Viral Video: ਫਿਰ ਨਸ਼ੇ ਕਰਕੇ ਬਦਨਾਮ ਹੋਇਆ ਮਕਬੂਲਪੁਰਾ, ਕੈਮਰੇ 'ਚ ਕੈਦ ਹੋਇਆ ਨਸ਼ੇ 'ਚ ਡੁੱਬਿਆ ਨੌਜਵਾਨ

ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੀਲੇ ਰੰਗ ਦੀ ਚੈਕ ਕਮੀਜ਼ ਵਿੱਚ ਇੱਕ ਵਿਅਕਤੀ ਮੁਸ਼ਕਿਲ ਨਾਲ ਖੜ੍ਹਾ ਹੈ। ਹਾਲਾਂਕਿ ਇਹ ਵੀਡੀਓ ਕਦੋਂ ਫਿਲਮਾਈ ਗਈ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ...

ਨਸ਼ੇ ਕਰਕੇ ਬਦਨਾਮ ਅੰਮ੍ਰਿਤਸਰ ਦਾ ਮਕਬੂਲਪੁਰਾ ਇਲਾਕਾ ਫਿਰ ਚਰਚਾ ਹੈ। ਨਸ਼ੇ 'ਚ ਡੁੱਬੀ ਇੱਕ ਔਰਤ ਦੀ ਵੀਡੀਓ ਵਾਇਰਲ ਹੋਣ ਤੋਂ ਕੁਝ ਹਫ਼ਤਿਆਂ ਬਾਅਦ ਹੀ ਮਕਬੂਲਪੁਰਾ ਤੋਂ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਆਦਮੀ ਨੂੰ ਇਸੇ ਹਾਲਤ ਵਿੱਚ ਦਿਖਾਇਆ ਗਿਆ ਹੈ। ਵੀਡੀਓ ਵਾਇਰਲ 'ਚ ਇੱਕ ਵਿਅਕਤੀ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਹੇਠ ਇੱਕ ਗਲੀ ਵਿੱਚ ਆਪਣੇ ਪੈਰਾਂ 'ਤੇ ਖੜ੍ਹਾ ਹੋਣ  ਚ ਵੀ ਅਸਮਰਥ ਨਜ਼ਰ ਆ ਰਿਹਾ ਹੈ। ਲੋਕ ਉਸ ਕੋਲੋਂ ਲੰਘ ਰਹੇ ਹਨ ਪਰ ਉਸ ਨੂੰ ਕੋਈ ਹੋਸ਼ ਨਹੀਂ ਹੈ।  

ਪੰਜਾਬ ਦੇ ਇੱਕ ਪੱਤਰਕਾਰ ਹਰਪਿੰਦਰ ਸਿੰਘ ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀਡੀਓ ਪੋਸਟ ਕੀਤੀ ਹੈ। ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੀਲੇ ਰੰਗ ਦੀ ਚੈਕ ਕਮੀਜ਼ ਵਿੱਚ ਇੱਕ ਵਿਅਕਤੀ ਮੁਸ਼ਕਿਲ ਨਾਲ ਖੜ੍ਹਾ ਹੈ। ਹਾਲਾਂਕਿ ਇਹ ਵੀਡੀਓ ਕਦੋਂ ਫਿਲਮਾਈ ਗਈ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਪਰ ਇਹ ਸਪੱਸ਼ਟ ਹੈ ਕਿ ਇਹ ਵਿਅਕਤੀ ਨਸ਼ੇ ਦੇ 'ਪ੍ਰਭਾਵ' ਅਧੀਨ ਹੈ। ਅੰਮ੍ਰਿਤਸਰ ਮਕਬੂਪੁਰਾ ਦੀ ਵਾਇਰਲ ਹੋਈ ਵੀਡੀਓ ਵਿੱਚ ਇੱਕ ਵਿਅਕਤੀ ਕਿਹਾ ਰਿਹਾ ਹੈ ਕਿ ਪੰਜਾਬ ਦੀ ਨੌਜਵਾਨੀ ਇਸ ਤਰ੍ਹਾਂ ਦੇ ਦੌਰ ਵਿੱਚੋਂ ਲੰਘ ਰਹੀ ਹੈ। ਇਹ ਵੀਡੀਓ ਚਮਰੰਗ ਰੋਡ ਦਾ ਹੈ। ਮਕਬੂਲਪੁਰਾ ਤੋਂ ਚਮਰੰਗ ਰੋਡ ਸਿਰਫ਼ 2.3 ਕਿਲੋਮੀਟਰ ਦੂਰ ਹੈ।
ਅੰਮ੍ਰਿਤਸਰ ਦੇ ਮਕਬੂਲਪੁਰਾ ਜਿਸ ਨੂੰ ‘ਵਿਧਵਾਵਾਂ ਦਾ ਪਿੰਡ’ ਵੀ ਆਖਿਆ ਜਾਂਦਾ ਹੈ। ਅੰਮ੍ਰਿਤਸਰ ਤੋਂ ਮਹਿਜ਼ ਦੋ ਕੁ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਮਕਬੂਲਪੁਰਾ, ਨਸ਼ਿਆਂ ਦੀ ਮਾਰ ਹੇਠ ਆਏ ਲੋਕਾਂ ਦੇ ਦੁੱਖਾਂ ਨਾਲ ਜੂਝ ਰਿਹਾ ਹੈ। 2016 ਦੀ ਇੱਕ ਰਿਪੋਰਟ ਦੇ ਅਨੁਸਾਰ, ਮਕਬੂਲਪੁਰਾ ਲਗਭਗ 25,000 ਵਸਨੀਕਾਂ ਦਾ ਇੱਕ ਛੋਟਾ ਜਿਹਾ ਪਿੰਡ ਹੈ, ਜੋ ਦੇਸ਼ ਦੀ ਵੰਡ ਤੋਂ ਤੁਰੰਤ ਬਾਅਦ ਇੱਥੇ ਆ ਕੇ ਵਸੇ ਸਨ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ 1999 ਤੋਂ ਲੈ ਕੇ 2016 ਵਿੱਚ 400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਕਥਿਤ ਤੌਰ 'ਤੇ ਨਸ਼ੇ ਦੇ ਆਦੀ ਸਨ।

ਵੀਡੀਓ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਇਸ ਨਸ਼ੇ ਤੋਂ ਛੁਟਕਾਰਾ ਦਿਵਾਉਣ ਦੇ ਯਤਨਾਂ ਦੇ ਬਾਵਜੂਦ ਇਸ ਖੇਤਰ ਵਿੱਚ ਨਸ਼ਿਆਂ ਦੇ ਫੈਲਾਅ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

Get the latest update about AMRITSAR MAQBOOLPURA DRUGS VIRAL VIDEO, check out more about LATEST PUNJAB NEWS, MAQBOOLPURA, MAQBOOLPURA MAN DRUGS VIDEO & MAQBOOLPURA MAN DRUGS

Like us on Facebook or follow us on Twitter for more updates.