾਨਦਾਰ ਡਾਂਸ ਮੂਵਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਵਾਇਰਲ ਵੀਡੀਓ 'ਚ ਇਸ ਬੱਚੀ ਨੇ ਸਟੇਜ ਤੇ ਹਰਿਆਣਵੀ ਮਸ਼ਹੂਰ ਗੀਤ ਤੇ ਅਜਿਹਾ ਸਮਾਂ ਬਣਿਆ ਕਿ ਦੇਖਣ ਵਾਲੇ ਦੇਖਦੇ ਹੀ ਰਹਿ ਗਏ। ਵੀਡੀਓ 'ਚ ਕੁੜੀ ਗਾਇਕ ਅਜੈ ਹੁੱਡਾ ਦੇ ਸੁਪਰਹਿੱਟ ਹਰਿਆਣਵੀ ਗੀਤ 'ਕਮਰ ਤੇਰੀ ਲੈਫਟ ਰਾਈਟ ਹਾਲੇ... 'ਤੇ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਕੁੜੀ ਦਾ ਡਾਂਸ ਦੇਖ ਕੇ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਜ਼ਰੂਰ ਆ ਜਾਵੇਗੀ। 


ਇਸ 30 ਸਕਿੰਟ ਦੀ ਕਲਿੱਪ ਵਿੱਚ, ਇੱਕ ਛੋਟੀ ਕੁੜੀ ਨੂੰ ਹਰਿਆਣਵੀ ਗਾਇਕ ਅਜੈ ਹੁੱਡਾ ਦੇ ਇੱਕ ਮਸ਼ਹੂਰ ਗੀਤ 'ਤੇ ਪੂਰੇ ਸਵੈਗ ਨਾਲ ਸਟੇਜ 'ਤੇ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਦਰਅਸਲ ਇਹ ਵੀਡੀਓ ਕਲਿੱਪ ਗਾਇਕ ਅਜੇ ਹੁੱਡਾ ਦੇ ਇਕ ਪ੍ਰੋਗਰਾਮ ਦੀ ਹੈ ਜਿਸ 'ਚ ਉਹ ਆਪਣੇ ਮਸ਼ਹੂਰ ਗੀਤ 'ਕਮਰ ਤੇਰੀ ਲੈਫਟ ਰਾਈਟ ਹਾਲੇ...'ਤੇ ਪਰਫਾਰਮ ਕਰ ਰਹੇ ਸਨ। ਇਸ ਦੌਰਾਨ ਸਟੇਜ 'ਤੇ ਮੌਜੂਦ ਇਕ ਛੋਟੀ ਬੱਚੀ ਨੇ ਗੀਤ ਦੇ ਬੋਲਾਂ ਮੁਤਾਬਕ ਇਸ ਤਰ੍ਹਾਂ ਡਾਂਸ ਕਰਨਾ ਸ਼ੁਰੂ ਕਰ  ਦਿੱਤਾ, ਜਿਸ ਨੂੰ ਦੇਖ ਲੋਕ ਸਭ ਨੂੰ ਭੁੱਲ ਗਏ ਅਤੇ ਸਿਰਫ ਬੱਚੀ ਦੀਆਂ ਡਾਂਸ ਮੂਵਜ਼ ਦੇਖਣ ਲੱਗ ਗਏ। 
ਇਸ ਕਲਿੱਪ ਨੂੰ ਟਵਿੱਟਰ ਯੂਜ਼ਰ @itsmesabita ਦੁਆਰਾ 29 ਦਸੰਬਰ ਨੂੰ ਪੋਸਟ ਕੀਤਾ ਗਿਆ ਸੀ ਅਤੇ ਲਿਖਿਆ ਸੀ - ਬੇਬੀ ਗਰਲ ਨੇ ਕਮਾਲ ਕੀਤਾ! ਇਸ ਵੀਡੀਓ ਨੂੰ 74 ਹਜ਼ਾਰ ਤੋਂ ਵੱਧ ਵਿਊਜ਼, 4 ਹਜ਼ਾਰ ਤੋਂ ਵੱਧ ਲਾਈਕਸ ਅਤੇ ਸੈਂਕੜੇ ਪ੍ਰਤੀਕਿਰਿਆਵਾਂ ਮਿਲ ਚੁੱਕੀਆਂ ਹਨ। ਯੂਜ਼ਰਸ ਨੇ ਵੀ ਲੜਕੀ ਦੇ ਸਟਾਈਲ ਅਤੇ ਡਾਂਸ ਸਟੈਪ ਦੀ ਤਾਰੀਫ ਕੀਤੀ। ਇੱਕ ਵਿਅਕਤੀ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਭਵਿੱਖ ਵਿੱਚ ਸਪਨਾ ਚੌਧਰੀ ਫੇਲ ਹੋ ਸਕਦੀ ਹੈ।

Get the latest update about dance viral video, check out more about little girl dance viral, little girl dance, haryanvi little girl dance on stage & viral video dance video

Like us on Facebook or follow us on Twitter for more updates.