Viral Video: ਜਹਾਜ਼ 'ਚ ਪਾਕਿਸਤਾਨੀ ਯਾਤਰੀ ਦੀ ਹਰਕਤ ਨੇ ਮਚਾਈ ਦਹਿਸ਼ਤ, ਹਵਾ 'ਚ ਵਿੰਡਸ਼ੀਲਡ ਤੋੜਨਾ ਦੀ ਕੀਤੀ ਕੋਸ਼ਿਸ਼

ਜਾਣਕਾਰੀ ਮੁਤਾਬਿਕ ਇਹ ਘਟਨਾ 14 ਸਤੰਬਰ ਨੂੰ ਪਾਕਿਸਤਾਨ ਤੋਂ ਸਰਕਾਰੀ ਏਅਰਲਾਈਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਇੱਕ ਯਾਤਰੀ ਜਹਾਜ਼ ਏਅਰਬੱਸ 320 ਜਹਾਜ਼ ਵਿੱਚ ਵਾਪਰੀ...

ਇਹ ਘਟਨਾ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਏਅਰਬੱਸ 320 ਜਹਾਜ਼ 'ਚ ਉਡਾਣ ਭਰਨ ਤੋਂ ਬਾਅਦ ਵਾਪਰੀ ਹੈ ਜਿਸ 'ਚ ਉਡਾਨ ਭਰਦਿਆਂ ਹੀ ਅਚਾਨਕ ਇੱਕ ਯਾਤਰੀ ਨੇ ਅਜਿਹੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆ, ਜਿਸ ਨੂੰ ਦੇਖ ਬਾਕੀ ਯਾਤਰੀ ਦਹਿਸ਼ਤ 'ਚ ਆ ਗਏ। ਇਸ ਘਟਨਾ ਦਾ ਵੀਡੀਓ ਇੱਕ ਯਾਤਰੀ ਵਲੋਂ ਬਣਾਇਆ ਗਿਆ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਿਆ ਹੈ।   

ਜਾਣਕਾਰੀ ਮੁਤਾਬਿਕ ਇਹ ਘਟਨਾ 14 ਸਤੰਬਰ ਨੂੰ ਪਾਕਿਸਤਾਨ ਤੋਂ ਸਰਕਾਰੀ ਏਅਰਲਾਈਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਇੱਕ ਯਾਤਰੀ ਜਹਾਜ਼ ਏਅਰਬੱਸ 320 ਜਹਾਜ਼ ਵਿੱਚ ਵਾਪਰੀ, ਜਿਸ ਨੇ ਪੇਸ਼ਾਵਰ ਤੋਂ ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ ਦੁਬਈ ਲਈ ਉਡਾਣ ਭਰੀ ਸੀ। ਪੇਸ਼ਾਵਰ ਤੋਂ PK-283 ਫਲਾਈਟ 'ਚ ਸਵਾਰ ਹੋਣ 'ਤੇ ਯਾਤਰੀ ਠੀਕ ਸੀ ਪਰ ਜਹਾਜ਼ ਦੇ ਟੇਕ ਆਫ ਹੋਣ ਤੋਂ ਬਾਅਦ ਉਸ ਨੇ ਅਜੀਬ ਹਰਕਤ ਕਰਨੀ ਸ਼ੁਰੂ ਕਰ ਦਿੱਤੀ।ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਇਕ ਪਾਕਿਸਤਾਨੀ ਯਾਤਰੀ ਨੇ ਪਾਗਲਾਂ ਵਾਂਗ ਹਰਕਤਾਂ ਕਰਦੇ ਅਚਾਨਕ ਖੁਦ ਹੀ ਜਹਾਜ਼ ਦਾ ਸ਼ੀਸ਼ਾ ਤੋੜਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ, ਉਸ ਨੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਜਹਾਜ਼ ਦੀਆਂ ਸੀਟਾਂ 'ਤੇ ਟੱਕਰਾਂ ਮਾਰਨਾ ਸ਼ੁਰੂ ਕਰ ਦਿੱਤਾ। ਹਵਾ ਵਿੱਚ ਹੋਈ ਇਸ ਘਟਨਾ ਤੋਂ ਬਾਅਦ ਯਾਤਰੀ ਦਹਿਸ਼ਤ ਵਿੱਚ ਆ ਗਏ। ਚਾਲਕ ਦਲ ਦੇ ਮੈਂਬਰਾਂ ਨੇ ਕਿਸੇ ਤਰ੍ਹਾਂ ਯਾਤਰੀ ਨੂੰ ਕਾਬੂ ਕਰ ਲਿਆ।

ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਹ ਯਾਤਰੀ ਸੀਟਾਂ ਦੇ ਵਿਚਕਾਰ ਰਸਤੇ 'ਚ ਅਚਾਨਕ ਅਜ਼ਾਨ ਦਾ ਪਾਠ ਕਰਨਾ ਸ਼ੁਰੂ ਕਰ ਦਿੰਦਾ ਹੈ। ਚਾਲਕ ਦਲ ਦੇ ਮੈਂਬਰਾਂ ਨੇ ਕਿਸੇ ਤਰ੍ਹਾਂ ਉਸ ਨੂੰ ਚੁੱਕ ਕੇ ਦੁਬਾਰਾ ਸੀਟ 'ਤੇ ਬਿਠਾਇਆ। ਨਾਲ ਹੀ ਉਸ ਨੂੰ ਇੱਥੋਂ ਨਾ ਉੱਠਣ ਦੀ ਹਦਾਇਤ ਕਰਦਾ ਹੈ। ਚਾਲਕ ਦਲ ਦੇ ਇੱਕ ਮੈਂਬਰ ਨੇ ਦੱਸਿਆ ਕਿ ਇਹ ਯਾਤਰੀ ਕਦੇ ਅਜ਼ਾਨ ਸੁਣਾਉਣ ਲੱਗ ਪੈਂਦਾ ਹੈ ਅਤੇ ਕਦੇ ਕੈਬਿਨ ਵਿੱਚ ਜਾ ਕੇ ਲੇਟ ਜਾਂਦਾ ਹੈ। ਉਸ ਨੇ ਆਪਣਾ ਸਾਰਾ ਸਮਾਨ ਜਿਵੇਂ ਕਿ ਟਿਕਟ, ਬੋਰਡਿੰਗ ਪਾਸਪੋਰਟ ਆਦਿ ਕੱਢ ਲਿਆ। ਇਸ ਅਜੀਬੋ-ਗਰੀਬ ਹਰਕਤ ਦੌਰਾਨ ਉਸ ਨੇ ਨੇੜੇ ਬੈਠੇ ਯਾਤਰੀਆਂ ਨੂੰ ਵੀ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।

 ਇੱਕ ਕਰੂ ਮੈਂਬਰ ਨੇ ਦੱਸਿਆ ਕਿ ਪੇਸ਼ਾਵਰ ਵਿੱਚ ਇਹ ਬਿਲਕੁਲ ਠੀਕ ਸੀ ਪਰ ਹੁਣ ਇਹ ਅਜੀਬ ਕੰਮ ਕਰ ਰਿਹਾ ਹੈ। ਇਸ ਤੋਂ ਬਾਅਦ ਯਾਤਰੀ ਨੂੰ ਜਹਾਜ਼ ਦੀ ਸੀਟ ਨਾਲ ਬੰਨ੍ਹ ਦਿੱਤਾ ਗਿਆ ਅਤੇ ਉਸ ਨੂੰ ਭਵਿੱਖ ਦੀ ਯਾਤਰਾ ਤੋਂ ਬਲੈਕਲਿਸਟ ਕਰ ਦਿੱਤਾ ਗਿਆ ਹੈ। ਦੁਬਈ ਪਹੁੰਚਣ 'ਤੇ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ।

Get the latest update about Pakistan viral video, check out more about Pakistani passenger viral video, Pakistani flight viral video, flight viral video & Pakistani passenger in plane

Like us on Facebook or follow us on Twitter for more updates.