Viral Video: ਅਲੀਪੁਰ ਦੇ ਰੇਲਵੇ ਕਰਾਸਿੰਗ 'ਤੇ ਇੱਕ ਰਿਕਸ਼ਾ ਵਾਲੇ ਦੀ ਲਾਪਰਵਾਹੀ

ਇਹ ਸੀਸੀਟੀਵੀ ਫੁਟੇਜ ਐਤਵਾਰ ਨੂੰ ਟਵਿੱਟਰ ਤੇ ਸ਼ੇਅਰ ਕੀਤਾ ਗਿਆ ਸੀ, ਜਿਸ 'ਚ ਇਹ ਘਟਨਾ 9 ਸਤੰਬਰ ਦੀ ਦਿਖਾਈ ਦੇ ਰਹੀ ਹੈ

ਅਸੀਂ ਇਕ ਗੱਲ ਹਮੇਸ਼ਾ ਸੁਣਦੇ ਹਾਂ ਦੀ 'ਸਾਵਧਾਨੀ ਹਟੀ ਦੁਰਘਟਨਾ ਘਟੀ'. ਪਰ ਕਈ ਵਾਰ ਅਜਿਹੇ ਲੋਕ ਵੀ ਹੁੰਦੇ ਹਨ ਜੋ ਕਿ ਜਾਣਬੁਝ ਇਹਨਾਂ ਹਾਦਸਿਆਂ ਦੀ ਵਜ੍ਹਾ ਬਣਦੇ ਹਨ। ਅਜਿਹੇ ਹਾਦਸਿਆਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੀ ਦੇਖਣ ਨੂੰ ਮਿਲਣਗੀਆਂ। ਰੇਲਵੇ ਕਰਾਸਿੰਗ ਇੱਕ ਅਜਿਹੀ ਜਗਾ ਹੈ ਜਿਥੇ ਅਕਸਰ ਹੀ ਐਸੇ ਹਾਦਸੇ ਵਾਪਰਦੇ ਹਨ। ਹਾਲ੍ਹੀ 'ਚ ਇੱਕ ਸੀਸੀਟੀਵੀ ਫੁਟੇਜ ਵਾਇਰਲ ਹੋਈ ਹੈ ਜਿਸ 'ਚ ਇੱਕ ਰਿਕਸ਼ਾ ਚਾਲਕ ਦੀ ਲਾਪਰਵਾਹੀ ਦੇਖਣ ਨੂੰ ਮਿਲੀ। ਤਾਜ਼ਾ ਕਲਿੱਪ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੀ ਹੈ, ਜਿੱਥੇ ਇਸ ਰਿਕਸ਼ਾ ਚਾਲਕ ਨੂੰ ਅੱਗੇ ਜਾਨ ਦੀ ਇਨੀ ਕਾਹਲੀ ਸੀ ਕਿ ਰੇਲਵੇ ਕਰਾਸਿੰਗ ਦੇ ਫਾਟਕ ਬੰਦ ਹੋਣ ਦੇ ਬਾਵਜੂਦ ਇੰਨੀ ਲਾਪਰਵਾਹੀ ਨਾਲ ਟ੍ਰੈਕ ਪਾਰ ਕਰਦਾ ਹੈ।


ਇਹ ਸੀਸੀਟੀਵੀ ਫੁਟੇਜ ਐਤਵਾਰ ਨੂੰ ਟਵਿੱਟਰ ਤੇ ਸ਼ੇਅਰ ਕੀਤਾ ਗਿਆ ਸੀ, ਜਿਸ 'ਚ ਇਹ ਘਟਨਾ 9 ਸਤੰਬਰ ਦੀ ਦਿਖਾਈ ਦੇ ਰਹੀ ਹੈ। ਇਸ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੇਲਵੇ ਫਾਟਕ ਬੰਦ ਹੋਣ ਦੇ ਬਾਵਜੂਦ ਵੀ ਕਈ ਲੋਕ ਬੇਖੌਫ ਹੋ ਕੇ ਰੇਲਵੇ ਟਰੈਕ ਪਾਰ ਕਰ ਰਹੇ ਹਨ। ਇਨ੍ਹਾਂ ਲਾਪਰਵਾਹ ਲੋਕਾਂ 'ਚੋ ਇਕ ਰਿਕਸ਼ਾ ਚਾਲਕ ਵੀ ਸੀ ਜੋਕਿ ਟਰੇਨ ਨੂੰ ਆਉਂਦੀਆਂ ਦੇਖ ਕੇ ਵੀ ਟ੍ਰੈਕ ਦੇ ਨੇੜੇ ਚਲਾ ਜਾਂਦਾ ਹੈ। ਜਿਸ ਤੋਂ ਬਾਅਦ ਦਾ ਨਜ਼ਾਰਾ ਦੇਖ ਸਭ ਦੇ ਸਾਹ ਰੁਕ ਜਾਂਦੇ ਹਨ। ਅਚਾਨਕ ਇੱਕ ਤੇਜ਼ ਰਫ਼ਤਾਰ ਟਰੇਨ ਆਉਂਦੀ ਹੈ ਅਤੇ ਉਸਦੇ ਰਿਕਸ਼ੇ ਨੂੰ ਆਪਣੇ ਨਾਲ ਲੈ ਜਾਂਦੀ ਹੈ। ਜਦਕਿ ਵਿਅਕਤੀ ਚਮਤਕਾਰੀ ਢੰਗ ਨਾਲ ਬਚ ਗਿਆ। ਰੇਲਗੱਡੀ ਦੀ ਤੇਜ਼ ਰਫਤਾਰ ਹਵਾ ਉਸ ਨੂੰ ਜ਼ਮੀਨ 'ਤੇ ਸੁੱਟ ਦਿੰਦੀ ਹੈ। ਉਹ ਤੁਰੰਤ ਖੜ੍ਹਾ ਹੋ ਜਾਂਦਾ ਹੈ ਅਤੇ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਨਾਲ ਕੀ ਹੋਇਆ ਹੈ।
ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਇਕ ਰੇਲਵੇ ਟਰੈਕ ਤੇ ਵਾਪਰੀ ਇਹ ਘਟਨਾ ਜਿਸ 'ਚ ਇਹ ਰਿਕਸ਼ਾ ਚਾਲਕ ਆਪਣੀ ਬੇਵਕੂਫੀ ਦੇ ਬਾਵਜੂਦ ਵੀ ਬਚ ਗਿਆ। ਇਸ ਘਟਨਾ ਤੋਂ ਬਾਅਦ ਰਿਕਸ਼ਾ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਸ ਮਾਮਲੇ 'ਤੇ ਅਲੀਗੜ੍ਹ (ਉੱਤਰ ਪ੍ਰਦੇਸ਼) ਆਰਪੀਐਫ (ਰੇਲਵੇ ਸੁਰੱਖਿਆ ਬਲ) ਦੇ ਇੰਸਪੈਕਟਰ ਰਾਜੀਵ ਵਰਮਾ ਨੇ ਦੱਸਿਆ ਕਿ ਟਰੇਨ ਗੁਹਾਟੀ (ਅਸਾਮ) ਤੋਂ ਨਵੀਂ ਦਿੱਲੀ ਜਾ ਰਹੀ ਸੀ।

Get the latest update about alipur viral video, check out more about up viral, alipur up, uttar pardesh viral & alipur railway track

Like us on Facebook or follow us on Twitter for more updates.