Viral Video: Bentley ਦੀ ਖੁਸ਼ੀ 'ਚ ਕਾਨੂੰਨ ਦੀ ਉਡਾਈਆਂ ਧੱਜੀਆਂ, ਕਾਰ ਸ਼ੋਅ ਰੂਮ ਦੇ ਬਾਹਰ ਕੀਤੀ ਹਵਾਈ ਫਾਈਰਿੰਗ

ਪੰਜਾਬ 'ਚ ਵੱਧਦੇ VIP ਅਤੇ ਗੰਨ ਕਲਚਰ ਤੇ ਨੱਥ ਪਾਉਣ ਲਈ ਜਿਥੇ ਸਰਕਾਰ ਨਿੱਤ ਨਵੇਂ ਜਤਨ ਕਰ ਰਹੀ ਹੈ ਓਥੇ ਹੀ ਸ਼ੁਭਮ ਵਜੋਂ ਪਛਾਣੇ ਗਏ ਵਿਅਕਤੀ ਨੇ ਆਪਣੀ ਨਵੀਂ ਲਗਜ਼ਰੀ ਕਾਰ ਬੈਂਟਲੇ ਨੂੰ ਖਰੀਦਣ ਤੋਂ ਬਾਅਦ ਜਸ਼ਨ ਵਿੱਚ ਕਾਨੂੰਨ ਦੀਆਂ ਧਜੀਆਂ ਉੱਡਾ ਦਿੱਤੀਆਂ...

ਮੁਹਾਲੀ ਦੇ ਖਰੜ ਕਸਬੇ ਤੋਂ ਸਾਹਮਣੇ ਆਈ ਇਸ ਵੀਡੀਓ ਨੇ ਸੋਸ਼ਲ ਮੀਡੀਆ ਤੇ ਖਲਬਲੀ ਮਚਾ ਦਿੱਤੀ ਹੈ। ਪੰਜਾਬ 'ਚ ਵੱਧਦੇ VIP ਅਤੇ ਗੰਨ ਕਲਚਰ ਤੇ ਨੱਥ ਪਾਉਣ ਲਈ ਜਿਥੇ ਸਰਕਾਰ ਨਿੱਤ ਨਵੇਂ ਜਤਨ ਕਰ ਰਹੀ ਹੈ ਓਥੇ ਹੀ ਸ਼ੁਭਮ ਵਜੋਂ ਪਛਾਣੇ ਗਏ ਵਿਅਕਤੀ ਨੇ ਆਪਣੀ ਨਵੀਂ ਲਗਜ਼ਰੀ ਕਾਰ ਬੈਂਟਲੇ ਨੂੰ ਖਰੀਦਣ ਤੋਂ ਬਾਅਦ ਜਸ਼ਨ ਵਿੱਚ ਕਾਨੂੰਨ ਦੀਆਂ ਧਜੀਆਂ ਉੱਡਾ ਦਿੱਤੀਆਂ। ਉਸ ਨੇ ਕਾਰ ਖਰੀਦਣ ਤੋਂ ਬਾਅਦ ਸ਼ੋਅ ਰੂਮ ਦੇ ਬਾਹਰ ਹੀ ਆਪਣੀ ਬੰਦੂਕ ਦਾਗ ਦਿੱਤੀ ਅਤੇ ਹਵਾਈ ਫਾਈਰਿੰਗ ਕੀਤੇ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ।

ਵੀਡੀਓ ਵਿੱਚ, ਵਿਅਕਤੀ ਨੂੰ ਸਪਸ਼ਟ ਤੌਰ 'ਤੇ ਵੱਡੀ ਪਿਸਤੌਲ ਫੜੀ ਹੋਈ ਦੇਖਿਆ ਜਾ ਸਕਦਾ ਹੈ। ਉਹ ਆਪਣੀ ਨਵੀਂ ਸੁਪਰਕਾਰ ਦੇ ਕੋਲ ਖੜ੍ਹਾ ਹੈ। ਕਾਰ ਖਰੀਦਣ ਦੀ ਖੁਸ਼ੀ ਨੂੰ ਵਖਰ੍ਹੇ ਢੰਗ ਨਾਲ ਜਾਹਿਰ ਕਰਨ ਲਈ ਉਹ ਆਪਣੀ ਬੰਦੂਕ ਨਾਲ ਦੋ-ਦੋ ਗੋਲੀਆਂ ਚਲਾਉਂਦਾ ਹੈ, ਉਸ ਸਮੇਂ ਉਸ ਨੂੰ ਭੀੜ ਘੇਰ ਲੈਂਦੀ ਹੈ ਅਤੇ ਜਸ਼ਨ ਵਿੱਚ ਲੋਕ ਤਾੜੀਆਂ ਮਾਰਨਾ ਸ਼ੁਰੂ ਹੋ ਜਾਂਦੇ ਹਨ।  
ਇਸ ਵੀਡੀਓ ਦੇ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪ੍ਰਸਾਸ਼ਨ ਹਰਕਤ 'ਚ ਆਈ ਹੈ। ਸੂਤਰਾਂ ਅਨੁਸਾਰ ਇਸ ਨੌਜਵਾਨ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਹਥਿਆਰ ਲਾਇਸੰਸਸ਼ੁਦਾ ਸੀ ਜਾਂ ਨਹੀਂ ਅਤੇ ਕਿਸ ਦੇ ਨਾਮ 'ਤੇ ਦਰਜ ਕੀਤਾ ਗਿਆ ਸੀ। 

ਜ਼ਿਕਰਯੋਗ ਹੈ ਕਿ ਪੰਜਾਬ ਆਪਣੇ ਗੰਨ ਕਲਚਰ ਲਈ ਜਾਣਿਆ ਜਾਂਦਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੇ ਅਨੁਸਾਰ, ਪੰਜਾਬ ਵਿੱਚ 2016 ਤੋਂ 2020 ਦਰਮਿਆਨ ਹਥਿਆਰਾਂ ਨਾਲ ਸਬੰਧਤ 2,073 ਮਾਮਲੇ ਦਰਜ ਕੀਤੇ ਗਏ ਹਨ। ਇਹ ਔਸਤਨ ਪ੍ਰਤੀ ਸਾਲ ਲਗਭਗ 400 ਕੇਸ ਹਨ।

Get the latest update about fires rounds after buying Bentley, check out more about mohali young man firring, punjab police punjab news, mohali man & news in punjab

Like us on Facebook or follow us on Twitter for more updates.