Viral Video: ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ...

ਬਜ਼ੁਰਗ ਔਰਤ ਨੇ 'ਢੋਲ ਜਗੀਰੋ ਦਾ ਗਾਣੇ ਤੇ ਕੀਤਾ ਜ਼ਬਰਦਸਤ ਡਾਂਸ, ਨੇਟੀਜ਼ਨਾਂ ਨੇ ਕਿਹਾ ਆਂਟੀ ਇੱਕ ਵਾਈਬ ਹੈ...

ਹਮੇਸ਼ਾ ਅਸੀਂ ਇਹ ਸੁਣਦੇ ਹਾਂ ਕਿ 'ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ'। ਹੁਣ ਇਨ੍ਹਾਂ ਲਾਈਨਾਂ ਨੂੰ ਸਹੀ ਸਾਬਿਤ ਕਰਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਬਜ਼ੁਰਗ ਔਰਤ ਨੇ ਅਜਿਹੇ ਜ਼ਿੰਦਾਦਿਲ ਤਰੀਕੇ ਨਾਲ ਪੰਜਾਬੀ ਗਾਣੇ ਤੇ ਡਾਂਸ ਕੀਤਾ ਕਿ ਹਰ ਕੋਈ ਉਸ ਨੂੰ ਦੇਖ ਕੇ ਖੁਸ ਹੋ ਗਿਆ। ਵੀਡੀਓ ਦੇਖਣ ਵਾਲੇ ਹਰ ਨੇਟੀਜ਼ਨਾਂ ਨੇ ਕਿਹਾ ਕਿ ਆਂਟੀ ਇੱਕ ਵਾਈਬ ਹੈ।    

ਵੀਡੀਓ ਨੂੰ ਇੰਸਟਾਗ੍ਰਾਮ ਯੂਜ਼ਰ 'ਸ਼ੈਲਾਰਮੀ' ਦੁਆਰਾ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਦਿਖਾਈ ਦੇਣ ਵਾਲੀ ਔਰਤ ਦਾ ਨਾਮ ਰੇਖਾ ਬਜਾਜ ਹੈ ਜੋਕਿ ਇੱਕ ਵਿਆਹ ਸਮਾਰੋਹ 'ਚ ਇਸ ਤਰ੍ਹਾਂ ਖੁਲ੍ਹੇ ਦਿਲ ਨਾਲ ਡਾਂਸ ਕਰ ਰਹੀ ਸੀ ਉਸ ਸਮੇਂ ਇਥੇ ਮੌਜੂਦ ਵੈਡਿੰਗ ਅਰਗਨਾਈਜ਼ਰਾਂ ਵਲੋਂ ਉਸ ਔਰਤ ਦੀ ਵੀਡੀਓ ਬਣਾ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀ ਗਈ। ਇਸ ਵੀਡੀਓ ਨੂੰ ਹੁਣ ਤੱਕ 1 ਮਿਲੀਅਨ ਤੋਂ ਵੱਧ ਵਿਊਜ਼ ਅਤੇ 117 ਹਜ਼ਾਰ ਲਾਈਕਸ ਮਿਲ ਚੁੱਕੇ ਹਨ।


ਇਸ ਬਜ਼ੁਰਗ ਔਰਤ ਦੇ ਉਤਸ਼ਾਹ ਨੂੰ ਦੇਖ ਕੇ ਨੇਟੀਜ਼ਨ ਹੈਰਾਨ ਰਹਿ ਗਏ ਅਤੇ ਉਨ੍ਹਾਂ ਦੇ ਸ਼ਾਨਦਾਰ ਭੰਗੜੇ ਦੀ ਪ੍ਰਸ਼ੰਸਾ ਕੀਤੀ। ਲੋਕਾਂ ਵਲੋਂ ਬਜ਼ੁਰਗ ਔਰਤ ਦੇ ਆਤਮਵਿਸ਼ਵਾਸ, ਊਰਜਾ ਅਤੇ ਜ਼ਿੰਦਗੀ ਦਾ ਆਨੰਦ ਲੈਣ ਲਈ ਪ੍ਰਸ਼ੰਸਾ ਕੀਤੀ ਗਈ ਹੈ। ਇੱਕ ਯੂਜ਼ਰ ਨੇ ਟਿੱਪਣੀ ਕੀਤੀ, “ਆਂਟੀ ਇੱਕ ਵਾਈਬ ਹੈ ਅਤੇ ਜਿਸ ਤਰ੍ਹਾਂ ਦਾ ਡਾਂਸ ਪਾਰਟਨਰ ਮੈਂ ਪਸੰਦ ਕਰਦਾ ਹਾਂ। 

Get the latest update about viral video, check out more about video, viral video old lady, Punjabi song dance viral video & old lady

Like us on Facebook or follow us on Twitter for more updates.