Viral Video: ਨੋਇਡਾ ਵਿੱਚ ਕਾਰ ਪਾਰਕਿੰਗ ਤੇ ਹੋਇਆ ਵਿਵਾਦ, ਹਸਪਤਾਲ ਗਾਰਡਾਂ ਨੇ ਲੋਹੇ ਦੀ ਰਾਡ ਨਾਲ ਬੇਰਹਿਮੀ ਨਾਲ ਕੁੱਟੇ ਦੋ ਨੌਜਵਾਨਾਂ

ਨੋਇਡਾ ਸੈਕਟਰ 110 ਵਿੱਚ ਇਹ ਘਟਨਾ ਵਾਪਰੀ ਹੈ ਜਿਥੇ ਇੱਕ ਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਇਨਾ ਵੱਧ ਗਿਆ ਕਿ ਇਕ ਹਸਪਤਾਲ ਦੇ ਗਾਰਡਾਂ ਨੇ ਬੇਰਹਿਮੀ ਨਾਲ 2 ਨੌਜਵਾਨਾਂ ਦੀ ਕੁੱਟਮਾਰ ਕਰ ਦਿੱਤੀ...

ਨੋਇਡਾ ਸੈਕਟਰ 110 ਵਿੱਚ ਇਹ ਘਟਨਾ ਵਾਪਰੀ ਹੈ ਜਿਥੇ ਇੱਕ ਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਇਨਾ ਵੱਧ ਗਿਆ ਕਿ ਇਕ ਹਸਪਤਾਲ ਦੇ ਗਾਰਡਾਂ ਨੇ ਬੇਰਹਿਮੀ ਨਾਲ 2 ਨੌਜਵਾਨਾਂ ਦੀ ਕੁੱਟਮਾਰ ਕਰ ਦਿੱਤੀ। ਹਸਪਤਾਲ ਦੇ ਗਾਰਡਾਂ ਵਲੋਂ ਇਨ੍ਹਾਂ ਦੋ ਨੌਜਵਾਨਾਂ ਦੀ ਕੁੱਟਮਾਰ ਦੀ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਅਤੇ ਹੁਣ ਵਾਇਰਲ ਹੋ ਗਈ ਹੈ। 
1 ਮਿੰਟ 10 ਸੈਕਿੰਡ ਦੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਯਥਾਰਥ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਸੁਰੱਖਿਆ ਗਾਰਡ ਨੌਜਵਾਨਾਂ 'ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰਦੇ ਹਨ। ਜਾਣਕਾਰੀ ਮੁਤਾਬਿਕ ਇਨ੍ਹਾਂ ਨੌਜਵਾਨਾਂ ਨੇ ਆਪਣੀ ਕਾਰ ਹਸਪਤਾਲ ਦੇ ਬਾਹਰ ਕਾਰਾਂ ਦੇ ਕੋਲ ਪਾਰਕਿੰਗ ਵਿੱਚ ਖੜ੍ਹੀ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੂੰ ਗਾਰਡਾਂ ਨੇ ਆਪਣੀ ਕਾਰ ਉਥੇ ਨਾ ਛੱਡਣ ਲਈ ਕਿਹਾ, ਜਿਸ 'ਤੇ ਲੜਾਈ ਸ਼ੁਰੂ ਹੋ ਗਈ। ਇਸ ਤੋਂ ਬਾਅਦ ਹਸਪਤਾਲ 'ਚੋਂ ਕੁਝ ਬਾਊਂਸਰ ਅਤੇ ਸੁਰੱਖਿਆ ਗਾਰਡ ਨਿਕਲੇ ਅਤੇ ਕਥਿਤ ਤੌਰ 'ਤੇ ਨੌਜਵਾਨਾਂ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।

ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਲੋਕਾਂ ਨੇ ਹਸਪਤਾਲ ਮੈਨੇਜਮੈਂਟ ਅਤੇ ਉੱਥੇ ਤਾਇਨਾਤ ਇਸ ਬਾਊਂਸਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।