Viral Video: ਲੁਧਿਆਣਾ 'ਚ ਭਿੜੇ ਦੋ ਧਿਰ, ਮਾਮੂਲੀ ਬਹਿਸ ਤੋਂ ਬਾਅਦ ਚਲੀਆਂ ਲਾਠੀਆਂ ਤੇ ਪੱਥਰ

ਹਾਲ੍ਹੀ 'ਚ ਵਾਇਰਲ ਹੋ ਰਹੀ ਇੱਕ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਜਿਥੇ ਕੁਝ ਨੌਜਵਾਨ ਦਾ ਆਪਸੀ ਝਗੜਾ ਮਾਮੂਲੀ ਬਹਿਸ ਤੋਂ ਸ਼ੁਰੂ ਹੋ ਇੱਟਾਂ ਲਾਠੀਆਂ ਦੀ ਲੜਾਈ ਤੱਕ ਪਹੁੰਚ ਗਿਆ...

ਲੁਧਿਆਣਾ ਵਿੱਚ ਆਮ ਲੜਾਈ ਝਗੜੇ ਦੀਆਂ ਖਬਰਾਂ ਤਾਂ ਅਕਸਰ ਹੀ ਸਾਹਮਣੇ ਆਉਂਦੀਆਂ ਹਨ ਪਰ ਹਾਲ੍ਹੀ 'ਚ ਵਾਇਰਲ ਹੋ ਰਹੀ ਇੱਕ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਜਿਥੇ ਕੁਝ ਨੌਜਵਾਨ ਦਾ ਆਪਸੀ ਝਗੜਾ ਮਾਮੂਲੀ ਬਹਿਸ ਤੋਂ ਸ਼ੁਰੂ ਹੋ ਇੱਟਾਂ ਲਾਠੀਆਂ ਦੀ ਲੜਾਈ ਤੱਕ ਪਹੁੰਚ ਗਿਆ। ਇਨ੍ਹਾਂ ਨੌਜਵਾਨ ਮੁੰਡਿਆਂ 'ਚ ਹੋਈ ਮਾਮੂਲੀ ਬਹਿਸ ਅਚਾਨਕ ਇੰਨੀ ਵੱਧ ਗਈ ਕਿ ਉਹ ਸੜਕ 'ਤੇ ਇਕ-ਦੂਜੇ ਨੂੰ ਗਾਲ੍ਹਾਂ ਕੱਢਦੇ ਹੋਏ ਸ਼ਰੇਆਮ ਲਾਠੀਆਂ ਨਾਲ ਇੱਕ ਦੂੱਜੇ ਨੂੰ ਕੁੱਟਦੇ ਨਜ਼ਰ ਆਏ। ਇਸ ਦੌਰਾਨ ਕੁਝ ਨੌਜਵਾਨ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਦੇ ਵੀ ਨਜ਼ਰ ਆਏ। ਇਲਾਕਾ ਨਿਵਾਸੀ ਵਲੋਂ ਘਰਾਂ ਦੀਆਂ ਛੱਤਾਂ ਤੋਂ ਇਹ ਸਾਰੀ ਘਟਨਾ ਦੀ ਵੀਡੀਓ ਬਣਾਈ ਗਈ ਜੋਕਿ ਹੁਣ ਵਾਇਰਲ ਹੋ ਚੁੱਕੀ ਹੈ।  


ਜਾਣਕਾਰੀ ਮੁਤਾਬਿਕ ਇਹ ਘਟਨਾ ਮੋਤੀ ਨਗਰ ਥਾਣੇ ਅਧੀਨ ਪੈਂਦੇ ਟੈਕਸਟਾਈਲ ਕਲੋਨੀ ਇਲਾਕੇ ਦੀ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਿਕ ਦੋਵੇਂ ਧਿਰਾਂ ਨੇ ਇੱਕ ਦੂਜੇ ਨੂੰ ਧਮਕੀਆਂ ਦਿੰਦੇ ਹੋਏ ਦੇਖਿਆ ਗਿਆ ਸੀ। ਇਸ ਦੌਰਾਨ ਦੋਵੇਂ ਧਿਰਾਂ ਦੇ ਨੌਜਵਾਨ ਆਪਸ ਵਿੱਚ ਬਹਿਸ ਕਰਦੇ ਹੋਏ ਭਿੜ ਗਏ ਅਤੇ ਸੜਕ ਨੂੰ ਹੀ ਜੰਗ ਦਾ ਮੈਦਾਨ ਬਣਾ ਲਿਆ। ਇਨ੍ਹਾਂ ਨੌਜਵਾਨਾਂ ਨੇ ਇਕ ਦੂਜੇ 'ਤੇ ਪੱਥਰ ਸੁਟਣੇ ਸ਼ੁਰੂ ਕਰ ਦਿੱਤੇ। ਵਾਇਰਲ ਹੋਈ ਵੀਡੀਓ ਮੁਤਾਬਿਕ ਕੁਝ ਨੌਜਵਾਨ ਇੱਕ ਨੌਜਵਾਨ ਨੂੰ ਡੰਡਿਆਂ ਨਾਲ ਵੀ ਕੁੱਟਦੇ ਦਿਖਾਈ ਦੇ ਰਹੇ ਹਨ।  
ਜਾਣਕਾਰੀ ਦੇਂਦਿਆਂ ਮੋਤੀ ਨਗਰ ਥਾਣੇ ਦੇ ਐੱਸਐੱਚਓ ਸੰਜੀਵ ਕਪੂਰ ਨੇ ਕਿਹਾ ਕਿ ਉਹ ਵੀਡੀਓ ਦੇ ਅਧਾਰ ਤੇ ਮਾਮਲੇ ਦੀ ਜਾਂਚ ਕਰਨਗੇ ਜੇਕਰ ਇਹ ਵੀਡੀਓ ਉਨ੍ਹਾਂ ਦੇ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਵਾਪਰੀ ਤਾਂ ਮੁਲਜ਼ਮਾਂ ਨੂੰ ਫੜਨ ਲਈ ਸਖ਼ਤੀ ਨਾਲ ਕੇਸ ਦਰਜ ਕੀਤਾ ਜਾਵੇਗਾ। 


Get the latest update about ludhiana clash, check out more about Ludhiana, ludhiana fight, Viral Video & ludhiana video

Like us on Facebook or follow us on Twitter for more updates.