Viral Video: ਲੋਕਲ ਟਰੇਨ 'ਚ ਸੀਟ ਲਈ ਲੜੀਆਂ ਔਰਤਾਂ, ਪਰ ਇੱਕ ਆਂਟੀ ਤੇ ਟਿਕ ਗਈਆਂ ਸਭ ਦੀਆਂ ਨਜ਼ਰਾਂ

ਇਸ ਵੀਡੀਓ ਨੂੰ ਐਤਵਾਰ, 16 ਅਕਤੂਬਰ ਨੂੰ ਸਾਂਝਾ ਕੀਤਾ ਗਿਆ ਅਤੇ ਕੈਪਸ਼ਨ ਵਿੱਚ ਲਿਖਿਆ ਗਿਆ - ਲੋਕਲ ਟਰੇਨ ਵਿੱਚ ਸੀਟ ਨੂੰ ਲੈ ਕੇ ਦੋ ਔਰਤਾਂ ਵਿੱਚ ਝਗੜਾ! ਇਸ ਵਾਇਰਲ ਕਲਿੱਪ ਵਿੱਚ ਤਿੰਨ ਔਰਤਾਂ ਆਪਸ ਵਿੱਚ ਲੜਦੀਆਂ ਵੇਖੀਆਂ ਜਾ ਸਕਦੀਆਂ ਹਨ...

ਅਸੀਂ ਅਕਸਟ ਹੀ ਲੋਕਲ ਟਰੇਨ 'ਚ ਲੋਕਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਦੇਖੀਆਂ ਹੋਣਗੀਆਂ। ਕਈ ਵੀਡੀਓ 'ਚ ਕੋਈ ਵਿਅਕਤੀ ਆਪਣਾ ਹੁਨਰ ਦਿਖਾ ਰਿਹਾ ਹੁੰਦਾ ਹੈ ਤੇ ਕਈ 'ਚ ਲੋਕ ਆਪਸ 'ਚ ਲੜਦੇ ਨਜ਼ਰ ਆ ਜਾਂਦੇ ਹਨ। ਅਜਿਹੀ ਹੀ ਇੱਕ ਹੋਰ ਵੀਡੀਓ ਮੁੰਬਈ ਵਿੱਚ ਇੱਕ ਲੋਕਲ ਟਰੇਨ 'ਚੋ ਸਾਹਮਣੇ ਆਈ ਹੈ ਜਿਸ 'ਚ ਸੀਟ ਲਈ ਔਰਤਾਂ ਲੜ ਰਹੀਆਂ ਹਨ ਤੇ ਇੱਕ ਦੂਜੇ ਦੀ ਚੰਗੀ ਤਰ੍ਹਾਂ ਕੁੱਟਮਾਰ ਵੀ ਕਰ ਰਹੀਆਂ ਹਨ। ਇਹ ਲੋਕਲ ਟਰੇਨ ਨਵੀਂ ਮੁੰਬਈ ਦੇ ਤੁਰਭੇ ਸਟੇਸ਼ਨ 'ਤੇ ਜਾ ਰਹੀ ਸੀ। ਵੀਡੀਓ 'ਚ ਔਰਤਾਂ ਇੱਕ ਦੂਜੇ ਨਾਲ ਲੜਦੀਆਂ, ਵਾਲ ਖਿੱਚਣ ਦੇ ਨਾਲ-ਨਾਲ ਉਹ ਇੱਕ ਦੂਜੇ ਨੂੰ ਥੱਪੜ ਮਾਰਦੀਆਂ ਵੀ ਨਜ਼ਰ ਆ ਰਹੀਆਂ ਹਨ। ਪਰ ਇਸ ਵੀਡੀਓ ਦੇ ਵਾਇਰਲ ਹੋਣ ਦਾ ਇੱਕ ਕਾਰਨ ਹੋਰ ਵੀ ਹੈ। ਇਸ ਵੀਡੀਓ 'ਚ ਨਜ਼ਰ ਆ ਰਹੀ ਨੀਲੀ ਸਾੜੀ ਵਾਲੀ ਇੱਕ ਆਂਟੀ। ਜੋ ਇਸ ਤਰੀਕੇ ਨਾਲ ਇਸ ਲੜਾਈ ਦਾ ਮਜ਼ਾ ਲੈ ਰਹੀ ਸੀ ਕਿ ਵੀਡੀਓ ਦੇਖਣ ਵਾਲੇ ਹਰ ਸ਼ਖਸ ਦਾ ਧਿਆਨ ਉਸ ਵੱਲ ਜਰੂਰ ਖਿੱਚਿਆ ਗਿਆ।  


ਇਸ ਵੀਡੀਓ ਨੂੰ ਐਤਵਾਰ, 16 ਅਕਤੂਬਰ ਨੂੰ ਸਾਂਝਾ ਕੀਤਾ ਗਿਆ ਅਤੇ ਕੈਪਸ਼ਨ ਵਿੱਚ ਲਿਖਿਆ ਗਿਆ - ਲੋਕਲ ਟਰੇਨ ਵਿੱਚ ਸੀਟ ਨੂੰ ਲੈ ਕੇ ਦੋ ਔਰਤਾਂ ਵਿੱਚ ਝਗੜਾ! ਇਸ ਵਾਇਰਲ ਕਲਿੱਪ ਵਿੱਚ ਤਿੰਨ ਔਰਤਾਂ ਆਪਸ ਵਿੱਚ ਲੜਦੀਆਂ ਵੇਖੀਆਂ ਜਾ ਸਕਦੀਆਂ ਹਨ। ਕੁਝ ਔਰਤਾਂ ਇਨ੍ਹਾਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਔਰਤਾਂ ਇੱਕ ਦੂਜੇ ਨੂੰ  ਕੁੱਟਣ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ ਹਨ। ਦਰਅਸਲ ਦੋ ਔਰਤਾਂ ਮਿਲ ਕੇ ਇੱਕ ਔਰਤ ਨੂੰ ਕੁੱਟ ਰਹੀਆਂ ਹਨ। ਉਹ ਇੱਕ ਦੂਜੇ ਦੇ ਵਾਲ ਖਿੱਚਦੀਆਂ ਹਨ ਅਤੇ ਚੈਟਚੈਟ ਇੱਕ ਦੂਜੇ ਨੂੰ ਥੱਪੜ ਮਾਰਦੇ ਹੋਏ ਦਿਖਾਈ ਦੇਂਦੀਆਂ ਹਨ। 
ਇਸ ਦੌਰਾਨ ਕਈ ਲੋਕਾਂ ਦੀ ਨਜ਼ਰ ਨੇੜੇ ਹੀ ਨੀਲੀ ਸਾੜ੍ਹੀ ਵਾਲੀ ਆਂਟੀ 'ਤੇ ਟਿਕ ਗਈ। ਇਹ ਔਰਤ ਇੰਨੇ ਮਜ਼ੇ ਨਾਲ ਇਸ ਲੜਾਈ ਨੂੰ ਦੇਖ ਰਹੀ ਹੈ ਕਿ ਜਿਵੇ ਉਸ ਦੀ ਮਨਪਸੰਦ ਕੋਈ ਫਿਲਮ ਚੱਲ ਰਹੀ ਹੋਵੇ। ਉਸ ਦੇ ਚਿਹਰੇ 'ਤੇ ਮੁਸਕਰਾਹਟ ਦੇਖ ਕੇ ਇਕ ਯੂਜ਼ਰ ਨੇ ਲਿਖਿਆ- ਨੀਲੀ ਸਾੜੀ 'ਚ ਆਂਟੀ ਵੱਖਰਾ ਮਜ਼ਾ ਕਰ ਰਹੀ ਹੈ। 

Get the latest update about viral video, check out more about Mumbai local viral video, , women fight for seat in Mumbai local & Mumbai local women fight

Like us on Facebook or follow us on Twitter for more updates.