Viral Video: ਵਿਜ਼ੀਲੈਂਸ ਅਫਸਰਾਂ ਨਾਲ ਬਹਿਸਬਾਜੀ ਕਰ ਫਸੇ MP ਰਵਨੀਤ ਬਿੱਟੂ, ਕੰਮ 'ਚ ਵਿਘਨ ਪਾਉਣ ਦੀ ਸ਼ਿਕਾਇਤ ਤੇ ਪੁਲਿਸ ਕਰੇਗੀ ਕਾਰਵਾਈ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕਰਨ ਆਏ ਵਿਜ਼ੀਲੈਂਸ ਅਧਿਕਾਰੀਆਂ ਨਾਲ ਉਨ੍ਹਾਂ ਦੀ ਤਕਰਾਰਬਾਜ਼ੀ ਕਾਰਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕਰਨ ਆਏ ਵਿਜ਼ੀਲੈਂਸ ਅਧਿਕਾਰੀਆਂ ਨਾਲ ਉਨ੍ਹਾਂ ਦੀ ਤਕਰਾਰਬਾਜ਼ੀ ਕਾਰਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਰਵਨੀਤ ਸਿੰਘ ਬਿੱਟੂ ਨੇ ਸਾਰੀ ਬਹਿਸ ਅਤੇ ਵਿਜ਼ੀਲੈਂਸ  ਦੀ ਕਾਰਵਾਈ ਦੀ ਵੀਡੀਓ ਬਣਾਈ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵਿਜ਼ੀਲੈਂਸ ਨੇ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੂੰ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਸੰਸਦ ਮੈਂਬਰ ਨੇ ਵਿਜ਼ੀਲੈਂਸ ਅਧਿਕਾਰੀਆਂ ਨਾਲ ਦੁਰਵਿਵਹਾਰ ਕੀਤਾ ਹੈ।

ਜਿਕਰਯੋਗ ਹੈ ਕਿ ਕੱਲ ਵਿਜ਼ੀਲੈਂਸ ਅਧਿਕਾਰੀ 'ਅਨਾਜ ਘੁਟਾਲੇ' ਦੇ ਮਾਮਲੇ 'ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰਨ ਗਈ ਤਾਂ ਐਮਪੀ ਰਵਨੀਤ ਬਿੱਟੂ ਸਮਰਥਕਾਂ ਸਮੇਤ ਉਥੇ ਪਹੁੰਚ ਗਏ ਅਤੇ ਅਧਿਕਾਰੀਆਂ ਨੂੰ ਆਸ਼ੂ ਨੂੰ ਫੜਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਰਵਨੀਤ ਸਿੰਘ ਬਿੱਟੂ ਨੇ ਵੀ ਵਿਜ਼ੀਲੈਂਸ ਵੱਲੋਂ ਕੀਤੀ ਸ਼ਿਕਾਇਤ ਦੇ ਜਵਾਬ ਵਿੱਚ ਸਪੱਸ਼ਟੀਕਰਨ ਪੇਸ਼ ਕੀਤਾ ਹੈ।


ਰਵਨੀਤ ਬਿੱਟੂ ਦੇ ਅਨੁਸਾਰ, ਉਸਨੇ ਸਿਰਫ ਵਿਜ਼ੀਲੈਂਸ ਅਧਿਕਾਰੀਆਂ ਨੂੰ ਇਹ ਪੁੱਛਿਆ ਸੀ ਕਿ ਕੀ ਉਨ੍ਹਾਂ ਕੋਲ ਆਸ਼ੂ ਨੂੰ ਗ੍ਰਿਫਤਾਰ ਕਰਨ ਲਈ ਕਾਗਜ਼ਾਤ ਹਨ ਜਾਂ ਨਹੀਂ। ਇਸ ਨੂੰ ਸਰਕਾਰ ਦੇ ਕੰਮ ਵਿਚ ਰੁਕਾਵਟ ਕਿਵੇਂ ਮੰਨਿਆ ਜਾ ਸਕਦਾ ਹੈ। ਬਿੱਟੂ ਨੇ ਇਹ ਵੀ ਕਿਹਾ ਕਿ ਆਸ਼ੂ ਖੁਦ ਗ੍ਰਿਫਤਾਰੀ ਲਈ ਸਵੇਰੇ ਚੰਡੀਗੜ੍ਹ ਵਿਜ਼ੀਲੈਂਸ ਦਫਤਰ ਗਿਆ ਸੀ। ਉਨ੍ਹਾਂ ਅਗੇ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਤੋਂ ਡਰਦੀ ਨਹੀਂ ਹੈ। ਪਾਰਟੀ ਦੇ ਆਗੂ ਸੱਚੇ ਸਿਪਾਹੀ ਹਨ ਅਤੇ ਆਮ ਲੋਕਾਂ ਦੇ ਹੱਕਾਂ ਲਈ ਲੜੇ ਹਨ।

ਜਿਕਰਯੋਗ ਹੈ ਕਿ ਸਾਬਕਾ ਮੰਤਰੀ, ਭਾਰਤ ਭੂਸ਼ਣ ਆਸ਼ੂ 'ਤੇ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ 'ਚ ਧੋਖਾਧੜੀ ਕਰਨ ਦਾ ਦੋਸ਼ ਸੀ, ਜਿਸ ਲਈ ਵਿਜ਼ੀਲੈਂਸ ਅਧਿਕਾਰੀ ਬੀਤੇ ਦਿਨ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਗਏ ਸਨ। ਅੱਜ ਸਥਾਕਲ ਅਦਾਲਤ ਚ ਉਨ੍ਹਾਂ ਦੀ ਪੇਸ਼ੀ ਹੈ। 

Get the latest update about ravneet bittu viral video, check out more about Punjab news, vigilance bureau punjab, ravneet bittu & bharat bhushan ashu

Like us on Facebook or follow us on Twitter for more updates.