Viral Video: ਸਵੀਮਿੰਗ ਪੂਲ 'ਚ Moon walk, ਕੁੜੀ ਦੇ ਜ਼ਬਰਦਸਤ ਡਾਂਸ ਮੂਵਸ ਇੰਟਰਨੈੱਟ ਤੇ ਹੋਏ ਵਾਇਰਲ

ਮਾਇਕਲ ਜੈਕਸਨ ਦੇ ਸਭ ਤੋਂ ਪ੍ਰਚਲਿਤ ਮੂਵ ਮੂਨ ਵਾਕ ਨੂੰ ਕਰਨ ਦੀ ਕੋਸ਼ਿਸ਼ ਹਰ ਵਿਅਕਤੀ ਕਰਦਾ ਹੈ ਪਰ ਇਸ ਨੂੰ ਕਰਨਾ ਇਨਾ ਆਸਾਨ ਨਹੀਂ ਹੈ

ਮਾਈਕਲ ਜੈਕਸਨ ਅਤੇ ਉਸ ਦੇ ਡਾਂਸ ਮੂਵਸ ਦਾ ਦੁਨੀਆ 'ਚ ਹਰ ਕੋਈ ਦੀਵਾਨਾ ਹੈ। ਲੋਕ ਅੱਜ ਵੀ ਉਸ ਦੇ ਮੂਨਵਾਕ ਡਾਂਸ ਨੂੰ ਯਾਦ ਕਰਦੇ ਹਨ ਤੇ ਜਦੋਂ ਵੀ ਮੌਕਾ ਮਿਲਦਾ ਹੈ ਉਸ ਮੁਵਸ ਨੂੰ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ। ਮਾਇਕਲ ਜੈਕਸਨ ਦੇ ਸਭ ਤੋਂ ਪ੍ਰਚਲਿਤ ਮੂਵ ਮੂਨ ਵਾਕ ਨੂੰ ਕਰਨ ਦੀ ਕੋਸ਼ਿਸ਼ ਹਰ ਵਿਅਕਤੀ ਕਰਦਾ ਹੈ ਪਰ ਇਸ ਨੂੰ ਕਰਨਾ ਇਨਾ ਆਸਾਨ ਨਹੀਂ ਹੈ। 

ਇਨ੍ਹੀਂ ਦਿਨੀਂ ਇਕ ਔਰਤ ਦਾ ਡਾਂਸ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਪਾਣੀ ਦੇ ਅੰਦਰ ਮੂਨਵਾਕ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਹ ਪਹਿਲਾਂ ਸਵੀਮਿੰਗ ਪੂਲ ਦੇ ਪਾਣੀ ਦੇ ਹੇਠਾਂ ਫਰਸ਼ 'ਤੇ ਡਾਂਸ ਕਰਦੀ ਹੈ। ਇਸ ਤੋਂ ਬਾਅਦ, ਉਹ ਸਵੀਮਿੰਗ ਪੂਲ ਦੇ ਅੰਦਰ ਉਲਟਾ ਹੋ ਕੇ ਡਾਂਸ ਕਰਦੀ ਹੈ। ਉਸ ਦਾ ਡਾਂਸ ਦੇਖ ਕੇ ਸੱਚਮੁੱਚ ਲੋਕ ਹੈਰਾਨ ਹੋ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਖਬਰ ਲਿਖੇ ਜਾਣ ਤੱਕ ਲੜਕੀ ਦੇ ਜ਼ਬਰਦਸਤ ਡਾਂਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਲੋਕਾਂ ਵਲੋਂ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ। ਤੁਹਾਨੂੰ ਇਸ ਕੁੜੀ ਦੀ ਡਾਂਸ ਵੀਡੀਓ ਕਿੰਝ ਲੱਗੀ?

Get the latest update about swimming pool moon walk viral video, check out more about viral video & swimming pool moon walk video

Like us on Facebook or follow us on Twitter for more updates.