Viral Video: MP ਪੁਲਿਸ ਹੋਈ ਹੈਰਾਨ, ਹੈਂਡ ਪੰਪ ਚਲਾਉਣ ਤੇ ਨਿਕਲੀ ਸ਼ਰਾਬ, 7 ਫੁੱਟ ਜ਼ਮੀਨ ਵਿੱਚ ਦੱਬੀਆਂ ਕਈ ਟੈਂਕੀਆਂ

ਮੱਧ ਪ੍ਰਦੇਸ਼ ਦੇ ਗੁਨਾ 'ਚ ਇਹ ਹਰਕਤ ਦੇਖਣ ਨੂੰ ਮਿਲੀ ਹੈ ਜਿਥੇ ਤਲਾਸ਼ੀ ਦੇ ਦੌਰਾਨ ਕੁਝ ਅਜਿਹਾ ਹੋਇਆ ਕਿ ਜਿਸ ਨੂੰ ਦੇਖ ਪੁਲਿਸ ਵੀ ਹਕੀਬੱਕੀ ਰਹਿ ਗਈ। ਦਰਅਸਲ ਸੋਮਵਾਰ ਨੂੰ MP ਪੁਲਿਸ ਵਲੋਂ ਗੁਨਾ ਦੇ ਦੋ ਪਿੰਡਾਂ 'ਚ ਛਾਪੇਮਾਰੀ ਕੀਤੀ ਗਈ...

ਮੱਧ ਪ੍ਰਦੇਸ਼ ਦੇ ਗੁਨਾ 'ਚ ਇਹ ਹਰਕਤ ਦੇਖਣ ਨੂੰ ਮਿਲੀ ਹੈ ਜਿਥੇ ਤਲਾਸ਼ੀ ਦੇ ਦੌਰਾਨ ਕੁਝ ਅਜਿਹਾ ਹੋਇਆ ਕਿ ਜਿਸ ਨੂੰ ਦੇਖ ਪੁਲਿਸ ਵੀ ਹਕੀਬੱਕੀ ਰਹਿ ਗਈ। ਦਰਅਸਲ ਸੋਮਵਾਰ ਨੂੰ MP ਪੁਲਿਸ ਵਲੋਂ ਗੁਨਾ ਦੇ ਦੋ ਪਿੰਡਾਂ 'ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਜਿਵੇਂ ਹੀ ਮੌਕੇ ’ਤੇ ਮਿਲੇ ਹੈਂਡ ਪੰਪ ਨੂੰ ਚਾਲੂ ਕੀਤਾ ਗਿਆ ਤਾਂ ਇਸ ਵਿੱਚੋ ਪਾਣੀ ਦੀ ਬਜਾਏ ਸ਼ਰਾਬ ਨਿਕਲਣੀ ਸ਼ੁਰੂ ਹੋ ਗਈ। ਜਦੋਂ ਇਸ ਬਾਰੇ ਜਾਂਚ ਕੀਤੀ ਗਈ ਤਾਂ ਪੁਲਿਸ ਨੂੰ ਖੁਦਾਈ 'ਚ 7 ਫੁੱਟ ਹੇਠਾਂ ਨਾਜਾਇਜ਼ ਸ਼ਰਾਬ ਨਾਲ ਭਰੀਆਂ ਟੈਂਕੀਆਂ ਬਰਾਮਦ ਹੋਈਆਂ, ਜਿਸ ਨੂੰ ਪੁਲੀਸ ਨੇ ਨਸ਼ਟ ਕਰ ਦਿੱਤਾ।
ਜਾਣਕਾਰੀ ਮੁਤਾਬਿਕ ਸੋਮਵਾਰ ਨੂੰ ਪੁਲੀਸ ਨੇ ਨਾਜਾਇਜ਼ ਸ਼ਰਾਬ ਦੇ 2 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਟੀਮ ਨੇ ਭਾਨਪੁਰਾ ਵਿੱਚ ਚੰਚੋਡਾ ਐਸਡੀਓਪੀ ਦਿਵਿਆ ਰਾਜਾਵਤ ਅਤੇ ਸਕੋਨਿਆ ਵਿੱਚ ਰਾਘੋਗੜ੍ਹ ਐਸਡੀਓਪੀ ਜੀਡੀ ਸ਼ਰਮਾ ਦੀ ਅਗਵਾਈ ਵਿੱਚ ਇਕੱਠੇ ਛਾਪੇਮਾਰੀ ਕੀਤੀ। ਇੱਥੇ ਕੱਚੀਆਂ ਝੋਪੜੀਆਂ ਵਰਗੇ ਘਰ ਬਣੇ ਹੋਏ ਸਨ। ਨੇੜੇ ਹੀ ਪਾਣੀ ਦੀ ਪੱਕੀ ਟੈਂਕੀ ਸੀ। ਜਦੋਂ ਪੁਲੀਸ ਨੇ ਇਸ ਦੀ ਜਾਂਚ ਕੀਤੀ ਤਾਂ ਇਸ ਦੌਰਾਨ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਵੀ ਜ਼ਬਤ ਕੀਤੀ ਗਈ। ਤਲਾਸ਼ੀ ਦੌਰਾਨ ਜ਼ਮੀਨ ਦੇ ਅੰਦਰੋਂ ਸ਼ਰਾਬ ਦੇ ਡਰੰਮ ਮਿਲੇ ਹਨ। ਹਾਲਾਂਕਿ ਤਲਾਸ਼ੀ ਦੌਰਾਨ ਦੋਸ਼ੀ ਇਥੋਂ ਭੱਜ ਗਏ। ਪੁਲਿਸ ਨੇ 8 ਦੋਸ਼ੀਆਂ ਦੀ ਪਛਾਣ ਕਰ ਲਈ ਹੈ। 2 ਥਾਣਿਆਂ ਵਿੱਚ 8 ਕੇਸ ਦਰਜ ਕੀਤੇ ਗਏ ਹਨ।

ਦੱਸਿਆ ਜਾ ਰਿਹਾ ਹੈ ਗੁਨਾ ਦੇ ਚੰਚੋਡਾ ਅਤੇ ਰਾਘੋਗੜ੍ਹ ਦੇ 2 ਪਿੰਡ ਦੀ ਜ਼ਮੀਨ 'ਚ ਕੱਚੀ ਸ਼ਰਾਬ ਲੁਕਾਇਆ ਜਾਂਦੀ ਹੈ। ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ ਨੇ ਇੱਥੇ 7 ਫੁੱਟ ਡੂੰਘੇ ਟੋਇਆਂ ਵਿੱਚ ਟੈਂਕੀਆਂ ਦੱਬ ਕੇ ਇਸ ਦੇ ਉੱਪਰ ਹੈਂਡ ਪੰਪ ਲਗਾਏ ਗਏ ਹਨ। ਇਨ੍ਹਾਂ ਪੰਪ ਵਿੱਚੋਂ ਕੱਢੀ ਗਈ ਸ਼ਰਾਬ ਨੂੰ ਪੋਲੀਬੈਗ ਵਿੱਚ ਭਰ ਕੇ ਵੇਚਿਆ ਜਾਂਦਾ ਹੈ। ਇੱਕ ਛੋਟੇ ਪਾਊਚ ਦੀ ਕੀਮਤ ਲਗਭਗ 40 ਰੁਪਏ ਹੈ। ਇਸ ਤੋਂ ਇਲਾਵਾ 5-5 ਲੀਟਰ ਦੇ ਡੱਬਿਆਂ ਵਿੱਚ ਵੀ ਸ਼ਰਾਬ ਵੇਚੀ ਜਾਂਦੀ ਹੈ।

Get the latest update about liquor in hand pumps, check out more about mp police, mp viral video, mp news & mp nasha mukti abhyan

Like us on Facebook or follow us on Twitter for more updates.