Viral Video: ਫਿਰੋਜ਼ਪੁਰ 'ਚ ਫ਼ਿਲਮੀ ਸਟਾਈਲ 'ਚ ਭਿੜੇ ਪੁਲਿਸ ਅਤੇ ਨਸ਼ਾ ਤਸਕਰ, ਭਰੇ ਬਾਜ਼ਾਰ 'ਚ ਚਲੀਆਂ ਗੋਲੀਆਂ ਨਾਲ ਦਹਿਸ਼ਤ 'ਚ ਆਏ ਲੋਕ

ਇਹ ਘਟਨਾ ਸਰਹੱਦੀ ਜ਼ਿਲ੍ਹੇ 'ਚ ਵਾਪਰੀ ਹੈ ਜਿਥੇ ਨਸ਼ਾ ਤਸਕਰ ਤੇਜ਼ ਰਫ਼ਤਾਰ ਸਵਿਫ਼ਟ ਕਾਰ ਚਲਾਉਂਦੇ ਹੋਏ ਲੋਕਾਂ ਨੂੰ ਲਤਾੜਦੇ ਹੋਏ ਭੱਜ ਰਹੇ ਸਨ। ਇਸ ਦੌਰਾਨ ਬੀਚ ਬਜ਼ਾਰ ਪੁਲਿਸ ਨੇ10 ਕਿਲੋਮੀਟਰ ਤੱਕ ਇਨ੍ਹਾਂ ਤਸਕਰਾਂ ਦਾ ਪਿੱਛਾ ਕਰ ਇਨ੍ਹਾਂ ਨੂੰ ਕਾਬੂ ਕਰ ਲਿਆ

ਫਿਰੋਜ਼ਪੁਰ- ਇਹ ਘਟਨਾ ਸਰਹੱਦੀ ਜ਼ਿਲ੍ਹੇ 'ਚ ਵਾਪਰੀ ਹੈ ਜਿਥੇ ਨਸ਼ਾ ਤਸਕਰ ਤੇਜ਼ ਰਫ਼ਤਾਰ ਸਵਿਫ਼ਟ ਕਾਰ ਚਲਾਉਂਦੇ ਹੋਏ ਲੋਕਾਂ ਨੂੰ ਲਤਾੜਦੇ ਹੋਏ ਭੱਜ ਰਹੇ ਸਨ। ਇਸ ਦੌਰਾਨ ਬੀਚ ਬਜ਼ਾਰ ਪੁਲਿਸ ਨੇ10 ਕਿਲੋਮੀਟਰ ਤੱਕ ਇਨ੍ਹਾਂ ਤਸਕਰਾਂ ਦਾ ਪਿੱਛਾ ਕਰ ਇਨ੍ਹਾਂ ਨੂੰ ਕਾਬੂ ਕਰ ਲਿਆ। ਸਾਰਾ ਸੀਨ ਫਿਲਮੀ ਅੰਦਾਜ਼ ਵਿੱਚ ਦਿਖਾਈ ਦੇ ਰਿਹਾ ਸੀ। ਪੁਲਿਸ ਅਤੇ ਤਸਕਰਾਂ ਵਿਚਕਾਰ ਹੋਈ ਝੜਪ ਇੰਨੀ ਖ਼ਤਰਨਾਕ ਸੀ ਕਿ ਆਸਪਾਸ ਦੇ ਲੋਕ ਵੀ ਡਰ ਗਏ। ਇਹ ਸਾਰਾ ਮਾਮਲਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ। ਸਮੱਗਲਰਾਂ ਕਾਰਨ ਜਿੱਥੇ ਸੜਕ 'ਤੇ ਚੱਲ ਰਹੇ ਵਾਹਨਾਂ ਦੇ ਚਾਲਕਾਂ ਨੂੰ ਸੱਟਾਂ ਲੱਗੀਆਂ, ਉੱਥੇ ਹੀ ਕਈ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਚੁੱਕੇ ਹਨ। 

ਥਾਣਾ ਸਦਰ ਦੇ ਇੰਚਾਰਜ ਮੋਹਿਤ ਧਵਨ ਨੇ ਦੱਸਿਆ ਕਿ ਪੁਲਿਸ ਵੱਲੋਂ ਰੂਟੀਨ ਚੈਕਿੰਗ ਕੀਤੀ ਜਾ ਰਹੀ ਸੀ ਕਿ ਜਦੋਂ ਇਕ ਸਵਿਫਟ ਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਚਾਲਕ ਨੇ ਤੇਜ਼ ਰਫਤਾਰ ਨਾਲ ਗੱਡੀ ਭਜਾਉਣੀ ਸ਼ੁਰੂ ਕਰ ਦਿੱਤੀ। ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਤਸਕਰਾਂ ਨੇ ਤੇਜ਼ ਰਫ਼ਤਾਰ ਨਾਲ ਕਾਰ ਭਜਾਉਣ ਦੀ ਕੋਸ਼ਿਸ਼ ਕਰਦਿਆਂ ਬਾਜ਼ਾਰ ਵਿੱਚ ਮੋਟਰ ਗੱਡੀਆਂ ’ਤੇ ਸਵਾਰ ਕਈ ਵਿਅਕਤੀਆਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ, ਜਿਸ 'ਚ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਪੁਲਿਸ ਨੇ ਸਵਿਫਟ ਗੱਡੀ ਨੂੰ ਰੋਕਣ ਲਈ ਟਾਇਰ 'ਤੇ ਫਾਇਰਿੰਗ ਵੀ ਕੀਤੀ। ਇਸ ਦੌਰਾਨ ਜਦੋਂ ਤਸਕਰ ਆਪਣੀ ਕਾਰ ਨੂੰ ਆਰਿਫਕੇ ਰੋਡ ਵੱਲ ਭਜਾਉਣ ਲੱਗੇ ਤਾਂ ਪੁਲਿਸ ਨੇ ਵੀ ਉਨ੍ਹਾਂ ਦਾ ਪਿੱਛਾ ਕੀਤਾ, ਜੋ ਆਰਿਫਕੇ ਨੇੜੇ ਉਹ ਪੁਲਿਸ ਦੇ ਕਾਬੂ ਆ ਗਏ ।

ਫੜੇ ਗਏ ਨੌਜਵਾਨਾਂ ਦੀ ਪਛਾਣ ਮਾਨ ਸਿੰਘ ਵਾਸੀ ਗਲੀ ਨਿਹੰਗਾ ਅਤੇ ਰਾਜਬੀਰ ਸਿੰਘ ਵਾਸੀ ਬਸਤੀ ਕਿੱਡਿਆਂਵਾਲੀ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਪਾਰਦਰਸ਼ੀ ਪੋਲੀਥੀਨ ਵਿੱਚ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸਿਟੀ ਪੁਲੀਸ ਨੇ ਉਕਤ ਨੌਜਵਾਨਾਂ ਖ਼ਿਲਾਫ਼ ਆਈਪੀਸੀ ਅਤੇ ਐਨਡੀਪੀਐਸ ਐਕਟ ਤਹਿਤ ਇਰਾਦਾ ਕਤਲ ਅਤੇ ਹੋਰ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਪੁਲਿਸ ਥਾਣਾ ਇੰਚਾਰਜ 'ਸਿੰਬਾ' ਦੀ ਅਪਰਾਧੀਆਂ ਨੂੰ ਚੇਤਾਵਨੀ
 ਅਪਰਾਧੀਆਂ ਲਈ ਸਿੰਬਾ ਸਮਝੇ ਜਾਂਦੇ ਇੰਸਪੈਕਟਰ ਮੋਹਿਤ ਧਵਨ ਨੇ ਨਸ਼ਾ ਤਸਕਰਾਂ ਅਤੇ ਗੁੰਡਾ ਅਨਸਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸ਼ਹਿਰ 'ਚ ਰਹਿਣਾ ਹੈ ਤਾਂ ਸ਼ਾਂਤੀ ਨਾਲ ਰਹੋ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਇਸ ਅਪਰਾਧ ਵਿੱਚ ਸਿਰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਾਨੂੰਨ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕੇਗਾ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਧਵਨ ਨੇ ਕਿਹਾ ਕਿ ਸ਼ਹਿਰ ਵਿੱਚ ਤਸਕਰ, ਨਸ਼ਾ ਤਸਕਰ, ਗੁੰਡੇ ਅਤੇ ਬੰਦਿਆਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।

Get the latest update about Cctv Video, check out more about Punjab News, Firozpur, cctv & firozpur news

Like us on Facebook or follow us on Twitter for more updates.