Viral Video: ਰਿਪੇਅਰ ਦੌਰਾਨ ਫਟਿਆ ਮੋਬਾਈਲ ਫ਼ੋਨ, ਅੱਗ ਦੀ ਲਪੇਟ 'ਚ ਆਇਆ ਗ੍ਰਾਹਕ ਤੇ ਦੁਕਾਨਦਾਰ

ਇੱਕ ਰਿਪੇਅਰ ਦੀ ਦੁਕਾਨ ਵਿੱਚ ਇਹ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਗਾਹਕ ਚਾਰਜਿੰਗ ਵਿੱਚ ਸਮੱਸਿਆ ਕਾਰਨ ਫੋਨ ਮੁਰੰਮਤ ਕਾਰਨ ਦੁਕਾਨ 'ਚ ਆਇਆ ਸੀ...

ਕਈ ਵਾਰ ਸਾਡਾ ਮੁਬਾਇਲ ਫੋਨ ਖਰਾਬ ਹੋ ਜਾਂਦਾ ਹੈ ਜਾਂ ਕੁਝ ਛੋਟੀ ਖਰਾਬੀ ਦੇ ਕਾਰਨ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਜਿਹੇ 'ਚ ਅਸੀਂ ਕੋਸ਼ਿਸ਼ ਕਰਦੇ ਹਨ ਕਿ ਘੱਟ ਕੀਮਤ 'ਚ ਹੀ ਉਸ ਨੂੰ ਰਿਪੇਅਰ ਕਰਵਾ ਲਿਆ ਜਾਵੇ। ਪਰ ਹਾਲ ਹੀ 'ਚ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਨੇ ਮੋਬਾਈਲ ਰਿਪੇਅਰ ਨੂੰ ਲੈ ਕੇ ਲੋਕਾਂ ਦੇ ਦਿਲਾਂ 'ਚ ਡਰ ਪੈਦਾ ਕਰ ਦਿੱਤਾ। ਵਾਇਰਲ ਵੀਡੀਓ ਉੱਤਰ ਪ੍ਰਦੇਸ਼ ਦੇ ਲਲਿਤਪੁਰ ਦੇ ਪਾਲੀ ਖੇਤਰ ਦੀ ਹੈ ਜਿਥੇ ਇੱਕ ਰਿਪੇਅਰ ਦੀ ਦੁਕਾਨ ਵਿੱਚ ਇਹ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਗਾਹਕ ਚਾਰਜਿੰਗ ਵਿੱਚ ਸਮੱਸਿਆ ਕਾਰਨ ਫੋਨ ਮੁਰੰਮਤ ਕਾਰਨ ਦੁਕਾਨ 'ਚ ਆਇਆ ਸੀ। 
ਵਾਇਰਲ ਹੋਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਦੁਕਾਨ ਦੇ ਸ਼ੀਸ਼ੇ ਦੇ ਕਾਊਂਟਰ ਦੇ ਇੱਕ ਪਾਸੇ ਖੜ੍ਹਾ ਹੈ ਅਤੇ ਉਸ ਦਾ ਫ਼ੋਨ ਕਾਊਂਟਰ ਉੱਤੇ ਰੱਖਿਆ ਹੋਇਆ ਹੈ। ਜਿਵੇਂ ਹੀ ਦੂਜਾ ਵਿਅਕਤੀ ਮੁਬਾਇਲ ਰਿਪੇਅਰ ਲਈ ਕਿਸੇ ਟੂਲ ਨਾਲ ਮੋਬਾਈਲ ਦੀ ਬੈਟਰੀ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇੱਕ ਧਮਾਕਾ ਜਿਹਾ ਹੁੰਦਾ ਹੈ ਤੇ ਤੇਜ਼ ਅੱਗ ਦੀਆਂ ਲਪਟਾਂ ਨਿਕਲਦੀਆਂ ਹਨ। ਇਹ ਸਾਰਾ ਹਾਦਸਾ ਉਸ ਸਮੇਂ ਦੁਕਾਨ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਿਆ।  

ਇਸ ਬਾਰੇ ਜਾਣਕਾਰੀ ਦੇਂਦਿਆਂ ਪਾਲੀ ਥਾਣੇ ਦੇ ਟਾਊਨ ਇੰਚਾਰਜ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Get the latest update about uttar pradesh lalitpur, check out more about mobile repair blast, mobile repair accident & blast during mobile repair

Like us on Facebook or follow us on Twitter for more updates.