Viral Video: ਸਿਕਿਓਰਿਟੀ ਨੇ ਮਿਠਾਈ ਲਿਜਾਣ ਤੋਂ ਰੋਕਿਆ ਤਾਂ ਯਾਤਰੀ ਨੇ ਏਅਰਪੋਰਟ ਸਟਾਫ ਨੂੰ ਹੀ ਖਵਾ ਦਿੱਤੇ ਗੁਲਾਬ ਜਾਮੁਨ

ਹਵਾਈ ਅੱਡੇ ਦੇ ਅਧਿਕਾਰੀਆਂ ਵਲੋਂ ਮਠਿਆਈਆਂ ਲੈ ਕੇ ਜਾਣ ਦੀ ਇਜਾਜ਼ਤ ਨਾ ਮਿਲਣ ਤੇ ਉਸ ਨੇ ਇਹ ਮਿਠਾਈ ਨੂੰ ਰੱਦੀ ਵਿੱਚ ਸੁੱਟਣ ਦੀ ਬਜਾਏ,ਇਸਤੇਮਾਲ ਕਰਨਾ ਸਹੀ ਸਮਝਿਆ...

ਹਵਾਈ ਅੱਡਿਆਂ ਤੇ ਕਿਸੇ ਵੀ ਯਾਤਰੀ ਨੂੰ ਖਾਣ ਪੀਣ ਦਾ ਸਮਾਨ ਲਿਜਾਣ ਦੀ ਇਜਾਜ਼ਤ ਨਹੀਂ ਹੁੰਦੀ। ਅਕਸਰ ਹੀ ਯਾਤਰੀਆਂ ਨੂੰ ਸੁਰੱਖਿਆ ਚੈਕ-ਇਨ 'ਤੇ ਆਪਣੇ ਸਮਾਨ ਤੋਂ ਚੀਜ਼ਾਂ ਨੂੰ ਹਟਾਉਂਦੇ ਦੇਖਿਆ ਹੋਵੇਗਾ। ਅਜਿਹੇ ਹੀ ਕੁਝ ਹਾਲਤ ਕੁਝ ਦਿਨ ਪਹਿਲਾਂ ਹਿਮਾਂਸ਼ੂ ਦੇਵਗਨ ਨਾਮ ਦੇ ਯਾਤਰੀ ਨਾਲ ਵੀ ਬਣੇ ਸੁਰਖਿਆ ਸਟਾਫ ਵਲੋਂ ਏਅਰਪੋਰਟ 'ਤੇ ਗੁਲਾਬ ਜਾਮੁਨ ਦਾ ਟੀਨ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। 

ਹਵਾਈ ਅੱਡੇ ਦੇ ਅਧਿਕਾਰੀਆਂ ਵਲੋਂ ਮਠਿਆਈਆਂ ਲੈ ਕੇ ਜਾਣ ਦੀ ਇਜਾਜ਼ਤ ਨਾ ਮਿਲਣ ਤੇ ਉਸ ਨੇ ਇਹ ਮਿਠਾਈ ਨੂੰ ਰੱਦੀ ਵਿੱਚ ਸੁੱਟਣ ਦੀ ਬਜਾਏ,ਇਸਤੇਮਾਲ ਕਰਨਾ ਸਹੀ ਸਮਝਿਆ। ਉਸ ਯਾਤਰੀ ਨੇ ਇਹਨਾਂ ਗੁਲਾਬ ਜਮੁਨਾ ਦੇ ਟੀਨ ਨੂੰ ਉੱਥੇ ਮੌਜੂਦ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਸਾਂਝਾ ਕਰ ਦਿੱਤਾ। ਇਹ ਸਭ ਦੇਖ ਓਥੇ ਮੌਜੂਦ ਸਾਰੇ ਅਧਿਕਾਰੀ ਖੁਸ਼ ਹੋ ਗਏ। ਜਿਸਦੀ ਵੀਡੀਓ ਇਸ ਯਾਤਰੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ। 
 

ਵਾਇਰਲ ਵੀਡੀਓ 'ਚ ਵਿਅਕਤੀ ਸੁਰੱਖਿਆ ਜਾਂਚ ਵਿੱਚ ਅਧਿਕਾਰੀਆਂ ਨੂੰ ਮਠਿਆਈਆਂ ਖਵਾਓਂਦਾ ਨਜ਼ਰ ਆ ਰਿਹਾ ਹੈ। ਇਸ ਯਾਤਰੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ਦੇ ਕੈਪਸ਼ਨ ਚ ਲਿਖਿਆ ਹੈ “ਜਦੋਂ ਉਨ੍ਹਾਂ ਨੇ ਸੁਰੱਖਿਆ ਜਾਂਚ ਦੌਰਾਨ ਸਾਨੂੰ ਗੁਲਾਬ ਜਾਮੁਨ ਲੈ ਕੇ ਜਾਣ 'ਤੇ ਪਾਬੰਦੀ ਲਗਾਈ, ਤਾਂ ਅਸੀਂ ਉਨ੍ਹਾਂ ਨਾਲ ਆਪਣੀ ਖੁਸ਼ੀ ਸਾਂਝੀ ਕਰਨ ਦਾ ਫੈਸਲਾ ਕੀਤਾ। ਫੁਕੇਟ ਹਵਾਈ ਅੱਡਾ।”


Get the latest update about airport viral video, check out more about viral video, video of airports & airport staff viral video

Like us on Facebook or follow us on Twitter for more updates.