Viral Video: 'ਲੰਡਨ ਠੁਮਕਦਾ' ਗਾਣੇ ਤੇ ਨੇਪਾਲੀ ਕੁੜੀਆਂ ਦੇ ਜਬਰਦਸਤ ਡਾਂਸ ਨੇ ਜਿੱਤਿਆ ਸਭ ਦਾ ਦਿਲ

ਇੱਕ ਵਾਇਰਲ ਵੀਡੀਓ 'ਚ ਚਾਰ ਨੇਪਾਲੀ ਕੁੜੀਆਂ ਪੈਪੀ ਨੰਬਰ 'ਲੰਡਨ ਠੁਮਕਦਾ' ਗੀਤ 'ਤੇ ਜਬਰਦਸਤ ਡਾਂਸ ਕਰ ਰਹੀਆਂ ਹਨ। ਇਨ੍ਹਾਂ ਕੁੜੀਆਂ ਦੇ ਡਾਂਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ...

ਕੰਗਨਾ ਰਣੌਤ ਦੀ ਫਿਲਮ Queen ਦੇ ਰਿਲੀਜ਼ ਤੋਂ ਲਗਭਗ 9 ਸਾਲਾਂ ਬਾਅਦ ਵੀ, ਇਸ ਦੇ ਗੀਤ ਅਜੇ ਵੀ ਪ੍ਰਸਿੱਧ ਹਨ ਅਤੇ ਪਾਰਟੀਆਂ ਅਤੇ ਤਿਉਹਾਰਾਂ ਨੂੰ ਖੂਬ ਵਜਾਏ ਜਾਂਦੇ ਹਨ। ਇਨ੍ਹਾਂ ਗਾਣਿਆਂ 'ਚੋ ਇੱਕ ਗਾਣਾ 'ਲੰਡਨ ਠੁਮਕਦਾ' ਹੈ ਜੋਕਿ ਇੱਕ ਪੈਪੀ ਨੰਬਰ ਹੋਣ ਕਰਕੇ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰ ਦਿੰਦਾ ਹੈ। ਹੁਣ, ਇਹ ਗੀਤ ਇਕ ਵਾਰ ਫਿਰ ਇੰਟਰਨੈਟ 'ਤੇ ਟ੍ਰੈਂਡ ਕਰਨਾ ਸ਼ੁਰੂ ਹੋ ਗਿਆ ਹੈ। 


ਇੱਕ ਵਾਇਰਲ ਵੀਡੀਓ 'ਚ ਚਾਰ ਨੇਪਾਲੀ ਕੁੜੀਆਂ ਪੈਪੀ ਨੰਬਰ 'ਲੰਡਨ ਠੁਮਕਦਾ' ਗੀਤ 'ਤੇ ਜਬਰਦਸਤ ਡਾਂਸ ਕਰ ਰਹੀਆਂ ਹਨ। ਇਨ੍ਹਾਂ ਕੁੜੀਆਂ ਦੇ ਡਾਂਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।  
   
ਨੇਪਾਲ ਦੇ ਕਾਠਮੰਡੂ ਤੋਂ ਦਿ ਵਿੰਗਜ਼ ਵਜੋਂ ਜਾਣੇ ਜਾਂਦੇ ਕੁੜੀਆਂ ਦੇ ਗੈਂਗ ਨੇ 'ਦਿ ਵਿੰਗਜ਼ ਆਫੀਸ਼ੀਅਲ' ਨਾਮ ਦੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਸ ਡਾਂਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਚ ਇਹਨਾਂ ਕੁੜੀਆਂ ਦਾ ਗੈਂਗ ਆਮ ਕਪੜਿਆਂ 'ਚ ਪੂਰੇ ਤਾਲਮੇਲ ਦੇ ਨਾਲ ਲੰਡਨ ਠੁਮਕਦਾ ਗਾਣੇ ਤੇ ਠੁਮਕੇ ਲਗਾ ਰਹੀਆਂ ਹਨ। ਇਸ ਵੀਡੀਓ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ 13 ਮਿਲੀਅਨ ਤੋਂ ਵੱਧ ਵਿਊਜ਼ ਅਤੇ 9,500 ਕਮੈਂਟਸ ਮਿਲ ਚੁਕੇ ਹਨ।

Get the latest update about London Thumkada song dance of Nepal girls, check out more about nepal girls gand dance on london thumkada

Like us on Facebook or follow us on Twitter for more updates.