Viral Video: ਚੱਲਦੀ ਬਾਈਕ ਦੇ ਟਾਇਰ 'ਚ ਫਸਿਆ ਬੇਜ਼ੁਬਾਨ, ਜਾਨ ਬਣਾਉਣ ਲਈ ਛੁੱਟੇ ਪਸੀਨੇ

ਉੱਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਇਹ ਘਟਨਾ ਵਾਪਰੀ ਹੈ ਜਿੱਥੇ ਸੜਕ ਪਾਰ ਕਰਦੇ ਸਮੇਂ ਇੱਕ ਤੇਜ਼ ਰਫ਼ਤਾਰ ਬਾਈਕ ਦੇ ਅਗਲੇ ਪਹੀਏ ਵਿੱਚ ਇੱਕ ਬਾਂਦਰ ਫਸ ਗਿਆ। ਹਾਲਾਂਕਿ ਜਿਵੇਂ ਹੀ ਬਾਂਦਰ ਪਹੀਏ 'ਚ ਫਸਿਆ ਤਾਂ ਵਿਅਕਤੀ ਨੇ ਤੁਰੰਤ ਮੋਟਰਸਾਈਕਲ ਰੋਕ ਲਿਆ...

ਇਨਸਾਨੀਅਤ ਹਜੇ ਵੀ ਜਿੰਦਾ ਹੈ ਇਸ ਗੱਲ ਦਾ ਸਬੂਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਤੋਂ ਮਿਲ ਜਾਂਦਾ ਹੈ ਜਿਥੇ ਇੱਕ ਬੇਜ਼ੁਬਾਨ ਗਲਤੀ ਨਾਲ ਮੁਸੀਬਤ 'ਚ ਫੱਸ ਗਿਆ ਪਰ ਉਸ ਦੀ ਜਾਨ ਬਚਾਉਣ ਲਈ ਲੋਕਾਂ ਨੇ ਕਾਫੀ ਹੱਥ ਪੈਰ ਮਾਰੇ ਤੇ ਉਸ ਨੂੰ ਸੁਰਖਿਅਤ ਕੀਤਾ। ਉੱਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਇਹ ਘਟਨਾ ਵਾਪਰੀ ਹੈ ਜਿੱਥੇ ਸੜਕ ਪਾਰ ਕਰਦੇ ਸਮੇਂ ਇੱਕ ਤੇਜ਼ ਰਫ਼ਤਾਰ ਬਾਈਕ ਦੇ ਅਗਲੇ ਪਹੀਏ ਵਿੱਚ ਇੱਕ ਬਾਂਦਰ ਫਸ ਗਿਆ। ਹਾਲਾਂਕਿ ਜਿਵੇਂ ਹੀ ਬਾਂਦਰ ਪਹੀਏ 'ਚ ਫਸਿਆ ਤਾਂ ਵਿਅਕਤੀ ਨੇ ਤੁਰੰਤ ਮੋਟਰਸਾਈਕਲ ਰੋਕ ਲਿਆ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬਾਂਦਰ ਨੂੰ ਬਚਾਇਆ। 

ਜਾਣਕਾਰੀ ਮੁਤਾਬਿਕ ਬਾਰਾਬੰਕੀ ਦੇ ਬਦੋਸਰਾਏ 'ਚ ਦਿਂਨ ਦੇ ਸਮੇਂ ਇਕ ਬਾਈਕ ਸਵਾਰ ਸੜਕ 'ਤੇ ਜਾ ਰਿਹਾ ਸੀ ਕਿ ਅਚਾਨਕ  ਹੀ ਇੱਕ ਬਾਂਦਰ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਇਹ ਬਾਂਦਰ ਦੋਪਹੀਆ ਵਾਹਨ ਦੇ ਅਗਲੇ ਪਹੀਏ 'ਚ ਫਸ ਗਿਆ। ਅਜਿਹੇ 'ਚ ਬਾਈਕ ਸਵਾਰ ਨੇ ਤੁਰੰਤ ਬ੍ਰੇਕ ਲਗਾ ਦਿੱਤੀ, ਜਿਸ ਤੋਂ ਬਾਅਦ ਉਸ ਵਿਅਕਤੀ ਨੇ ਸਥਾਨਕ ਲੋਕਾਂ ਦੀ ਮਦਦ ਲੈ ਬੜੀ ਸਾਵਧਾਨੀ ਨਾਲ ਬਾਂਦਰ ਨੂੰ ਪਹੀਏਚੋਂ ਬਾਹਰ ਕੱਢਿਆ। 


ਬਾਂਦਰ ਨੂੰ ਛੁਡਾਉਣ ਲਈ ਮੋਟਰਸਾਈਕਲ ਮਾਲਕ ਅਤੇ ਸਥਾਨਕ ਲੋਕਾਂ ਨੇ ਮੋਟਰਸਾਈਕਲ ਦਾ ਪਹੀਆ ਤੱਕ ਖੋਲ ਦਿੱਤਾ। ਜਿਵੇਂ ਹੀ ਬਾਂਦਰ ਬਾਹਰ ਆਇਆ, ਉਹ ਭੱਜ ਗਿਆ। ਇਸ ਹਾਦਸੇ ਵਿੱਚ ਕੋਈ ਵੀ ਗੰਭੀਰ ਜ਼ਖ਼ਮੀ ਨਹੀਂ ਹੋਇਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬਾਈਕ ਸਵਾਰ ਨੇ ਬ੍ਰੇਕ ਨਾ ਲਗਾਈ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

ਇਹ ਵੀਡੀਓ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ। ਕੁਝ ਯੂਜ਼ਰਸ ਨੇ ਦੱਸਿਆ ਕਿ ਬਾਈਕ ਸਵਾਰਾਂ ਦੀ ਸਮਝਦਾਰੀ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਕ ਹੋਰ ਨੇ ਕਿਹਾ ਕਿ ਚੰਗਾ ਹੋਇਆ ਕਿ ਮੋਟਰਸਾਈਕਲ ਸਵਾਰ ਜ਼ਿਆਦਾ ਰਫਤਾਰ ਨਹੀਂ ਚਲਾ ਰਿਹਾ ਸੀ।

Get the latest update about Video, check out more about Monkey viral video, video uttar pradesh & Viral video

Like us on Facebook or follow us on Twitter for more updates.