Video: ਲੁਧਿਆਣਾ 'ਚ ਵਿਅਕਤੀ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਬਣਾਈ ਆਪਣੀ ਵੀਡੀਓ, ਪਤਨੀ ਅਤੇ ਸਹੁਰੇ ਪਰਿਵਾਰ ਤੇ ਲਗਾਏ ਇਲਜ਼ਾਮ

ਮ੍ਰਿਤਕ ਦੀ ਪਛਾਣ ਦੀਪਕ ਜੈਕਬ ਵਜੋਂ ਹੋਈ ਹੈ। ਜਿਸ ਦੀ ਲਾਸ਼ ਦੇ ਨਾਲ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਇਸ ਵਿਅਕਤੀ ਵਲੋਂ ਆਪਣੀ ਵੀਡੀਓ 'ਚ ਪੁਲਿਸ ਨੂੰ ਬੇਨਤੀ ਕੀਤੀ ਗਈ ਕਿ...

ਲੁਧਿਆਣਾਦੇ ਜਮਾਲਪੁਰ ਇਲਾਕੇ ਦੇ ਭਾਮੀਆਂ 'ਚ ਇਹ ਘਟਨਾ ਵਾਪਰਨੀ ਹੈ। ਜਿਥੇ ਇੱਕ ਵਿਅਕਤੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਇੱਕ ਵੀਡੀਓ ਬਣਾਈ ਅਤੇ ਆਪਣੀ ਪਤਨੀ ਦੇ ਨਾਲ-ਨਾਲ ਉਸਦੇ ਮਾਤਾ-ਪਿਤਾ ਨੂੰ ਮੌਤ ਲਈ ਜਿੰਮੇਵਾਰ ਦੱਸਿਆ। ਮ੍ਰਿਤਕ ਦੀ ਪਛਾਣ ਦੀਪਕ ਜੈਕਬ ਵਜੋਂ ਹੋਈ ਹੈ। ਜਿਸ ਦੀ ਲਾਸ਼ ਦੇ ਨਾਲ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਇਸ ਵਿਅਕਤੀ ਵਲੋਂ ਆਪਣੀ ਵੀਡੀਓ 'ਚ ਪੁਲਿਸ ਨੂੰ ਬੇਨਤੀ ਕੀਤੀ ਗਈ ਕਿ ਉਸ ਦੇ ਮਾਪਿਆਂ ਨੂੰ ਕੁਝ ਵੀ ਨਾ ਦੱਸਿਆ ਜਾਵੇ ਪਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਮ੍ਰਿਤਕ ਦੀਪਕ ਜੈਕਬ ਨੇ ਆਪਣੇ ਘਰ ਵਿੱਚ ਹੀ ਫਾਹਾ ਲੈ ਲਿਆ। ਮ੍ਰਿਤਕ ਦੀ ਲਾਸ਼ ਨਾਲ ਮਿਲੇ ਦੀਪਕ ਜੈਕਬ ਦੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਉਹ ਆਪਣੀ 2 ਸਾਲ ਦੀ ਬੇਟੀ ਨੂੰ ਨਾ ਮਿਲਣ ਕਾਰਨ ਆਪਣੀ ਜ਼ਿੰਦਗੀ ਵਿੱਚ ਬਹੁਤ ਨਿਰਾਸ਼ ਹੈ। ਉਸਦਾ ਸਹੁਰਾ, ਪਤਨੀ ਅਤੇ ਉਸਦੇ ਦੋਸਤ ਪਿਛਲੇ ਕਾਫੀ ਸਮੇਂ ਤੋਂ ਉਸਦੇ ਨਾਲ ਅਜਿਹਾ ਕਰਦੇ ਆ ਰਹੇ ਹਨ ਅਤੇ ਉਸਦੀ ਪਤਨੀ ਨਾਲ ਰੰਜਿਸ਼ ਕਾਰਨ ਉਹ ਮੌਤ ਨੂੰ ਗਲੇ ਲਗਾ ਰਿਹਾ ਹੈ। 
ਜਾਣਕਾਰੀ ਮੁਤਾਬਿਕ ਦੋ ਹਫ਼ਤੇ ਪਹਿਲਾਂ ਮ੍ਰਿਤਕ ਆਪਣੀ ਧੀ ਨੂੰ ਆਪਣੇ ਘਰ ਲੈ ਆਇਆ ਸੀ। ਪਰ ਉਸ ਦੀ ਪਤਨੀ ਪੁਲਿਸ ਮੁਲਾਜ਼ਮਾਂ ਦੇ ਨਾਲ ਆਈ ਅਤੇ ਬੇਟੀ ਨੂੰ ਵੀ ਨਾਲ ਲੈ ਗਈ। ਜਿਸ ਤੋਂ ਬਾਅਦ ਦੀਪਕ ਪਰੇਸ਼ਾਨ ਹੋ ਗਿਆਤੇ ਉਸ ਨੇ ਆਤਮ ਹੱਤਿਆ ਕਰ ਲਈ।

ਪੁਲਿਸ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਿਕ ਇਸ ਘਟਨਾ ਦਾ ਓਦੋਂ ਪਤਾ ਲਗਾ ਜਦੋਂ ਦੀਪਕ ਦੀ ਮਾਂ ਨੇ ਦਰਵਾਜ਼ਾ ਖੜਕਾਇਆ ਪਰ ਦੀਪਕ ਨੇ ਅੰਦਰੋਂ ਕੋਈ ਜਵਾਬ ਨਹੀਂ ਦਿੱਤਾ।  ਇਸ ਤੋਂ ਬਾਅਦ ਉਹ ਪ੍ਰੇਸ਼ਾਨ ਹੋ ਗਈ ਅਤੇ ਮਦਦ ਲਈ ਗੁਆਂਢੀਆਂ ਨੂੰ ਬੁਲਾਇਆ। ਜਿਵੇਂ ਹੀ ਦਰਵਾਜ਼ਾ ਤੋੜਿਆ ਗਿਆ ਤਾਂ ਦੀਪਕ ਆਪਣੇ ਕਮਰੇ 'ਚ ਲਟਕਦਾ ਮਿਲਿਆ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। 

ਐਸਐਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਦੀਪਕ ਦੇ ਪਿਤਾ ਦੇ ਬਿਆਨ ਦਰਜ ਕਰ ਲਏ ਹਨ ਅਤੇ ਪਤਨੀ, ਸਾਲੇ ਅਤੇ ਹੋਰ ਰਿਸ਼ਤੇਦਾਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Get the latest update about PUNJAB NEWS, check out more about truescoopnews , news punjab, trues coop & LUDHIANA LATEST NEWS

Like us on Facebook or follow us on Twitter for more updates.