ਵਿਆਹ ਸ਼ਾਦੀਆਂ ਦਾ ਸੀਜ਼ਨ ਬੇਸ਼ੱਕ ਖਤਮ ਹੋ ਚੁੱਕਿਆ ਹੈ ਪਰ ਸੋਸ਼ਲ ਮੀਡੀਆ 'ਤੇ ਇਸ ਨਾਲ ਜੁੜੀਆਂ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ। ਇਹ ਵਾਇਰਲ ਹੋਈਆਂ ਵੀਡੀਓ ਕੇਵਲ ਭਾਰਤ 'ਚ ਹੋਏ ਵਿਆਹਾਂ ਦੀਆਂ ਹੀ ਨਹੀਂ ਹਨ। ਇਨ੍ਹਾਂ ਵਾਇਰਲ ਵੀਡੀਓ 'ਚ ਪਾਕਿਸਤਾਨ ਤੋਂ ਵੀ ਕਈ ਐਸੇ ਲੋਕ ਹਨ ਜੋ ਸੋਸ਼ਲ ਮੀਡੀਆ ਤੇ ਛਾ ਰਹੇ ਹਨ। ਹਾਲ੍ਹੀ 'ਚ ਇੱਕ ਹੋਰ ਪਾਕਿਸਤਾਨ ਦੇ ਵਿਆਹ ਸਮਾਰੋਹ ਦੀ ਵੀਡੀਓ ਵਾਇਰਲ ਹੋਈ ਹੈ ਜਿਸ 'ਚ ਦੋ ਲੜਕੇ ਬਾਲੀਵੁੱਡ ਗੀਤਾਂ 'ਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਜਿਨ੍ਹਾਂ ਦੇ ਕਦਮ ਅਤੇ ਤਾਲਮੇਲ ਇੰਨਾ ਜ਼ਬਰਦਸਤ ਹੈ ਕਿ ਅੱਖਾਂ ਮੀਚਣਾ ਮੁਸ਼ਕਿਲ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ 'ਚ 2 ਪਾਕਿਸਤਾਨੀ ਮੁੰਡਿਆਂ ਦਾ ਡਾਂਸ ਪਰਫਾਰਮੈਂਸ ਹੰਗਾਮਾ ਮਚਾ ਰਹੀ ਹੈ। ਇਹ ਦੋ ਲੜਕੇ ਬਾਲੀਵੁੱਡ ਗੀਤ ਜੇਡਾ ਨਸ਼ਾ 'ਤੇ ਡਾਂਸ ਕਰ ਰਹੇ ਹਨ। ਇਨ੍ਹਾਂ ਦੋਵਾਂ ਦੇ ਡਾਂਸ 'ਚ ਜ਼ਬਰਦਸਤ, ਤਾਲਮੇਲ ਅਤੇ ਪ੍ਰੈਕਟਿਸ ਦੇਖਣ ਨੂੰ ਮਿਲ ਰਹੀ। ਵੀਡੀਓ 'ਚ ਪਠਾਨ ਸੂਟ ਪਾ ਕੇ ਦੋਵੇਂ ਮੁੰਡੇ ਜੇਡਾ ਨਸ਼ਾ ਗੀਤ 'ਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ ।
ਇਸ ਤੋਂ ਇਲਾਵਾ ਵੀਡੀਓ 'ਚ ਟਵਿਸਟ ਉਦੋਂ ਆਇਆ ਜਦੋਂ ਗਾਣਾ ਨਦੀਓਂ ਪਾਰ ਚੱਲਣਾ ਸ਼ੁਰੂ ਹੋਇਆ ਪਰ ਗੀਤ ਨੂੰ ਬਦਲਦੇ ਹੀ ਦੋਵਾਂ ਦੀ ਪਰਫਾਰਮੈਂਸ 'ਚ ਕੋਈ ਬਦਲਾਅ ਨਹੀਂ ਆਇਆ। ਪਰਫਾਰਮੈਂਸ ਦੌਰਾਨ ਉਨ੍ਹਾਂ ਦਾ ਆਪਸੀ ਤਾਲਮੇਲ ਕਮਾਲ ਦਾ ਸੀ ਅਤੇ ਉਥੇ ਮੌਜੂਦ ਲੋਕ ਸਭ ਕੁਝ ਛੱਡ ਕੇ ਸਿਰਫ ਉਨ੍ਹਾਂ ਦਾ ਡਾਂਸ ਦੇਖਦੇ ਰਹੇ।ਇਸ ਕਲਿੱਪ ਨੂੰ ਦੇਖਣ ਤੋਂ ਬਾਅਦ ਇਕ ਗੱਲ ਤਾਂ ਪੱਕੀ ਹੈ ਕਿ ਤੁਸੀਂ ਇਸ ਤੋਂ ਅੱਖਾਂ ਨਹੀਂ ਹਟਾ ਸਕਦੇ। ਇਸ ਵੀਡੀਓ ਨੂੰ ਅਬਦੁੱਲ੍ਹਾਰਫੀਕੀ ਨਾਂ ਦੇ ਅਕਾਊਂਟ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ 3 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਅਤੇ ਲੋਕ ਕਮੈਂਟ ਕਰਕੇ ਦੋਵਾਂ ਦੀ ਤਾਰੀਫ ਕਰ ਰਹੇ ਹਨ।
Get the latest update about jerha nasha dance performance, check out more about viral video, pakistani boys dance on jerha nasha, pakistani boys dance on bollywood song & pakistani marriage dance performance
Like us on Facebook or follow us on Twitter for more updates.