Viral Video: ਨਾਈਜੀਰੀਅਨ ਕੁੜੀ ਨੇ ਭਾਰਤੀ ਦੁਲਹਨ ਵਾਂਗ ਕਰਵਾਇਆ ਆਪਣੇ ਵਿਆਹ ਦਾ ਮੇਕਓਵਰ, ਸ਼ੋਸ਼ਲ ਮੀਡੀਆ ਤੇ ਜਿੱਤਿਆ ਸਭ ਦਾ ਦਿਲ

ਇਨ੍ਹੀਂ ਦਿਨੀਂ ਸ਼ੋਸ਼ਲ ਮੀਡੀਆ ਤੇ ਨਾਈਜੀਰੀਅਨ ਕੁੜੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਨਾਈਜੀਰੀਅਨ ਕੁੜੀ ਭਾਰਤੀ ਦੁਲਹਨ ਵਾਂਗ ਸਜੀ ਹੋਈ ਹੈ। ਇਸ ਵੀਡੀਓ 'ਚ ਉਸ ਦੇ ਮੇਕਓਵਰ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ

ਭਾਰਤੀ ਸੱਭਿਆਚਾਰ ਨੂੰ ਦੁਨੀਆ ਭਰ 'ਚ ਪਿਆਰ ਕੀਤਾ ਜਾਂਦਾ ਹੈ। ਭਾਰਤੀ ਗੀਤ ਸੰਗੀਤ, ਖਾਣੇ,ਰਸਮਾਂ ਨੂੰ ਅੱਜ ਵਿਦੇਸ਼ੀ ਲੋਕ ਵੀ ਆਪਣਾ ਰਹੇ ਹਨ। ਇਸ ਭਾਰਤੀ ਸੱਭਿਆਚਾਰ ਦੇ ਸਭ ਤੋਂ ਵੱਧ ਪ੍ਰਚਲਿਤ ਵਿਆਹ 'ਚ, ਲਾੜਾ-ਲਾੜੀ ਇਨਾ ਸਜਾਏ ਜਾਂਦੇ ਹਨ ਕਿ ਹਰ ਕਿਸੇ ਦੀ ਨਜ਼ਰ ਉਨ੍ਹਾਂ 'ਤੇ ਟਿਕ ਜਾਂਦੀ ਹੈ। ਇਨ੍ਹੀਂ ਦਿਨੀਂ ਸ਼ੋਸ਼ਲ ਮੀਡੀਆ ਤੇ ਨਾਈਜੀਰੀਅਨ ਕੁੜੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਨਾਈਜੀਰੀਅਨ ਕੁੜੀ ਭਾਰਤੀ ਦੁਲਹਨ ਵਾਂਗ ਸਜੀ ਹੋਈ ਹੈ। ਇਸ ਵੀਡੀਓ 'ਚ ਉਸ ਦੇ ਮੇਕਓਵਰ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਪੰਜਾਬ ਦੀ ਮੇਕਅੱਪ ਆਰਟਿਸਟ ਨੇਹਾ ਵੜੈਚ ਗਰੋਵਰ ਨੇ ਇਸ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਤੁਸੀਂ ਇਸ ਨਾਈਜੀਰੀਅਨ ਕੁੜੀ ਨੂੰ ਭਾਰਤੀ ਦੁਲਹਨ ਦੇ ਰੂਪ 'ਚ ਸਜੇ ਦੇਖ ਸਕਦੇ ਹੋ। ਵੀਡੀਓ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ, 'ਇੱਕ ਅਫਰੀਕੀ ਕੁੜੀ ਨੂੰ ਭਾਰਤੀ ਦੁਲਹਨ ਦੇ ਰੂਪ 'ਚ ਸਜਾਉਣਾ ਮੇਰਾ ਸੁਪਨਾ ਸੀ। ਮੈਂ ਉਸਦੇ ਲਈ ਇੱਕ ਅਫਰੀਕਨ ਮਾਡਲ ਲੱਭ ਰਹੀ ਸੀ, ਫਿਰ ਮੈਨੂੰ ਇਹ ਅਸਲੀ ਦੁਲਹਨ ਮਿਲ ਗਈ..ਯਿੱਪੀ! ਮੈਂ ਬਹੁਤ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ। ਮੈਨੂੰ ਉਸਦੇ ਵਿਆਹ ਵਾਲੇ ਦਿਨ ਉਸਨੂੰ ਗੁੱਡੀ ਬਣਾਉਣ ਦਾ ਮੌਕਾ ਮਿਲਿਆ।

Get the latest update about Nigerian bridal, check out more about bridal makeup video, social media viral, Nigerian Indian bride & social media

Like us on Facebook or follow us on Twitter for more updates.