Viral Video: ਗੁਜਰਾਤ, ਬਨਾਸਕਾਂਠਾ ਵਿੱਚ 'ਲਵ ਜੇਹਾਦ' ਮਾਮਲੇ ਖਿਲਾਫ ਹਿੰਦੂ ਸਮੂਹਾਂ ਦੇ ਪ੍ਰਦਸ਼ਕਾਰੀਆਂ 'ਤੇ ਪੁਲਿਸ ਦਾ ਲਾਠੀਚਾਰਜ

ਗੁਜਰਾਤ ਪੁਲਿਸ ਨੇ ਬਨਾਸਕਾਂਠਾ ਵਿੱਚ ਹੋਏ ਇੱਕ ਲਵ ਜੇਹਾਦ ਮਾਮਲੇ ਦੇ ਖਿਲਾਫ ਹਿੰਦੂ ਸੰਗਠਨਾਂ ਨੇ 3 ਸਤੰਬਰ ਨੂੰ ਇੱਕ ਰੋਸ ਰੈਲੀ ਆਯੋਜਿਤ ਕੀਤੀ ਸੀ ਜਿਸ ਤੋਂ ਬਾਅਦ ਇਹਨਾਂ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਦਾ ਲਾਠੀਚਾਰਜ ਦੇਖਣ ਨੂੰ ਮਿਲਿਆ। ਇਸ ਲਾਠੀਚਾਰਜ ਵਿੱਚ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ

ਗੁਜਰਾਤ ਪੁਲਿਸ ਨੇ ਬਨਾਸਕਾਂਠਾ ਵਿੱਚ ਹੋਏ ਇੱਕ ਲਵ ਜੇਹਾਦ ਮਾਮਲੇ ਦੇ ਖਿਲਾਫ ਹਿੰਦੂ ਸੰਗਠਨਾਂ ਨੇ  3 ਸਤੰਬਰ ਨੂੰ ਇੱਕ ਰੋਸ ਰੈਲੀ ਆਯੋਜਿਤ ਕੀਤੀ ਸੀ ਜਿਸ ਤੋਂ ਬਾਅਦ ਇਹਨਾਂ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਦਾ ਲਾਠੀਚਾਰਜ ਦੇਖਣ ਨੂੰ ਮਿਲਿਆ। ਇਸ ਲਾਠੀਚਾਰਜ ਵਿੱਚ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਜਿਸ 'ਚ ਪੁਲਿਸ ਪ੍ਰਦਰਸ਼ਨ ਕਰ ਰਹੇ ਹਿੰਦੂਆਂ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕਰਦੀ ਅਤੇ ਉਹਨਾਂ ਨੂੰ ਭਜਾਓਂਦੀ ਨਜ਼ਰ ਆ ਰਹੀ ਹੈ। ਇਹ ਘਟਨਾ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਡੀਸਾ ਵਿੱਚ ਵਾਪਰੀ।

ਜਾਣਕਾਰੀ ਮੁਤਾਬਿਕ ਡੀਸਾ ਵਿੱਚ ਹਿੰਦੂ ਜਥੇਬੰਦੀਆਂ ਵੱਲੋਂ 3 ਸਤੰਬਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਤੇ ਵੱਡੀ ਗਿਣਤੀ ਵਿੱਚ ਰੈਲੀਆਂ ਕੀਤੀਆਂ ਗਈਆਂ ਸਨ। ਬੰਦ ਦੇ ਸੱਦੇ ਦੇ ਸਮਰਥਨ ਵਿੱਚ ਡੀਸਾ ਦੀਆਂ ਸਾਰੀਆਂ ਪ੍ਰਮੁੱਖ ਜਥੇਬੰਦੀਆਂ ਸਨ ਅਤੇ ਵਪਾਰੀਆਂ ਨੇ ਵੀ ਸਮਰਥਨ ਦਿੱਤਾ। ਰੈਲੀ ਤੋਂ ਬਾਅਦ ਐਸਡੀਐਮ ਨੂੰ ਦਰਖਾਸਤ ਦੇਣ ਦੀ ਯੋਜਨਾ ਸੀ ਪਰ ਹਜ਼ਾਰਾਂ ਦੀ ਭੀੜ ਇਕੱਠੀ ਹੋਣ ਕਾਰਨ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ। ਇਸ ਲਾਠੀਚਾਰਜ ਵਿੱਚ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। 

ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸਖ਼ਤ ਪੁਲਿਸ ਤਾਇਨਾਤ ਕਰ ਦਿੱਤੀ ਗਈ। ਹਾਲਾਂਕਿ ਅਜਿਹੀ ਕਾਰਵਾਈ ਤੋਂ ਬਾਅਦ ਲੋਕਾਂ ਵਿੱਚ ਰੋਸ ਵਧਣ ਦਾ ਖ਼ਦਸ਼ਾ ਹੈ।

ਮਾਮਲਾ ਡੀਸਾ ਵਿੱਚ ਇੱਕ ਲੜਕੀ ਨੂੰ ਏਜਾਜ਼ ਸ਼ੇਖ ਨਾਮ ਦੇ ਇੱਕ ਮੁਸਲਮਾਨ ਨੇ ਵਿਆਹ ਦਾ ਝਾਂਸਾ ਦਿੱਤਾ ਅਤੇ ਕਥਿਤ ਤੌਰ 'ਤੇ ਲੜਕੀ ਅਤੇ ਉਸਦੀ ਮਾਂ ਦਾ ਧਰਮ ਬਦਲਵਾ ਲਿਆ। ਲੜਕੀ ਦੇ ਦੁਖੀ ਪਿਤਾ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਮਾਮਲੇ ਵਿੱਚ ਮੁਲਜ਼ਮਾਂ ਵੱਲੋਂ 25 ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਗਈ ਸੀ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੂਰੇ ਡੀਸਾ ਸ਼ਹਿਰ ਵਿੱਚ ਇਸ ਮੁੱਦੇ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਹੈ। ਹਿੰਦੂ ਸੰਗਠਨਾਂ ਨੇ ਰੋਸ ਰੈਲੀ ਕੀਤੀ ਅਤੇ ਪੁਲਿਸ ਨੇ ਇਸ 'ਤੇ ਲਾਠੀਚਾਰਜ ਕੀਤਾ।

Get the latest update about Viral Video, check out more about people protesting against the Love Jihad, Police baton charge, gujarat deesa & love jihad

Like us on Facebook or follow us on Twitter for more updates.