ਉੱਤਰੀ ਭਾਰਤ ਵਿੱਚ ਪੈ ਰਹੀ ਸਖ਼ਤ ਸਰਦੀ ਨੇ ਜਿਥੇ ਹਰ ਵਿਅਕਤੀ ਨੂੰ ਘਰਾਂ 'ਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ ਓਥੇ ਹੀ ਕੁਦਰਤ ਦੇ ਅਜਿਹੇ ਰੰਗ ਤੋਂ ਖੌਫ ਵੀ ਪੈਦਾ ਕਰ ਦਿੱਤਾ ਹੈ। ਪਰ ਭਾਰਤ 'ਚ ਪੈ ਰਹੀ ਠੰਡ ਤੋਂ ਕਈ ਜਿਆਦਾ ਠੰਡ ਬਾਹਰ ਦੇਸ਼ਾਂ 'ਚ ਪੈ ਰਹੀ ਹੈ। ਓਥੇ ਪਾਰਾ ਇਸ ਸਮੇਂ - 50 ਡਿਗਰੀ ਤੋਂ ਵੀ ਜਿਆਦਾ ਦੱਸਿਆ ਜਾ ਰਿਹਾ ਹੈ। ਅਜਿਹੇ ਮੌਸਮ 'ਚ ਜਿਥੇ ਅਸੀਂ ਆਪਣੇ ਘਰਾਂ 'ਚ ਰਜਾਈਆਂ 'ਚ ਬੈਠ ਨਿੱਘ ਮਾਨ ਰਹੇ ਹੋਵਾਂਗੇ ਓਥੇ ਹੀ ਤੁਸੀਂ ਕਦੇ ਸੋਚਿਆ ਹੈ ਜਦੋਂ ਤਾਪਮਾਨ ਘਟਦਾ ਹੈ ਤਾਂ ਜਾਨਵਰਾਂ ਦਾ ਕੀ ਹੁੰਦਾ ਹੈ? ਸੋਸ਼ਲ ਮੀਡੀਆ 'ਤੇ ਇਹਨਾਂ ਬੇਜ਼ੁਬਾਨ ਜਾਨਵਰਾਂ ਦਾ ਹਾਲ ਬਿਆਨ ਕਰਦੀ ਹਿਰਨ ਦਾ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਈਨਸ 56 ਡਿਗਰੀ ਤਾਪਮਾਨ ਕਾਰਨ ਇੰਨੀ ਠੰਢ ਸੀ ਕਿ ਇੱਕ ਚਲਦਾ ਹਿਰਨ ਸੜਕ 'ਤੇ ਜੰਮ ਗਿਆ!
ਇਹ ਵੀ ਪੜ੍ਹੋ:- Viral Video: ਮੁਜ਼ੱਫਰਪੁਰ 'ਚ 2 ਟਿਕਟ ਕੁਲੈਕਟਰਾਂ ਦੀ ਗੁੰਡਾਗਰਦੀ, ਯਾਤਰੀ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
ਵਾਇਰਲ ਵੀਡੀਓ ਕਜ਼ਾਕਿਸਤਾਨ ਦਾ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਉੱਥੇ ਤਾਪਮਾਨ -56 ਡਿਗਰੀ ਸੀ। ਕੜਾਕੇ ਦੀ ਠੰਡ ਕਾਰਨ ਇੱਕ ਹਿਰਨ ਸੜਕ ਦੇ ਕਿਨਾਰੇ ਖੜਾ ਸੀ। ਇਸ ਨੂੰ ਦੂਰੋਂ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਇਹ ਕੋਈ ਪੁਤਲਾ ਹੋਵੇ। ਪਰ ਜਦੋਂ ਕੁਝ ਲੋਕਾਂ ਨੇ ਹਿਰਨ ਨੂੰ ਦੇਖਿਆ ਅਤੇ ਉਸ ਦੇ ਨੇੜੇ ਗਏ ਤਾਂ ਉਸ ਵਿੱਚ ਜਾਨ ਆ ਗਈ ਅਤੇ ਦੌੜਨਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਕੁਝ ਦੂਰ ਭੱਜਣ ਤੋਂ ਬਾਅਦ, ਜਿਵੇਂ ਹੀ ਹਿਰਨ ਸੜਕ ਦੇ ਵਿਚਕਾਰ ਪਹੁੰਚਿਆ, ਉਹ ਇੱਕ ਵਾਰ ਫਿਰ ਜੰਮ ਗਿਆ। ਫਿਰ ਇੱਕ ਵਿਅਕਤੀ ਉਸਨੂੰ ਫੜ ਲੈਂਦਾ ਹੈ। ਇਹ ਦਾਅਵਾ ਕੀਤਾ ਗਿਆ ਸੀ ਕਿ ਸਥਾਨਕ ਲੋਕਾਂ ਨੇ ਵਾਰ-ਵਾਰ ਠੰਡੇ ਹਿਰਨ ਨੂੰ ਫੜ ਕੇ ਉਸ ਦੇ ਸਰੀਰ ਤੋਂ ਜੰਮੀ ਬਰਫ਼ ਕੱਢ ਦਿੱਤੀ ਤਾਂ ਜੋ ਇਸ ਨੂੰ ਰਾਹਤ ਮਿਲ ਸਕੇ!
ਇਸ ਕਲਿੱਪ ਨੂੰ ਇੰਸਟਾਗ੍ਰਾਮ ਹੈਂਡਲ @memewalanews 'ਤੇ ਸ਼ੇਅਰ ਕੀਤਾ ਗਿਆ, ਜਿਸ ਦੇ ਕੈਪਸ਼ਨ 'ਚ ਉਸ ਨੇ ਲਿਖਿਆ- frozen deer। ਇਸ ਪੁਰਾਣੀ ਵੀਡੀਓ ਨੇ ਇੰਟਰਨੈੱਟਤੇ ਇੱਕ ਵਾਰ ਫਿਰ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਤੇ ਕੁਦਰਤ ਦੇ ਇਸ ਰੰਗ ਬਾਰੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ।
Get the latest update about nature, check out more about viral video news, shockingvideos, winter & wildlife
Like us on Facebook or follow us on Twitter for more updates.