Viral Video: ਅੰਮ੍ਰਿਤਸਰ 'ਚ ਕੋਟ ਖਾਲਸਾ ਵਿਖੇ ਸ਼ਰੇਆਮ ਲੱਗੇ ਪੋਸਟਰ - ‘ਏਥੇ ਚਿੱਟਾ ਮਿਲਦਾ ਹੈ, ਸਮਾਂ 7 ਤੋਂ ਰਾਤ 11 ਵੱਜੇ ਤੱਕ’

ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਚੌਕ ਮੋਨੀ ਇਲਾਕੇ ਵਿੱਚ ਕੰਧਾਂ ’ਤੇ ਇਸ ਤਰ੍ਹਾਂ ਦੇ ਪੋਸਟਰ ਲੱਗੇ ਸਨ। ਘਟਨਾ ਦਾ ਪਤਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤੋਂ ਪਰਤ ਰਹੇ ਇਕ ਨੌਜਵਾਨ ਨੇ ਪੋਸਟਰਾਂ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਦਿੱਤਾ, ਜਿਸ 'ਤੇ ਕਾਗਜ਼ਾਂ 'ਤੇ ਲਿਖਿਆ ਹੋਇਆ ਸੀ, 'ਚਿੱਟਾ ਇੱਥੇ ਮਿਲਦਾ ਹੈ'

ਪੰਜਾਬ 'ਚ ਵੱਧ ਰਹੇ ਨਸ਼ੇ ਅਤੇ ਨਸ਼ੇ ਦੇ ਕਾਰੋਬਾਰ ਨੂੰ ਦਰਸਾਉਂਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ ਜਿਸ ਚ ਸਰੇਆਮ ਨਸ਼ੇ ਦੀ ਵਿਕਰੀ ਦੇ ਪੋਸਟਰ ਲੱਗੇ ਦਿਖਾਈ ਦੇ ਰਹੇ ਹਨ ਅਤੇ ਇਨ੍ਹਾਂ ਪੋਸਟਰਾਂ ਦੇ ਲਿਖੀ ਹੋਇਆ ਹੈ 'ਏਥੇ ਚਿੱਟਾ ਮਿਲਦਾ ਹੈ'। ਇਹ ਵਾਇਰਲ ਵੀਡੀਓ ਅੰਮ੍ਰਿਤਸਰ ਦੇ ਕੋਟ ਖਾਲਸਾ ਪ੍ਰੇਮ ਨਗਰ ਇਲਾਕੇ ਦੀ ਹੈ ਜਿਸ 'ਚ ਇਕ ਖੰਭੇ 'ਤੇ  ਚਿਪਕਾਏ ਗਏ ਪੋਸਟਰਾਂ ਨੂੰ ਦੇਖਿਆ ਜਾ ਸਕਦਾ ਹੈ।
ਇਹਨਾਂ ਪੋਸਟਰਾਂ ਤੇ ਪੰਜਾਬੀ ਭਾਸ਼ਾ ਵਿੱਚ ਲਿਖਿਆ ਗਿਆ ਹੈ ਅਤੇ ਸਮੇਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪੋਸਟਰ ਵਿੱਚ ਲਿਖਿਆ ਹੈ ਕਿ 'ਏਥੇ ਚਿੱਟਾ ਮਿਲਦਾ ਹੈ, ਸਮਾਂ ਸਵੇਰੇ  7:00 ਵਜੇ ਤੋਂ ਰਾਤ 11:00 ਵਜੇ ਤੱਕ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਖੰਭਿਆਂ 'ਤੇ ਪੋਸਟਰ ਕਿਸ ਨੇ ਲਗਾਏ ਹਨ।
ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਚੌਕ ਮੋਨੀ ਇਲਾਕੇ ਵਿੱਚ ਕੰਧਾਂ ’ਤੇ ਇਸ ਤਰ੍ਹਾਂ ਦੇ ਪੋਸਟਰ ਲੱਗੇ ਸਨ। ਘਟਨਾ ਦਾ ਪਤਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤੋਂ ਪਰਤ ਰਹੇ ਇਕ ਨੌਜਵਾਨ ਨੇ ਪੋਸਟਰਾਂ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਦਿੱਤਾ, ਜਿਸ 'ਤੇ ਕਾਗਜ਼ਾਂ 'ਤੇ ਲਿਖਿਆ ਹੋਇਆ ਸੀ, 'ਚਿੱਟਾ ਇੱਥੇ ਮਿਲਦਾ ਹੈ'।


Get the latest update about PUNJAB NEWS TODAY, check out more about TOP PUNJAB NEWS, AMRITSAR DRUG POSTER, amritsar news & DRUGS IN AMRITSAR

Like us on Facebook or follow us on Twitter for more updates.