ਇਸ ਵਾਇਰਲ ਹੋਈ ਵੀਡੀਓ 'ਚ ਲੋਕਾਂ ਨੂੰ ਇੱਕ ਭਿਆਨਕ ਘਟਨਾ ਦੇਖਣ ਨੂੰ ਮਿਲੀ ਜਿਸ ਵਿੱਚ, ਇੱਕ ਵਿਅਕਤੀ ਨੂੰ ਇੱਕ ਇਲੈਕਟ੍ਰਾਨਿਕ ਕਾਰ ਨੇ ਉਸ ਦੀ ਮੁਰੰਮਤ ਦੇ ਦੌਰਾਨ ਵਿਅਕਤੀ ਨੂੰ ਕੂਚਲ ਦਿੱਤਾ। ਇਹ ਇਕ ਆਟੋਮੈਟਿਕ ਕਾਰ ਸੀ ਜੋਕਿ ਮੁਰੰਮਤ ਦੌਰਾਨ ਆਪ ਹੀ ਸਟਾਰਟ ਹੋ ਗਈ ਜਿਸ ਕਾਰਨ ਇਸ ਕਾਰ ਨੂੰ ਚੈੱਕ ਕਰ ਰਹੇ ਇੱਕ ਵਿਅਕਤੀ ਨੂੰ ਕੁਚਲ ਦਿੱਤਾ।
ਵਾਇਰਲ ਹੋਈ ਸੀਸੀਟੀਵੀ ਵੀਡੀਓ ਵਿੱਚ, ਇੱਕ ਵਿਅਕਤੀ ਜੋ ਸ਼ਾਇਦ ਇੱਕ ਮਕੈਨਿਕ ਹੈ, ਉਹ ਕਾਰ ਦਾ ਬੋਨਟ ਖੋਲ੍ਹਦੇ ਹੋਏ ਡਰਾਈਵਿੰਗ ਸੀਟ 'ਤੇ ਵਾਪਸ ਜਾ ਕੇ ਇਸ ਦਾ ਮੁਆਇਨਾ ਕਰਦੇ ਦੇਖਿਆ ਜਾ ਸਕਦਾ ਹੈ ਕਿਉਂਕਿ ਆਟੋਮੈਟਿਕ ਕਾਰ ਟੁੱਟੀ ਹੋਈ ਦੱਸੀ ਜਾ ਰਹੀ ਹੈ। ਕੁਝ ਸਕਿੰਟਾਂ ਬਾਅਦ ਉਹ ਵਿਅਕਤੀ ਦੁਬਾਰਾ ਇੰਜਣ ਦੇ ਡੱਬੇ ਦੇ ਨੇੜੇ ਆਉਂਦਾ ਦੇਖਿਆ ਗਿਆ ਜਦੋਂ ਕਾਰ ਅਚਾਨਕ ਸਟਾਰਟ ਤੋਂ ਗਈ ਤੇ ਤੇਜ਼ੀ ਨਾਲ ਸਟੀਲ ਦੇ ਗੇਟ ਨਾਲ ਟਕਰਾ ਗਈ, ਜਿਸ ਦੌਰਾਨ ਉਹ ਮਕੈਨਿਕ ਵਿਚਕਾਰ ਫਸ ਜਾਂਦੀ ਹੈ। ਇਸ ਤੋਂ ਇਲਾਵਾ, ਜਦੋਂ ਇਹ ਹਾਦਸਾ ਵਾਪਰਿਆ ਵੀਡੀਓ ਵਿੱਚ ਇੱਕ ਔਰਤ ਅਤੇ ਇੱਕ ਆਦਮੀ ਆਪਣੇ ਬੱਚੇ ਦੇ ਨਾਲ ਇਸ ਦੇ ਆਲੇ-ਦੁਆਲੇ ਘੁੰਮ ਰਹੇ ਹਨ। ਜਿਵੇਂ ਹੀ ਆਟੋਮੈਟਿਕ ਵਾਹਨ ਹਾਦਸਾਗ੍ਰਸਤ ਹੋਇਆ, ਔਰਤ ਉਸ ਆਦਮੀ ਵੱਲ ਭੱਜੀ ਅਤੇ ਚੀਕਣਾ ਸ਼ੁਰੂ ਕਰ ਦਿੱਤਾ।
ਵੀਡੀਓ ਨੂੰ ਇੱਕ ਟਵਿੱਟਰ ਯੂਜ਼ਰ ਨੇ ਸ਼ੇਅਰ ਕਰਦੇ ਹੋਏ ਲਿਖਿਆ, "ਜੇਕਰ ਕੋਈ ਆਟੋਮੈਟਿਕ ਗੱਡੀ ਟੁੱਟ ਜਾਂਦੀ ਹੈ, ਤਾਂ ਕਦੇ ਵੀ ਵਾਹਨ ਦੇ ਅੱਗੇ ਨਾ ਖੜ੍ਹੋ। ਕਿਰਪਾ ਕਰਕੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਚੇਤਾਵਨੀ ਦਿਓ। ਇੱਕ ਉਦਾਹਰਣ ਵਜੋਂ ਇਸ ਸੰਦੇਸ਼ ਨੂੰ ਸਾਂਝਾ ਕਰੋ।" ਜਿਕਰਯੋਗ ਹੈ ਕਿ ਇਹ ਘਟਨਾ ਕਿੱਥੇ ਵਾਪਰੀ ਉਸ ਦੀ ਪਹਿਚਾਣ ਨਹੀਂ ਹੋ ਸਕੀ ਹੈ। ਇਸ ਤੋਂ ਇਲਾਵਾ, ਉਸ ਵਿਅਕਤੀ ਨਾਲ ਕੀ ਹੋਇਆ ਅਤੇ ਉਸ ਨੂੰ ਕਿਸ ਤਰ੍ਹਾਂ ਦੀ ਸੱਟ ਲੱਗੀ, ਇਹ ਪਤਾ ਨਹੀਂ ਹੈ।
Get the latest update about AUTOMATIC CAR ACCIDENT, check out more about ACCIDENT AUTOMATIC CAR, LIVE, AUTOMATIC VEHICLE ACCIDENT & ENGLISH NEWS
Like us on Facebook or follow us on Twitter for more updates.